ਸਰਕਾਰੀ ਕੰਨਿਆ ਸਕੂਲ ਜੀਰਾ ਦੀਆਂ ਤਿੰਨ ਵਿਦਿਆਰਥਨਾਂ ਨੇ ਮੈਰਿਟ ਹਾਸਲ ਕੀਤੀ* *ਕੰਨਿਆ ਸਕੂਲ ਜੀਰਾ ਨੇ ਫਿਰ ਮਾਰੀ ਬਾਜ਼ੀ – ਤਿੰਨ ਮੈਰਿਟਾ ਕੀਤੀਆਂ ਹਾਸਿਲ।*
ਸਰਕਾਰੀ ਕੰਨਿਆ ਸਕੂਲ ਜੀਰਾ ਦੀਆਂ ਤਿੰਨ ਵਿਦਿਆਰਥਨਾਂ ਨੇ ਮੈਰਿਟ ਹਾਸਲ ਕੀਤੀ* *ਕੰਨਿਆ ਸਕੂਲ ਜੀਰਾ ਨੇ ਫਿਰ ਮਾਰੀ ਬਾਜ਼ੀ - ਤਿੰਨ ਮੈਰਿਟਾ ਕੀਤੀਆਂ ਹਾਸਿਲ।*
*ਸਰਕਾਰੀ ਕੰਨਿਆ ਸਕੂਲ ਜੀਰਾ ਦੀਆਂ ਤਿੰਨ ਵਿਦਿਆਰਥਨਾਂ ਨੇ ਮੈਰਿਟ ਹਾਸਲ ਕੀਤੀ*
*ਕੰਨਿਆ ਸਕੂਲ ਜੀਰਾ ਨੇ ਫਿਰ ਮਾਰੀ ਬਾਜ਼ੀ – ਤਿੰਨ ਮੈਰਿਟਾ ਕੀਤੀਆਂ ਹਾਸਿਲ।* 
ਜੀਰਾ 12 ਮਈ ਦੀਪਕ ਭਾਰਗੋ
ਕੱਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦਾ ਨਤੀਜਾ ਘੋਸ਼ਿਤ ਕੀਤਾ ਗਿਆ ਜਿਸ ਵਿੱਚ ਸ਼ਹੀਦ ਗੁਰਦਾਸਪੁਰ ਰਾਮ ਮੈਂਮੌਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਮਾਰਟ ਸਕੂਲ ਜੀਰਾ ਦੀਆਂ ਤਿੰਨ ਵਿਦਿਆਰਥਨਾਂ ਨੇ ਮੈਰਿਟ ਹਾਸਲ ਕਰਕੇ ਲਗਾਤਾਰ ਪੰਜਵੀਂ ਵਾਰੀ ਸਕੂਲ ਦੇ ਰਿਕਾਰਡ ਨੂੰ ਕਾਇਮ ਰੱਖਿਆ।
ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਸਕੂਲ ਦੀ ਵਿਦਿਆਰਥਨ ਆਸੀਸਦੀਪ ਕੌਰ ਨੇ 650 ਵਿੱਚੋਂ 634 ਅੰਕ ਹਾਸਲ ਕਰਕੇ ਪੰਜਾਬ ਭਰ ਵਿੱਚੋਂ 11ਵਾਂ ਰੈਂਕ, ਸੁਖਮਨਦੀਪ ਕੌਰ ਨੇ 633 ਅੰਕ ਹਾਸਲ ਕਰਕੇ ਬਾਰਵਾਂ ਰੈਂਕ ਅਤੇ ਆਸ਼ਿਆਨਾ ਖਾਤੂਨ ਨੇ 627 ਅੰਕ ਹਾਸਿਲ ਕਰਕੇ ਪੰਜਾਬ ਭਰ ਵਿੱਚ 18 ਵਾਂ ਰੈਂਕ ਪ੍ਰਾਪਤ ਕੀਤਾ। ਉਹਨਾਂ ਅੱਗੇ ਦੱਸਿਆ ਕਿ ਅੱਠਵੀਂ ਜਮਾਤ ਵਿੱਚੋਂ ਵੀ ਦੋ ਵਿਦਿਆਰਥਨਾਂ ਸਿਮਰਪ੍ਰੀਤ ਅਤੇ ਜਸਮੀਤ ਕੌਰ ਪਹਿਲਾਂ ਹੀ ਮੈਰਿਟ ਹਾਸਲ ਕਰ ਚੁੱਕੀਆਂ ਹਨ। ਉਹਨਾਂ ਸਕੂਲ ਦੀ ਇਸ ਪ੍ਰਾਪਤੀ ਲਈ ਸਕੂਲ ਦੇ ਮਿਹਨਤੀ ਸਟਾਫ ਅਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਉਹਨਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਵਿਦਿਆਰਥਨਾ ਅਸੀਸਦੀਪ ਸੁਖਮਨਦੀਪ ਅਤੇ ਆਸ਼ਿਆਨਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਮਾਤ ਇੰਚਾਰਜ ਜੋਤੀ ਢੀਂਗੜਾ ਹਿਨਾਂ ਕੌਸ਼ਕ ਵੀਰਪਾਲ ਕੌਰ ਕਿਰਨਦੀਪ ਕੌਰ ਗੁਰਜੀਤ ਕੌਰ ਸ਼ਰਨਜੀਤ ਕੌਰ ਪਰਮਜੀਤ ਸਿੰਘ ਗਗਨਦੀਪ ਸਿੰਘ ਆਦਿ ਹਾਜ਼ਰ ਸਨ।