Welcome to Punjab News Fast 47   Click to listen highlighted text! Welcome to Punjab News Fast 47
E-Paperhttps://punjabnewsfast47.live/wp-content/uploads/2024/01/jjujuu.gif
Trending

ਮਿਊਂਸਪਲ ਪੈਨਸ਼ਨਰ ਇੰਪਲਾਈਜ਼ ਯੂੀਅਨ ਜ਼ੀਰਾ ਕਰਮਚਾਰੀਆਂ ਦੀ ਮਹੀਨਾਵਾਰ ਮੀਟਿੰਗ ਹੋਈ

ਮਿਊਂਸਪਲ ਪੈਨਸ਼ਨਰ ਇੰਪਲਾਈਜ਼ ਯੂੀਅਨ ਜ਼ੀਰਾ ਕਰਮਚਾਰੀਆਂ ਦੀ ਮਹੀਨਾਵਾਰ ਮੀਟਿੰਗ ਹੋਈ

-ਮੀਟਿੰਗ ਵਿਚ ਮੰਗਾਂ ਨੂੰ ਲੈ ਕੇ ਕੀਤੀਆਂ ਵਿਚਾਰਾਂ
ਜ਼ੀਰਾ 10 ਜੁਲਾਈ ): ਅੱਜ ਮਿਊਂਸਪਲ ਪੈਨਸ਼ਨਰ ਇੰਪਲਾਈਜ਼ ਯੂੀਅਨ ਜ਼ੀਰਾ ਕਰਮਚਾਰੀਆਂ ਦੀ ਮਹੀਨਾਵਾਰ ਮੀਟਿੰਗ ਪਿਆਰਾ ਸਿੰਘ ਢਿੱਲੋਂ ਪ੍ਰਧਾਨ ਮਿਊਂਸਪਲ ਰਿਟਾਇਰਡ ਕਰਮਚਾਰੀ ਜ਼ੀਰਾ ਦੀ ਪ੍ਰਧਾਨਗੀ ਵਿਚ ਨਗਰ ਕੌਂਸਲ ਜ਼ੀਰਾ ਵਿਖੇ ਹੋਈ। ਜਿਸ ਵਿਚ ਨਵੀਂ ਚੁਣੀ ਗਈ ਕਮੇਟੀ ਨੂੰ ਵਧਾਈ ਦਿੱਤੀ ਗਈ ਅਤੇ ਆਸ ਕੀਤੀ ਜਾਂਦੀ ਹੈ ਕਿ ਜਿਹੜੀ ਨਵੀਂ ਨਗਰ ਕੌਂਸਲ ਦੀ ਚੋਣ ਹੋਈ ਹੈ ਪ੍ਰਧਾਨ ਅਤੇ ਰਿਟਾਇਰਡ ਕਰਮਚਾਰੀਆਂ ਦੀਆਂ ਮੰਗਾਂ ਵੱਲ ਧਿਆਨ ਦੇਣਗੇ, ਕਿਉਂਕਿ ਪਿਛਲੇ ਕਰਮਚਾਰੀਆਂ ਦੀਆਂ ਐੱਲਟੀਸੀ, ਮੈਡੀਕਲ ਦੇ ਬਿੱਲ ਅਤੇ ਮੰਥਲੀ ਮਹੀਨਿਆਂ ਦਾ ਬਕਾਇਆ ਰਹਿੰਦਾ ਹੈ ਜਿਸ ਦਾ ਕੇ ਹਾਈਕੋਰਟ ਵਿਚ ਕੇਸ ਵਿਚ ਕੀਤਾ ਗਿਆ ਸੀ ਅਤੇ ਹਾਈਕੋਰਟ ਵੱਲੋਂ ਨਗਰ ਕੌਂਸਲ ਨੂੰ ਡਿਰੈਕਸ਼ਨ ਵੀ ਦਿੱਤੀ ਗਈ ਕਿ ਇਸ ਨੂੰ ਸਮੇਂ ਸਿਰ ਅਦਾਇਗੀ ਕੀਤੀ ਜਾਵੇ ਅਤੇ ਜੇਕਰ ਸਮੇਂ ਸਿਰ ਅਦਾਇਗੀ ਨਹੀਂ ਕੀਤੀ ਜਾਂਦੀ ਤਾਂ ਸਮੇਤ ਵਿਆਜ ਪੈਸੇ ਦੇਣ ਦੀ ਤਕੀਦ ਨਗਰ ਕੌਂਸਲ ਨੂੰ ਦਿੱਤੇ ਹੋਏ ਹਨ। ਇਸ ਮੌਕੇ ਗੁਲਸ਼ਨ ਰਾਏ ਝੱਟਾ, ਜਨਕ ਰਾਜ, ਜਗਦੀਸ਼ ਕੁਮਾਰ, ਬਿੱਕਰ ਸਿੰਘ, ਚਰਨਜੀਤ ਸ਼ਰਮਾ, ਰਮੇਸ਼ ਕੁਮਾਰ ਸ਼ਰਮਾ, ਵੀਰਭਾਨ ਨਾਰੰਗ, ਕਰਨੈਲ ਸਿੰਘ, ਹੀਰਾ ਲਾਲ, ਹਰਵੰਤ ਸਿੰਘ, ਚਰਨਜੀਤ ਕੌਰ, ਜਸਬੀਰ ਕੌਰ, ਚੰਦਰਕਾਂਤਾ ਰਾਣੀ, ਚੰਦਗੀ ਰਾਮ, ਰਾਮ ਚਰਨ, ਪੱਪੂ, ਅਮਰ, ਕਿਰਨਾ, ਸ਼ਕੂਤਲਾ, ਅੰਗੂਰੀ, ਦਰਸ਼ਨਾ, ਆਸ਼ਾ ਰਾਣੀ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected !!
Click to listen highlighted text!