ਵਿਅਕਤੀ ਵੱਲੋਂ ਨਬਾਲਿਗ ਲੜਕੀ ਨਾਲ ਕੀਤਾ ਗਿਆ ਜਬਰ ਜਨਾਹ
ਵਿਅਕਤੀ ਵੱਲੋਂ ਨਬਾਲਿਗ ਲੜਕੀ ਨਾਲ ਕੀਤਾ ਗਿਆ ਜਬਰ ਜਨਾਹ
ਵਿਅਕਤੀ ਵੱਲੋਂ ਨਬਾਲਿਗ ਲੜਕੀ ਨਾਲ ਕੀਤਾ ਗਿਆ ਜਬਰ ਜਨਾ

ਜ਼ੀਰਾ 15 ਮਾਰਚ (ਦੀਪਕ ਭਾਰਗੋ )
ਜੀਰਾ ਦੇ ਪਿੰਡ ਸੇਖਵਾਂ ਵਿਖੇ ਇੱਕ ਵਿਅਕਤੀ ਵੱਲੋਂ ਨਬਾਲਿਗ ਲੜਕੀ ਨਾਲ ਜਬਰ ਜਨਾਹ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਸਿਵਲ ਹਸਪਤਾਲ ਜ਼ੀਰਾ ਵਿਖੇ ਲੜਕੀ ਦੀ ਮਾਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਹਨ,ਉਹ ਅਤੇ ਉਸ ਦਾ ਪਤੀ ਦੁਪਹਿਰ ਵੇਲੇ ਬਾਲਣ ਇਕੱਠਾ ਕਰਨ ਲਈ ਗਏ ਸਨ ਤਾਂ ਪਿੱਛੋਂ ਉਨ੍ਹਾਂ ਦੀਆਂ ਦੋ ਲੜਕੀਆਂ ਅਤੇ ਇੱਕ ਛੋਟਾ ਲੜਕਾ ਘਰ ਵਿੱਚ ਇਕੱਲੇ ਸਨ।ਉਨ੍ਹਾਂ ਦੱਸਿਆ ਕਿ ਪਿੰਡ ਸੇਖਵਾਂ ਦਾ ਇੱਕ ਵਿਅਕਤੀ ਉਨ੍ਹਾਂ ਦੀ 16 ਸਾਲਾਂ ਦੀ ਲੜਕੀ ਨੂੰ ਦੁਪਹਿਰ 2 ਵਜੇ ਦੇ ਕਰੀਬ ਵਰਗਲਾ ਕੇ ਬਹਾਨੇ ਨਾਲ ਆਪਣੇ ਘਰ ਲੈ ਗਿਆ ਅਤੇ ਉਸਨੇ ਲੜਕੀ ਨੂੰ ਡਰਾ ਧਮਕਾ ਕੇ ਉਸ ਨਾਲ ਜਬਰ ਜਨਾਹ ਕੀਤਾ। ਲੜਕੀ ਦੀ ਮਾਤਾ ਨੇ ਦੱਸਿਆ ਕਿ ਜਦ ਉਹ ਸ਼ਾਮ 5 ਵਜੇ ਦੇ ਕਰੀਬ ਬਾਲਣ ਇਕੱਠਾ ਕਰਕੇ ਘਰ ਆਏ ਤਾਂ ਉਨ੍ਹਾਂ ਦੀ ਲੜਕੀ ਘਰ ਨਹੀਂ ਸੀ,ਉਨ੍ਹਾਂ ਨੇ
ਲੜਕੀ ਦੀ ਭਾਲ ਕਰਨੀ ਸ਼ੁਰੂ ਕੀਤੀ,ਜਦ ਇਸ ਦੀ ਭਿਣਕ ਕਥਿਤ ਦੋਸ਼ੀ ਨੂੰ ਲੱਗੀ ਤਾਂ ਉਸਨੇ ਲੜਕੀ
ਨੂੰ ਘਰੋਂ ਭਜਾ ਦਿੱਤਾ ਅਤੇ ਕਿਹਾ ਕਿ ਜੇਕਰ ਉਸਨੇ ਬਾਹਰ ਜਾ ਕੇ ਦੱਸਿਆ ਤਾਂ ਉਸ ਨੂੰ ਜਾਨੋ ਮਾਰ ਦਿੱਤਾ ਜਾਵੇਗਾ।ਲੜਕੀ ਨੇ ਸਾਰੀ ਘਟਨਾ ਆਪਣੇ ਮਾਤਾ -ਪਿਤਾ ਨੂੰ ਦੱਸੀ ਤਾਂ ਉਨ੍ਹਾਂ ਨੇ ਲੜਕੀ ਨੂੰ ਸਿਵਲ ਹਸਪਤਾਲ ਜ਼ੀਰਾ ਵਿਖੇ ਦਾਖਲ ਕਰਵਾਇਆ।ਲੜਕੀ ਦੇ ਪਰਿਵਾਰ ਵੱਲੋਂ ਇਸ ਸਬੰਧੀ ਥਾਣਾ ਸਿਟੀ ਜੀਰਾ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ।
ਇਸ ਮੌਕੇ ਸਰਪੰਚ ਮਨਪ੍ਰੀਤ ਸਿੰਘ ਨੇ ਕੀ ਕਿਹਾ
ਦੋ ਸਾਲਾਂ ਚ ਇਸ ਘਟਨਾ ਬਾਰੇ ਜਦ ਪਿੰਡ ਦੇ ਸਰਪੰਚ ਮਨਪ੍ਰੀਤ ਸਿੰਘ ਸੇਖਵਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਪਿੰਡ ਦੀ ਨਾਬਾਲਗ ਲੜਕੀ ਨੂੰ ਸਰਕਾਰੀ ਹਸਪਤਾਲ ਜੀਰਾ ਵਿੱਚ ਲਿਆਂਦਾ ਗਿਆ ਹੈ ਤੇ ਉਸ ਨੇ ਦੋਸ਼ ਲਗਾਏ ਹਨ ਕਿ ਇੱਕ ਨੌਜਵਾਨ ਵੱਲੋਂ ਮੈਨੂੰ ਘਰ ਬੁਲਾ ਕੇ ਮੇਰੇ ਨਾਲ ਜ਼ਬਰਦਸਤੀ ਕੀਤੀ ਗਈ ਇਹਨਾਂ ਦੋਸ਼ਾਂ ਦੇ ਤਹਿਤ ਉਸ ਲੜਕੀ ਦੀ ਡਾਕਟਰੀ ਜਾਂਚ ਕਰਵਾਈ ਜਾਵੇਗੀ ਜੇ ਇਸ ਵਿੱਚ ਦੋਸ਼ ਸਿੱਧ ਹੁੰਦੇ ਹਨ ਤਾਂ ਪਿੰਡ ਦਾ ਮੁਖੀ ਹੋਣ ਦੇ ਨਾਤੇ ਉਸ ਨੌਜਵਾਨ ਦੇ ਖਿਲਾਫ ਲੜਕੀ ਦੇ ਬਿਆਨਾਂ ਦੇ ਮੁਤਾਬਕ ਕਾਰਵਾਈ ਵੀ ਕਰਵਾਈ ਜਾਵੇਗੀ
ਸਰਕਾਰੀ ਹਸਪਤਾਲ ਦੇ ਡਾਕਟਰ ਦਾ ਹੈ ਕੀ ਕਹਿਣਾ
ਸਿਵਲ ਹਸਪਤਾਲ ਜੀਰਾ ਦੇ ਮੈਡੀਕਲ ਅਫਸਰ ਡਾ: ਰਮਿੰਦਰਪਾਲ ਸਿੰਘ ਨੇ ਦੱਸਿਆ ਕਿ ਰਾਤ 8:30 ਵਜੇ ਦੇ ਕਰੀਬ ਇੱਕ ਨਾਬਾਲਿਗ ਲੜਕੀ ਨੂੰ ਲਿਆਂਦਾ ਗਿਆ,ਜਿਸ ਨੂੰ
ਇਲਾਜ ਲਈ ਦਾਖਲ ਕਰ ਲਿਆ ਗਿਆ ਹੈ ।
