Welcome to Punjab News Fast 47   Click to listen highlighted text! Welcome to Punjab News Fast 47
E-Paperਸੰਸਾਰ
Trending

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਅਤੇ ਫੂਡ ਸੇਫਟੀ ਵਿਭਾਗ ਵੱਲੋਂ ਪਨੀਰ ਤੇ ਹੋਰ ਮਿਠਾਈਆਂ ਕੀਤੀਆਂ ਗਈਆਂ ਕਾਬੂ

ਜੀਰਾ 12 ਮਾਰਚ ਦੀਪਕ ਭਾਰਗੋ

ਸੂਬੇ ਭਰ ਵਿੱਚ ਹੀ ਨਹੀਂ ਬਲਕਿ ਪੂਰੇ ਦੇਸ਼ ਵਿੱਚ ਮਿਲਾਵਟ ਖ਼ੋਰੀ ਦੀ ਲਹਿਰ ਪੂਰੇ ਜੋਰਾਂ ਨਾਲ ਚੱਲ ਰਹੀ ਹੈ ਜਿਸ ਤੇ ਸਮੇਂ ਸਮੇਂ ਤੇ ਵਿਭਾਗਾਂ ਵੱਲੋਂ ਛਾਪੇਮਾਰੀ ਵੀ ਕੀਤੀ ਜਾਂਦੀ ਹੈ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕੀਤਾ ਜਾਂਦਾ ਹੈ ਪਰ ਕੀ ਕਾਰਨ ਹੈ ਜਿਹੜੇ ਕਿ ਇਹ ਦੋਸ਼ੀ ਵਿਅਕਤੀ ਕਾਨੂੰਨ ਨੂੰ ਧੋਖਾ ਦੇ ਕੇ ਫਿਰ ਆਪਣੇ ਕਾਰੋਬਾਰ ਨੂੰ ਉਚਾਈਆਂ ਤੱਕ ਲੈ ਜਾਂਦੇ ਹਨ ਇਸ ਤੋਂ ਤਾਂ ਇਹ ਹੀ ਸਿੱਧ ਹੁੰਦਾ ਹੈ ਕਿ ਵਿਭਾਗਾਂ ਨਾਲ ਮਿਲੀਭੁਗਤ ਹੋ ਸਕਦੀ ਹੈ ਇਸੇ ਤਰ੍ਹਾਂ ਹੀ ਜੀਰਾ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਮਿਲਾਵਟਖੋਰੀ ਤੇ ਰੋਕ ਲਗਾਉਣ ਲਈ ਮੁਹਿੰਮ ਛੇੜੀ ਗਈ ਹੈ ਉਸੇ ਦੇ ਚਲਦੇ ਪਿਛਲੇ ਦਿਨੀ ਵੀ ਅਲੱਗ ਅਲੱਗ ਡੇਰੀਆਂ ਤੇ ਜਾ ਕੇ ਬਣੇ ਪਨੀਰ ਤੇ ਹਲਵਾਈਆਂ ਦੀਆਂ ਦੁਕਾਨਾਂ ਤੇ ਬਣੀਆਂ ਮਿਠਾਈਆਂ ਦੇ ਸੈਂਪਲ ਫੂਡ ਸੇਫਟੀ ਵਿਭਾਗ ਨੂੰ ਨਾਲ ਲੈ ਕੇ ਭਰਵਾਏ ਗਏ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂਆਂ ਵੱਲੋਂ ਇੱਕ ਟੈਂਪੂ ਘੇਰਿਆ ਗਿਆ ਤੇ ਮੌਕੇ ਤੇ ਫੂਡ ਸੇਫਟੀ ਵਿਭਾਗ ਦੇ ਅਫਸਰ ਡਾਕਟਰ ਅਮਰਵੀਰ ਸਿੰਘ ਸਿੱਧੂ ਅਤੇ ਫੂਡ ਸੇਫਟੀ ਅਫਸਰ ਡਾਕਟਰ ਸਰਬਜੀਤ ਕੌਰ ਨੂੰ ਬੁਲਾ ਕੇ ਇਸ ਟੈਂਪੂ ਵਿੱਚ ਪਏ ਪਨੀਰ ਤੇ ਮਿਠਾਈਆਂ ਦੀ ਜਾਂਚ ਕਰਵਾਉਣ ਲਈ ਸੈਂਪਲਿੰਗ ਕਰਵਾਈ ਗਈ ਇਸ ਮੌਕੇ ਆਗੂਆਂ ਨੇ ਦੱਸਿਆ ਕਿ ਲਗਾਤਾਰ ਨਕਲੀ ਦੁੱਧ ਦੇ ਪਨੀਰ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ ਇਸ ਨੂੰ ਲੈ ਕੇ ਇਹ ਕਾਰਵਾਈ ਕੀਤੀ ਗਈ ਹੈ ਇਹ ਟੈਂਪੂ ਜਗ੍ਹਾ ਜਗ੍ਹਾ ਹਰੀ ਕੇ ਤੋਂ ਆ ਕੇ ਸਪਲਾਈ ਕਰਦਾ ਹੈ ਤੇ ਜਾਂਚ ਵਿੱਚ ਹੀ ਪਤਾ ਲੱਗ ਸਕਦਾ ਹੈ ਕਿ ਇਹ ਨਕਲੀ ਹੈ ਜਾਂ ਅਸਲੀ ਇਸ ਮੌਕੇ ਡਾਕਟਰ ਅਮਰਵੀਰ ਸਿੰਘ ਤੇ ਡਾਕਟਰ ਸਰਬਜੀਤ ਕੌਰ ਨੇ ਦੱਸਿਆ ਕਿ ਇਹਨਾਂ ਦੇ ਸੈਂਪਲ ਭਰ ਲਿੱਤੇ ਗਏ ਹਨ ਤੇ ਲੈਬੋਟਰੀ ਵਿੱਚ ਭੇਜ ਦਿੱਤੇ ਜਾਣਗੇ ਉਸ ਰਿਪੋਰਟ ਦੇ ਮੁਤਾਬਕ ਹੀ ਜੋ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਸਨੇਰ, ਦਰਸ਼ਨ ਸਿੰਘ ਕਾਰਜਕਾਰਨੀ ਮੈਂਬਰ ਪੰਜਾਬ, ਪ੍ਰੀਤਮ ਸਿੰਘ ਮੀਹਾਸਿੰਘ ਵਾਲਾ ਜ਼ਿਲਾ ਮੀਤ ਪ੍ਰਧਾਨ, ਮਨਦੀਪ ਸਿੰਘ ਅਲੀਪੁਰ ਸਕੱਤਰ ਜਿਲ੍ਹਾ ਫਿਰੋਜ਼ਪੁਰ ਤੋਂ ਇਲਾਵਾ ਹੋਰ ਵੀ ਆਗੂ ਮੌਜੂਦ ਸਨ ਡਾਕਟਰਾਂ ਦੀ ਟੀਮ ਵੱਲੋਂ ਮੌਕੇ ਤੇ ਥਾਣਾ ਸਿਟੀ ਦੇ ਮੁਖੀ ਗੁਰਜੰਟ ਸਿੰਘ ਨੂੰ ਵੀ ਬੁਲਾਇਆ ਗਿਆ ਤੇ ਇਸ ਦੀ ਕਾਰਵਾਈ ਕਰਨ ਵਾਸਤੇ ਰੁਕਾ ਦਿੱਤਾ ਗਿਆ ਐਸਐਚ ਓ ਗੁਰਜੰਟ ਸਿੰਘ ਨੇ ਦੱਸਿਆ ਕਿ ਜੋ ਸਾਨੂੰ ਰੁਕਾ ਦਿੱਤਾ ਗਿਆ ਉਸ ਦੇ ਮੁਤਾਬਕ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button
error: Content is protected !!
Click to listen highlighted text!