ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਜਥੇਬੰਦੀ ਪੰਜਾਬ ਵਲੋਂ ਕੀਤਾ ਜਾ ਰਿਹਾ ਪੁਰਜੋਰ ਵਿਰੋਧ ਨਹੀਂ ਮਿਲ ਰਿਹਾ ਫਸਲਾਂ ਦਾ ਸਹੀ ਮੁੱਲ
ਗ੍ਰਿਹ ਮੰਤਰੀ ਅਮਿਤ ਸ਼ਾਹ ਦੀ ਰੈਲੀ ਵਿੱਚ ਲੱਖਾਂ ਦਾ ਖਰਚਾ ਪਰ ਪੰਜਾਬ ਨੂੰ ਨਹੀਂ ਦਿੱਤਾ ਕੋਈ ਪੈਕਜ,( ਮੰਗਲ ਸੰਧੂ)
ਜੀਰਾ 18 ਮਾਰਚ( ਦੀਪਕ ਭਾਰਗੋ )
ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਜਥੇਬੰਦੀ ਪੰਜਾਬ ਦੇ ਪੰਜਾਬ ਪ੍ਰੈਸ ਸਕੱਤਰ ਤੇ ਵਿੱਤ ਸਕੱਤਰ ਮੰਗਲ ਸਿੰਘ ਸੰਧੂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਾਣਕਾਰੀ ਦਿੱਤੀ ਗਈ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਕਿਸਾਨਾਂ ਤੇ ਮਜ਼ਦੂਰਾਂ ਦੁਕਾਨਦਾਰਾਂ ਦੇ ਹਿੱਤ ਵਾਸਤੇ ਕੋਈ ਕੰਮ ਨਹੀਂ ਕਰ ਰਹੀ ਕਿਉਂਕਿ ਕਿਸਾਨਾਂ ਦੀ ਮਿਹਨਤ ਨਾਲ ਬੀਜੀ ਗਈ ਫਸਲ ਆਲੂ ਤੇ ਮਟਰ ਜਿਸ ਦਾ ਬਾਜ਼ਾਰਾਂ ਵਿੱਚ ਤਾਂ ਮੁੱਲ ਬਹੁਤ ਜਿਆਦਾ ਹੈ ਪਰ ਕਿਸਾਨਾਂ ਨੂੰ ਮੁੱਲ ਸਹੀ ਨਹੀਂ ਦਿੱਤਾ ਜਾ ਰਿਹਾ ਜਿਸ ਕਰਕੇ ਕਿਸਾਨ ਇਹਨਾਂ ਫਸਲਾਂ ਨੂੰ ਸੜਕਾਂ ਤੇ ਰੋਲਣ ਲਈ ਮਜਬੂਰ ਹੋ ਰਿਹਾ ਹੈ ਉਹਨਾਂ ਕਿਹਾ ਕਿ ਵੱਡੇ ਵੱਡੇ ਧਨਾੜ ਕਿਸਾਨਾਂ ਕੋਲੋਂ ਘੱਟ ਮੁੱਲ ਵਿੱਚ ਇਹ ਫਸਲਾਂ ਲੈ ਕੇ ਸਟੋਰ ਕਰ ਲੈਂਦੇ ਹਨ ਤੇ ਉਸ ਨੂੰ ਬਾਜ਼ਾਰ ਵਿੱਚ ਮਹਿੰਗੇ ਭਾਅ ਤੇ ਵੇਚਦੇ ਹਨ ਜਦਗੀ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਦਾ ਸਹੀ ਮੁੱਲ ਰੱਖਕੇ ਕਿਸਾਨਾਂ ਨੂੰ ਦਿੱਤਾ ਜਾਵੇ ਉਹਨਾਂ ਕਿਹਾ ਕਿ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਹਾਂ ਤੇ ਮੁੜ ਲੱਗਦਾ ਹੈ ਕੀ ਦਿੱਲੀ ਵਾਲਾ ਅੰਦੋਲਨ ਸ਼ੁਰੂ ਕਰਨਾ ਪਵੇਗਾ ਫਿਰ ਹੀ ਕਿਸਾਨਾਂ ਦੇ ਹੱਕ ਮਿਲ ਸਕਣਗੇ ਇਸ ਮੌਕੇ ਉਹਨਾਂ ਗੱਲ ਕੀਤੀ ਕਿ ਮੋਗਾ ਵਿੱਚ ਹੋਣ ਵਾਲੀ ਭਾਰਤ ਦੇ ਗ੍ਰਿਹ ਮੰਤਰੀ ਅਮਿਤ ਸ਼ਾਹ ਦੀ ਰੈਲੀ ਦਾ ਪੰਜਾਬ ਵਿੱਚ ਆਉਣ ਦਾ ਕੀ ਫਾਇਦਾ ਹੋਇਆ ਇਹ ਵੀ ਜਾਣਕਾਰੀ ਦਿੱਤੀ ਜਾਵੇ ਕਿਉਂਕਿ ਲੱਖਾਂ ਰੁਪਈਆ ਖਰਚਿਆ ਗਿਆ ਇਹਨਾਂ ਦੀ ਰੈਲੀ ਤੇ ਬੰਦੋਬਸਤ ਵਿੱਚ ਜਿਹੜਾ ਕਿ ਆਮ ਲੋਕਾਂ ਦੇ ਟੈਕਸ ਦਾ ਪੈਸਾ ਸੀ ਸਾਰਾ ਸਰਕਾਰੀ ਅਮਲਾ ਇਹਨਾਂ ਦੇ ਪ੍ਰਬੰਧ ਕਰਨ ਵਿੱਚ ਲੱਗਾ ਰਿਹਾ ਤੇ ਆਮ ਲੋਕਾਂ ਨੂੰ ਆਉਣ ਜਾਣ ਵਿੱਚ ਵੀ ਦਿੱਕਤ ਆਉਂਦੀ ਰਹੀ ਉਹਨਾਂ ਕਿਹਾ ਕਿ ਅਮਿਤ ਸ਼ਾਹ ਵੱਲੋਂ ਸਿਰ ਤੇ ਕੇਸਰੀ ਪੱਗ ਤਾਂ ਬੰਨ ਲਈ ਗਈ ਪਰ ਉਸ ਪੱਗ ਦਾ ਮੁੱਲ ਉਹਨਾਂ ਨੂੰ ਨਹੀਂ ਪਤਾ ਕੀ ਇਹ ਪੱਗ ਗੁਰੂਆਂ ਨੇ ਕਿਸ ਲਈ ਦਿੱਤੀ ਸੀ ਉਹਨਾਂ ਨੇ ਗੱਲ ਕੀਤੀ ਕਿ ਗੁਰੂ ਤੇਗ ਬਹਾਦਰ ਨਾ ਹੁੰਦੇ ਤਾਂ ਹਿੰਦੂ ਨਹੀਂ ਹੋਣੇ ਸੀ ਪਰ ਇਹ ਹਿੰਦੂ ਹੋ ਕੇ ਹਿੰਦੂਆਂ ਨੂੰ ਤੇ ਹੋਰ ਕੌਮਾਂ ਨੂੰ ਕੁਚਲਣ ਵਿੱਚ ਲੱਗੇ ਹੋਏ ਹਨ ਇਸ ਮੌਕੇ ਉਹਨਾਂ ਕਿਹਾ ਕਿ ਉਹਨਾਂ ਦਾ ਪੰਜਾਬ ਵਿੱਚ ਆਉਣਾ ਰਾਜਨੀਤੀ ਕਰਨ ਤੋਂ ਵੱਧ ਕੁਝ ਵੀ ਨਹੀਂ ਸੀ ਜਿਨਾਂ ਨੇ ਪੰਜਾਬ ਦੇ ਕਿਸਾਨਾਂ ਦੁਕਾਨਦਾਰਾਂ ਮਜ਼ਦੂਰਾਂ ਤੇ ਦਬੇ ਕੁਚਲੇ ਲੋਕਾਂ ਵਾਸਤੇ ਕੋਈ ਵੀ ਐਲਾਨ ਨਹੀਂ ਕੀਤੇ ਤੇ ਇੱਕ ਸਿਆਸੀ ਰੈਲੀ ਕਰਕੇ ਵਾਪਸ ਪਰਤ ਗਏ ਉਹ ਤਾਂ ਸਿਰਫ ਇਕ ਸ਼ਕਤੀ ਪ੍ਰਦਰਸ਼ਨ ਕਰਨ ਵਾਸਤੇ ਮੋਗਾ ਵਿੱਚ ਆਏ ਤੇ ਲਾਲਾ ਲਾਲਾ ਕਰਕੇ ਵਾਪਸ ਪਰਤ ਗਏ ਇਸ ਮੌਕੇ ਸੰਧੂ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਵੀ ਪੰਜਾਬ ਦੇ ਕਿਸਾਨਾਂ ਨੂੰ ਆਪਣਾ ਨਹੀਂ ਸਮਝਦੇ ਤੇ ਡਬਲ ਇੰਜਨ ਦੀ ਸਰਕਾਰ ਬਣਾਉਣ ਦੀ ਗੱਲ ਕਰਦੇ ਹਨ ਜੋ ਅਮਿਤ ਸ਼ਾਹ ਵੀ ਕਰਕੇ ਗਏ ਜੇ ਇੱਕ ਪਰਿਵਾਰ ਦਾ ਮੁਖੀ ਹੀ ਆਪਣੇ ਪਰਿਵਾਰ ਦਾ ਧਿਆਨ ਨਹੀਂ ਰੱਖੇਗਾ ਤੇ ਉਹ ਪਰਿਵਾਰ ਤੋਂ ਕਿਸ ਤਰ੍ਹਾਂ ਦਾ ਸਾਥ ਮੰਗਦਾ ਹੈ ਉਹਨਾਂ ਕਿਹਾ ਕਿ ਹਰ ਇੱਕ ਵਰਗ ਦੇ ਵਿੱਚ ਰੋਸ ਵੇਖਣ ਨੂੰ ਮਿਲਦਾ ਹੈ ਕੀ ਬੀਜੇਪੀ ਦੀ ਸਰਕਾਰ ਕੇਂਦਰ ਵਿੱਚ ਤਾਂ ਬੈਠੀ ਹੈ ਪਰ ਪੰਜਾਬ ਨਾਲ ਵਿਤਕਰਾ ਕਰਦੀ ਆ ਰਹੀ ਹੈ ਉਹਨਾਂ ਕਿਹਾ ਕਿ ਰੈਲੀਆਂ ਵਿੱਚ ਤਾਂ ਪੈਸੇ ਦੇਕੇ ਮਜ਼ਦੂਰਾਂ ਨੂੰ ਲਿਆਇਆ ਜਾਂਦਾ ਹੈ ਪਰ ਉਹਨਾਂ ਮਜ਼ਦੂਰਾਂ ਨੂੰ ਕੰਮ ਦੇ ਕੇ ਰੋਜੀ ਰੋਟੀ ਕਮਾਉਣ ਦਾ ਸਾਧਨ ਨਹੀਂ ਦਿੱਤਾ ਜਾਂਦਾ ਇਸ ਮੌਕੇ
ਦੀਪਕ ਭਾਰਗੋ ਜ਼ਿਲਾ ਪ੍ਰੈੱਸ ਸਕੱਤਰ ਫਿਰੋਜਪੁਰ,ਬਲਰਾਜ ਸਿੰਘ ਸਿੱਧੂ ਜਿਲਾ ਕਮੇਟੀ ਮੈਂਬਰ,ਗੁਰਪ੍ਰੀਤ ਸਿੰਘ ਭੁੱਲਰ ਬਲਾਕ ਪ੍ਰਧਾਨ ਜੀਰਾ, ਲਖਵੀਰ ਸਿੰਘ ਨੰਬਰਦਾਰ ਸਲਾਹਕਾਰ ਬਲਾਗ ਜੀਰਾ, ਬਲਜਿੰਦਰ ਸਿੰਘ ਸੰਧੂ ਮੀਤ ਪ੍ਰਧਾਨ ਜੀਰਾ, ਗੁਰਮੇਲ ਸਿੰਘ ਸਾਬਕਾ ਸਰਪੰਚ ਮੈਂਬਰ,ਹਰਿਮੰਦਰ ਸਿੰਘ ਸੰਧੂ ਖਜਾਨਚੀ ਜੀਰਾ, ਗੁਰਪ੍ਰੀਤ ਸਿੰਘ ਬਰਾੜ ਮੈਂਬਰ, ਕੌਰਾ ਸਿੰਘ ਸੰਧੂ ਮੈਂਬਰ, ਇੰਦਰਵੀਰ ਸਿੰਘ ਸੰਧੂ ਮੈਂਬਰ, ਮਨਿੰਦਰ ਸਿੰਘ ਮੈਂਬਰ ਪੰਚਾਇਤ, ਗੁਰਦੀਪ ਸਿੰਘ ਇਕਾਈ ਪ੍ਰਧਾਨ, ਰਣਜੋਤ ਸਿੰਘ ਮੈਂਬਰ, ਜੀਤ ਬਰਾੜ ਮੈਂਬਰ ਆਦੀ ਆਗੂ ਹਾਜ਼ਰ ਸਨ।



