E-Paper

ਮੱਲਾਂਵਾਲਾ ਮੱਖੂ ਦੇ ਚੇਅਰਮੈਨ ਤੇ ਬਲਾਕ ਪ੍ਰਧਾਨ ਵੱਡੀ ਗਿਣਤੀ ਵਿੱਚ ਗੁਰਪ੍ਰੀਤ ਸਿੰਘ ਸੇਖੋ ਦੀ ਟੀਮ ਵਿੱਚ ਹੋਏ ਸ਼ਾਮਿਲ ਕਾਫਲਾ ਹੋਇਆ ਵੱਡਾ

ਜੀਰਾ 3 ਅਕਤੂਬਰ ਦੀਪਕ ਭਾਰਗੋ 

ਮੱਲਾਂਵਾਲਾ ਮੱਖੂ ਦੇ ਚੇਅਰਮੈਨ ਤੇ ਬਲਾਕ ਪ੍ਰਧਾਨ ਵੱਡੀ ਗਿਣਤੀ ਵਿੱਚ ਗੁਰਪ੍ਰੀਤ ਸਿੰਘ ਸੇਖੋ ਦੀ ਟੀਮ ਵਿੱਚ ਹੋਏ ਸ਼ਾਮਿਲ ਕਾਫਲਾ ਹੋਇਆ ਵੱਡਾ

 

ਜੀਰਾ 3 ਅਕਤੂਬਰ ਦੀਪਕ ਭਾਰਗੋ

ਜੀਰੇ ਦੀ ਸਿਆਸਤ ਵਿੱਚ ਆਏ ਦਿਨ ਹੀ ਕੁਝ ਨਵਾਂ ਹੁੰਦਾ ਨਜ਼ਰ ਆ ਰਿਹਾ ਹੈ ਜਦਕਿ ਦੂਸਰੀਆਂ ਪਾਰਟੀਆਂ ਵੱਲੋਂ ਤਾਂ ਆਪਣੀ ਜ਼ੋਰ ਅਜਮਾਇਸ਼ ਕੀਤੀ ਜਾਂਦੀ ਹੈ ਪਰ ਆਮ ਆਦਮੀ ਪਾਰਟੀ ਵਿੱਚ ਦੋ ਧੜੇ ਜਾਇਦਾ ਨਜ਼ਰ ਆ ਰਹੇ ਹਨ ਇਕ ਗੁਰਪ੍ਰੀਤ ਸਿੰਘ ਸੇਖੋ ਦੂਸਰਾ ਵਿਧਾਇਕ ਨਰੇਸ਼ ਕਟਾਰੀਆ ਤੇ ਆਏ ਦਿਨ ਵਿਧਾਇਕ ਨਰੇਸ਼ ਕਟਾਰੀਆ ਨਾਲੋਂ ਆਪਣਾ ਪੱਲਾ ਛੁਡਾ ਕੇ ਗੁਰਪ੍ਰੀਤ ਸਿੰਘ ਸੇਖੋ ਨਾਲ ਹਲਕੇ ਦੇ ਲੋਕ ਜੁੜਦੇ ਜਾ ਰਹੇ ਹਨ ਤੇ ਉਹਨਾਂ ਦਾ ਕਾਫਲਾ ਵੱਡਾ ਹੁੰਦਾ ਜਾ ਰਿਹਾ ਹੈ ਇਸੇ ਤਰ੍ਹਾਂ ਮੱਲਾਂ ਵਾਲਾ ਤੇ ਮੱਖੂ ਵਿੱਚ ਸੰਗਠਨ ਵੱਲੋਂ ਬਣਾਏ ਗਏ ਮਾਰਕੀਟ ਕਮੇਟੀ ਦੇ ਚੇਅਰਮੈਨ ਸੁਖਦੇਵ ਸਿੰਘ ਤੇ ਕੈਪਟਨ ਨਛੱਤਰ ਸਿੰਘ ਵੱਲੋਂ ਕਈ ਬਲਾਕ ਪ੍ਰਧਾਨਾਂ ਨੂੰ ਨਾਲ ਲੈ ਜਾ ਕੇ ਇੱਕ ਨਿੱਜੀ ਰੈਸਟੋਰੈਂਟ ਵਿੱਚ ਗੁਰਪ੍ਰੀਤ ਸਿੰਘ ਸੇਖੋ ਨਾਲ ਮੀਟਿੰਗ ਕੀਤੀ ਗਈ ਤੇ ਉਹਨਾਂ ਦੀ ਟੀਮ ਵਿੱਚ ਸ਼ਾਮਿਲ ਹੋ ਗਏ ਇਸ ਮੌਕੇ ਗੁਰਪ੍ਰੀਤ ਸਿੰਘ ਸੇਖੋ ਵੱਲੋਂ ਕਿਹਾ ਗਿਆ ਕਿ ਜਲਦੀ ਮੁੱਖ ਮੰਤਰੀ ਪੰਜਾਬ ਵੱਲੋਂ ਕੋਈ ਵੱਡਾ ਮਾਨ ਸਨਮਾਨ ਦਿੱਤਾ ਜਾਵੇਗਾ ਜਿਸ ਨਾਲ ਹਲਕੇ ਦੀ ਸੇਵਾ ਕਰਨ ਵਿੱਚ ਹੋਰ ਮਜਬੂਤੀ ਮਿਲੇਗੀ ਇਸ ਮੌਕੇ ਉਹਨਾਂ ਕਿਹਾ ਕਿ ਜੋ ਵੀ ਮੇਰੀ ਟੀਮ ਵਿੱਚ ਸ਼ਾਮਿਲ ਹੋ ਰਿਹਾ ਹੈ ਉਸ ਦਾ ਮਾਨ ਸਨਮਾਨ ਬਰਕਰਾਰ ਰੱਖਿਆ ਜਾਵੇਗਾ ਤੇ ਪਾਰਟੀ ਦੇ ਹੁਕਮਾਂ ਅਨੁਸਾਰ ਕੰਮ ਕਰਦੇ ਹੋਏ 2027 ਦੀਆਂ ਚੋਣਾਂ ਵਿੱਚ ਵੱਡੀ ਜਿੱਤ ਹਾਸਿਲ ਕੀਤੀ ਜਾਵੇਗੀ ਤੇ ਪੰਜਾਬ ਵਿੱਚ ਦੁਬਾਰਾ ਸਰਕਾਰ ਬਣਾ ਕੇ ਪੰਜਾਬ ਦੇ ਲੋਕਾਂ ਦੀ ਮੁੜ ਸੇਵਾ ਮਾਨ ਸਰਕਾਰ ਵੱਲੋਂ ਕੀਤੀ ਜਾਵੇਗੀ ਇਸ ਮੌਕੇ ਸ਼ਾਮਿਲ ਚੇਅਰਮੈਨ ਮੱਲਾਂਵਾਲਾ ਸੁਖਦੇਵ ਸਿੰਘ ਮਾਛੀਕੇ, ਚੇਅਰਮੈਨ ਮੱਖੂ ਨਛੱਤਰ ਸਿੰਘ ਵਰਪਾਲ,

ਬਲਾਕ ਪ੍ਰਧਾਨ ਹਰਜੀਤ ਸਿੰਘ, ਗੁਰਨਾਮ ਸਿੰਘ,ਨਵਜੀਤ ਸਿੰਘ,ਸੁਖਵਿੰਦਰ ਸਿੰਘ, ਊਧਮ ਸਿੰਘ, ਅਮਨਦੀਪ ਸਿੰਘ, ਜਸਦੀਪ ਸਿੰਘ,ਰਣਜੀਤ ਸਿੰਘ, ਜਗਰੂਪ ਸਿੰਘ, ਹਰਪਾਲ ਸਿੰਘ, ਜਸਕਰਨ ਸਿੰਘ, ਦਿਲਬਾਗ ਸਿੰਘ, ਸਤਨਾਮ ਸਿੰਘ, ਗੁਰਜੰਟ ਸਿੰਘ, ਗੁਰਪਾਲ ਸਿੰਘ, ਗੁਰਵਿੰਦਰ ਸਿੰਘ ਗੋਰਾ, ਜੁਗਰਾਜ ਸਿੰਘ,ਸਤਨਾਮ ਸਿੰਘ, ਸੁਖਵਿੰਦਰ ਸਿੰਘ, ਤੇ ਵਿਸ਼ੇਸ਼ ਤੌਰ ਤੇ ਚੇਅਰਮੈਨ ਹਰਪ੍ਰੀਤ ਸਿੰਘ ਸ਼ੇਰਪੁਰ ਬੂਟਾ ਸਰਪੰਚ ਨਿਹੰਗ ਸਿੰਘ ਵਾਲਾ ਗੁਰਪ੍ਰੀਤ ਸਿੰਘ ਗੋਪੀ ਪ੍ਰਧਾਨ ਟਰੱਕ ਯੂਨੀਅਨ, ਜਸਾ ਸਰਪੰਚ ਮਲੋਕੇ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
Click to listen highlighted text!
error: Content is protected !!