Welcome to Punjab News Fast 47   Click to listen highlighted text! Welcome to Punjab News Fast 47
E-Paperhttps://punjabnewsfast47.live/wp-content/uploads/2024/01/jjujuu.gif
Trending

ਬਿਜਲੀ ਮੁਲਾਜ਼ਮਾਂ ਵੱਲੋਂ ਸਹਾਇਕ ਨਿਗਰਾਨ ਇੰਜੀਨੀਅਰ ਖ਼ਿਲਾਫ਼ ਵਿਸ਼ਾਲ ਧਰਨਾ ਤੇ ਨਾਅਰੇਬਾਜ਼ੀ

.ਜਦੋਂ ਤੱਕ ਆਰਏ ਮੋਹਿਤ ਅਗਰਵਾਲ ਨੂੰ ਫਾਰਗ (ਰਿਲੀਵ) ਨਹੀਂ ਕੀਤਾ ਜਾਂਦਾ, ਸੰਘਰਸ਼ ਰਹੇਗਾ ਜਾਰੀ

ਬਿਜਲੀ ਮੁਲਾਜ਼ਮਾਂ ਵੱਲੋਂ ਸਹਾਇਕ ਨਿਗਰਾਨ ਇੰਜੀਨੀਅਰ ਖ਼ਿਲਾਫ਼ ਵਿਸ਼ਾਲ ਧਰਨਾ ਤੇ ਨਾਅਰੇਬਾਜ਼ੀ
..ਜਦੋਂ ਤੱਕ ਆਰਏ ਮੋਹਿਤ ਅਗਰਵਾਲ ਨੂੰ ਫਾਰਗ (ਰਿਲੀਵ) ਨਹੀਂ ਕੀਤਾ ਜਾਂਦਾ, ਸੰਘਰਸ਼ ਰਹੇਗਾ ਜਾਰੀ
ਫਿਰੋਜ਼ਪੁਰ 10 ਜੂਨ ( ਪੱਤਰਕਾਰ ਗੁਰਪ੍ਰੀਤ ਸਿੰਘ ): ਪੀਐੱਸਈਬੀ ਫੈਡਰੇਸ਼ਨ ਐਟਕ ਸਬ-ਅਰਬਨ ਮੰਡਲ ਫ਼ਿਰੋਜ਼ਪੁਰ ਦੇ ਬਿਜਲੀ ਮੁਲਾਜ਼ਮਾਂ ਵੱਲੋਂ ਅੱਜ ਸਹਾਇਕ ਨਿਗਰਾਨ ਇੰਜੀਨੀਅਰ ਦੇ ਖ਼ਿਲਾਫ਼ ਇਕ ਰੋਸ ਧਰਨਾ ਦਿੱਤਾ ਗਿਆ। ਸਤੀਸ਼ ਕੁਮਾਰ ਦੀ ਪ੍ਰਧਾਨਗੀ ਹੇਠ ਇਕੱਠੇ ਹੋਏ ਮੁਲਾਜ਼ਮਾਂ ਨੇ ਮੈਨੇਜਮੈਂਟ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਆਪਣੀਆਂ ਮੰਗਾਂ ਨੂੰ ਤੁਰੰਤ ਪੂਰਾ ਕਰਨ ਦੀ ਚੇਤਾਵਨੀ ਦਿੱਤੀ। ਰੋਸ ਪ੍ਰਦਰਸ਼ਨ ਦੌਰਾਨ ਇਕੱਠੇ ਹੋਏ ਬਿਜਲੀ ਮੁਲਾਜ਼ਮਾਂ ਨੇ ਪ੍ਰਸ਼ਾਸਨ ਖ਼ਿਲਾਫ਼ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਜਿੰਨਾ ਚਿਰ ਆਰਏ ਮੋਹਿਤ ਅਗਰਵਾਲ ਨੂੰ ਫਾਰਗ (ਰਿਲੀਵ) ਨਹੀਂ ਕੀਤਾ ਜਾਂਦਾ, ਉਨ੍ਹਾਂ ਚਿਰ ਉਹ ਆਪਣਾ ਇਹ ਤਿੱਖਾ ਸੰਘਰਸ਼ ਸਹਾਇਕ ਨਿਗਰਾਨ ਇੰਜੀਨੀਅਰ ਮੰਡਲ ਸਬ ਅਰਬਨ ਫ਼ਿਰੋਜ਼ਪੁਰ ਅਤੇ ਉਪ ਮੰਡਲ ਅਫ਼ਸਰ ਸਬ ਅਰਬਨ ਸਬ-ਡਿਵੀਜ਼ਨ ਫ਼ਿਰੋਜ਼ਪੁਰ ਦੇ ਖ਼ਿਲਾਫ਼ ਨਿਰੰਤਰ ਜਾਰੀ ਰੱਖਣਗੇ। ਇਸ ਧਰਨੇ ਨੂੰ ਸਬ-ਅਰਬਨ ਮੰਡਲ ਫ਼ਿਰੋਜ਼ਪੁਰ ਦੇ ਪ੍ਰਮੁੱਖ ਆਗੂਆਂ ਅਸ਼ਵਨੀ ਕੁਮਾਰ, ਸਤੀਸ਼ ਕੁਮਾਰ, ਸਾਹਿਲ ਚਾਵਲਾ, ਜੋਨ ਆਗੂ ਰਾਜੇਸ਼ ਦੱਤਾ, ਸਰਕਲ ਆਗੂ ਰਾਜੇਸ਼ ਮੈਨੀ, ਤ੍ਰਿਲੋਚਨ ਸਿੰਘ, ਅਮੋਲਕ ਸਿੰਘ, ਰੋਸ਼ਨ ਲਾਲ ਅਤੇ ਕੁਲਵੰਤ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸੰਬੋਧਨ ਕੀਤਾ। ਉਨ੍ਹਾਂ ਦੇ ਨਾਲ ਰੋਹਿਤ ਦੇਵਗਨ, ਬਲਵੰਤ ਸਿੰਘ ਬਿੱਟੂ, ਰਜਿੰਦਰ ਸਿੰਘ, ਹਰਜਿੰਦਰ ਸਿੰਘ, ਰਾਮਸੁਖ, ਰਾਜੇਸ਼ ਕੁਮਾਰ, ਰਣਵੀਰ ਸਿੰਘ, ਨੰਦ ਲਾਲ, ਸੁਖਦੇਵ ਸਿੰਘ ਅਤੇ ਰਾਜਿੰਦਰ ਕੁਮਾਰ ਸਮੇਤ ਕਈ ਹੋਰ ਮੁਲਾਜ਼ਮ ਸਾਥੀ ਵੀ ਹਾਜ਼ਰ ਸਨ। ਉਪ-ਮੰਡਲ ਅਫ਼ਸਰ ਅਤੇ ਸਹਾਇਕ ਨਿਗਰਾਨ ਇੰਜੀਨੀਅਰ ਸਬ-ਅਰਬਨ ਮੰਡਲ ਫ਼ਿਰੋਜ਼ਪੁਰ ਦੀ ਆਪਸੀ ਮਿਲੀਭੁਗਤ ਕਾਰਨ ਸਾਡੇ ਸਾਥੀ ਮੋਹਿਤ ਅਗਰਵਾਲ ਨੂੰ ਜਾਣਬੁੱਝ ਕੇ ਰਿਲੀਵ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਮੁਲਾਜ਼ਮਾਂ ਵਿਚ ਭਾਰੀ ਰੋਸ ਹੈ। ਮੁਲਾਜ਼ਮ ਜਥੇਬੰਦੀ ਨੇ ਮੈਨੇਜਮੈਂਟ ਨੂੰ ਸਖ਼ਤ ਸ਼ਬਦਾਂ ਵਿਚ ਚੇਤਾਵਨੀ ਦਿੰਦਿਆਂ ਆਖਿਆ ਕਿ ਜੇਕਰ ਉਨ੍ਹਾਂ ਦੇ ਸਾਥੀ ਨੂੰ ਤੁਰੰਤ ਫਾਰਗ ਨਾ ਕੀਤਾ ਗਿਆ ਤਾਂ ਉਹ ਆਉਣ ਵਾਲੇ ਦਿਨਾਂ ਵਿਚ ਕੰਮ-ਕਾਜ ਪੂਰੀ ਤਰ੍ਹਾਂ ਠੱਪ ਕਰ ਦੇਣਗੇ, ਜਿਸ ਦੀ ਸੂਚਨਾ ਉਨ੍ਹਾਂ ਨੇ ਨਿਗਰਾਨ ਇੰਜੀਨੀਅਰ ਨੂੰ ਵੀ ਲਿਖਤੀ ਰੂਪ ਵਿੱਚ ਦੇ ਦਿੱਤੀ ਹੈ। ਮੁਲਾਜ਼ਮਾਂ ਨੇ ਸਪੱਸ਼ਟ ਕੀਤਾ ਕਿ ਇਸ ਸੰਘਰਸ਼ ਦੌਰਾਨ ਪੈਦਾ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਗੰਭੀਰ ਹਾਲਾਤ ਅਤੇ ਜਨਤਕ ਪ੍ਰੇਸ਼ਾਨੀ ਦੀ ਪੂਰੀ ਜ਼ਿੰਮੇਵਾਰੀ ਸਹਾਇਕ ਨਿਗਰਾਨ ਇੰਜੀਨੀਅਰ ਅਤੇ ਉਪ-ਮੰਡਲ ਅਫ਼ਸਰ ਸਬ-ਅਰਬਨ ਫ਼ਿਰੋਜ਼ਪੁਰ ਦੀ ਹੋਵੇਗੀ।

Related Articles

Leave a Reply

Your email address will not be published. Required fields are marked *

Back to top button
error: Content is protected !!
Click to listen highlighted text!