ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਦਿੱਤੇ ਹੋਏ ਬਿਆਨਾਂ ਤੋਂ ਹੋ ਰਹੇ ਮੁਨਕਰ ਕੁਲਬੀਰ ਜੀਰਾ
ਸੁਖਬੀਰ ਬਾਦਲ ਲੋਕਾਂ ਨੂੰ ਬਣਾ ਰਹੇ ਬੇਵਕੂਫ
ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਦਿੱਤੇ ਹੋਏ ਬਿਆਨਾਂ ਤੋਂ ਹੋ ਰਹੇ ਮੁਨਕਰ ਕੁਲਬੀਰ ਜੀਰ
ਜ਼ੀਰਾ 15 ਮਾਰਚ (ਦੀਪਕ ਭਾਰਗੋ )
ਜਿੱਥੇ ਆਮ ਆਦਮੀ ਪਾਰਟੀ ਗੈਂਗਸਟਰਵਾਦ ਨੂੰ ਖਤਮ ਕਰਨ ਵਿੱਚ ਲੱਗੀ ਹੋਈ ਹੈ ਉੱਥੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਦਾਅਵੇ ਕੀਤੇ ਜਾਂਦੇ ਸੀ ਤੇ ਹਰ ਇੱਕ ਸਟੇਜ ਤੇ ਕਿਹਾ ਜਾਂਦਾ ਹੈ ਕਿ ਜੇ ਪੰਜਾਬ ਵਿੱਚ ਮੁੜ ਅਕਾਲੀ ਦਲ ਦੀ ਸਰਕਾਰ ਬਣੇਗੀ ਤਾਂ ਚੁਣ ਚੁਣ ਕੇ ਗੈਂਗਸਟਰਾਂ ਨੂੰ ਖਤਮ ਕੀਤਾ ਜਾਵੇਗਾ ਪਰ ਦੂਜੇ ਪਾਸੇ ਗੈਂਗਸਟਰ ਦੀ ਪਤਨੀ ਨੂੰ ਹਲਕਾ ਇੰਚਾਰਜ ਲਗਾ ਕੇ ਕੀ ਸਿੱਧ ਕਰਨਾ ਚਾਹੁੰਦੇ ਹਨ ਸੁਖਬੀਰ ਸਿੰਘ ਬਾਦਲ ਇਸ ਗੱਲ ਨੂੰ ਕਾਂਗਰਸ ਪਾਰਟੀ ਤੋਂ ਸਾਬਕਾ ਵਿਧਾਇਕ ਤੇ ਫਿਰੋਜ਼ਪੁਰ ਜਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜੀਰਾ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੁਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਟੇਜਾਂ ਤੇ ਛਾਤੀ ਠੋਕ ਕੇ ਕਹਿੰਦੇ ਸੀ ਕਿ ਜੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਂਦੀ ਹੈ ਤਾਂ ਪੰਜਾਬ ਵਿੱਚੋਂ ਗੈਂਗਸਟਰਾਂ ਨੂੰ ਖਤਮ ਕੀਤਾ ਜਾਵੇਗਾ ਪਰ ਹੁਣ ਬਾਦਲ ਵੱਲੋਂ ਗੈਂਗਸਟਰ ਨਾਲ ਸਬੰਧਿਤ ਪਰਿਵਾਰ ਨਾਲ ਸਬੰਧਿਤ ਬੀਬੀ ਕੰਚਨਪ੍ਰੀਤ ਨੂੰ ਤਰਨ ਤਾਰਨ ਸਾਹਿਬ ਤੋਂ ਅਹਿਮ ਜਿੰਮੇਵਾਰੀ ਦਿੱਤੀ ਗਈ ਤੇ ਹਲਕਾ ਇੰਚਾਰਜ ਲਗਾਇਆ ਗਿਆ ਉਹਨਾਂ ਕਿਹਾ ਕਿ ਇਹ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ ਤੇ ਗੱਲਾਂ ਕਰਕੇ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਗੈਂਗਸਟਰ ਵਾਦ ਨੂੰ ਖਤਮ ਕਰਨ ਵਾਲੇ ਗੈਂਗਸਟਰ ਦੀ ਪਤਨੀ ਨੂੰ ਹਲਕਾ ਇੰਚਾਰਜ ਲਗਾ ਰਹੇ ਹਨ ਤੇ ਇਹ ਕੀ ਸਿੱਧ ਕਰਨਾ ਚਾਹੁੰਦੇ ਹਨ ਤੇ ਨੌਜਵਾਨਾਂ ਨੂੰ ਕਿਸ ਪਾਸੇ ਧਕੇਲਨਾ ਚਾਹੁੰਦੇ ਹਨ ਇਸ ਦਾ ਜਵਾਬ ਤਾਂ ਆਉਣ ਵਾਲੇ ਸਮੇਂ ਵਿੱਚ ਲੋਕ ਹੀ ਦੇਣਗੇ ਕਿਉਂਕਿ ਜਨਤਾ ਸਭ ਜਾਣਦੀ ਹੈ।