ਸੁਮਨ ਕੁਮਾਰੀ ਨੇ ਫ਼ਿਰੋਜ਼ਪੁਰ ਵਿਖੇ ਬਤੌਰ ਸੁਪਰਡੈਂਟ ਸੰਭਾਲਿਆ ਅਹੁਦਾ
ਮਨਿਸਟੀਰੀਅਲ ਸਟਾਫ਼ ਵੱਲੋਂ ਨਵੇਂ ਸੁਪਰਡੈਂਟ ਦਾ ਨਿੱਘਾ ਸਵਾਗਤ

ਸੁਮਨ ਕੁਮਾਰੀ ਨੇ ਫ਼ਿਰੋਜ਼ਪੁਰ ਵਿਖੇ ਬਤੌਰ ਸੁਪਰਡੈਂਟ ਸੰਭਾਲਿਆ ਅਹੁਦਾ
ਮਨਿਸਟੀਰੀਅਲ ਸਟਾਫ਼ ਵੱਲੋਂ ਨਵੇਂ ਸੁਪਰਡੈਂਟ ਦਾ ਨਿੱਘਾ ਸਵਾਗਤ
ਫਿਰੋਜ਼ਪੁਰ 11 ਜੂਨ ( ਪੱਤਰਕਾਰ ਗੁਰਪ੍ਰੀਤ ਸਿੰਘ ਭੁੱਲਰ ): ਪੰਜਾਬ ਸਿੱਖਿਆ ਵਿਭਾਗ ਵੱਲੋਂ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਤਰੱਕੀਆਂ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਇਸੇ ਕੜੀ ਤਹਿਤ ਸੁਮਨ ਕੁਮਾਰੀ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਦਫ਼ਤਰ ਫ਼ਿਰੋਜ਼ਪੁਰ ਵਿਖੇ ਬਤੌਰ ਸੁਪਰਡੈਂਟ ਆਪਣਾ ਨਵਾਂ ਕਾਰਜਭਾਰ ਸਾਂਭ ਲਿਆ ਹੈ, ਜਿਸ ਨਾਲ ਦਫ਼ਤਰੀ ਸਟਾਫ਼ ਅਤੇ ਯੂਨੀਅਨ ਆਗੂਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਸੁਮਨ ਕੁਮਾਰੀ ਦੇ ਅਹੁਦਾ ਸੰਭਾਲਣ ਦੇ ਇਸ ਖ਼ਾਸ ਮੌਕੇ ’ਤੇ ਮਨਿਸਟੀਰੀਅਲ ਸਟਾਫ਼ ਸਿੱਖਿਆ ਵਿਭਾਗ ਦੇ ਜ਼ਿਲ੍ਹਾ ਪ੍ਰਧਾਨ (ਫ਼ਿਰੋਜ਼ਪੁਰ) ਅਤੇ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਵਰੁਣ ਕੁਮਾਰ (ਐੱਮਡੀ) ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਉਨ੍ਹਾਂ ਨੇ ਨਵ-ਨਿਯੁਕਤ ਸੁਪਰਡੈਂਟ ਸੁਮਨ ਕੁਮਾਰੀ ਨੂੰ ਗੁਲਦਸਤਾ ਭੇਟ ਕਰਕੇ ਨਵੀਂ ਜ਼ਿੰਮੇਵਾਰੀ ਦੀ ਵਧਾਈ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਮਨਿਸਟੀਰੀਅਲ ਸਟਾਫ਼ ਯੂਨੀਅਨ ਦੇ ਪੰਜਾਬ ਪ੍ਰਧਾਨ ਗੁਰਪ੍ਰੀਤ ਸਿੰਘ ਖੱਟੜਾ ਅਤੇ ਡੀਪੀਆਈ. (ਸੈਕੰਡਰੀ) ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਆਖਿਆ ਕਿ ਵਿਭਾਗ ਵੱਲੋਂ ਕਰਮਚਾਰੀਆਂ ਦੀਆਂ ਚਿਰੋਕਣੀਆਂ ਮੰਗਾਂ ਅਤੇ ਰੁਕੀਆਂ ਹੋਈਆਂ ਤਰੱਕੀਆਂ ਨੂੰ ਨੇਪਰੇ ਚੜ੍ਹਾਉਣ ਲਈ ਕੀਤੇ ਗਏ ਯਤਨ ਬੇਹੱਦ ਸ਼ਲਾਘਾਯੋਗ ਹਨ। ਵਰੁਣ ਕੁਮਾਰ ਨੇ ਸਮੂਹ ਮੁਲਾਜ਼ਮਾਂ ਨੂੰ ਵਿਸ਼ਵਾਸ ਦਿਵਾਇਆ ਕਿ ਇਹ ਪ੍ਰਕਿਰਿਆ ਇੱਥੇ ਹੀ ਨਹੀਂ ਰੁਕੇਗੀ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਜਲਦ ਹੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਖਾਲੀ ਪਈਆਂ ਸੁਪਰਡੈਂਟਾਂ ਦੀਆਂ ਅਸਾਮੀਆਂ ’ਤੇ ਹੋਰ ਤਰੱਕੀਆਂ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਕਲਰਕ ਕੇਡਰ ਤੋਂ ਜੂਨੀਅਰ ਸਹਾਇਕ (ਜੂਨੀਅਰ ਐਸੋਸੀਏਟ) ਦੀ ਪਲੇਸਮੈਂਟ ਸਬੰਧੀ ਕਾਰਵਾਈ ਵੀ ਬਹੁਤ ਜਲਦ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਨਾਲ ਸੂਬੇ ਦੇ ਵੱਡੀ ਗਿਣਤੀ ਵਿਚ ਕਰਮਚਾਰੀਆਂ ਨੂੰ ਵੱਡਾ ਲਾਭ ਮਿਲੇਗਾ ਅਤੇ ਦਫ਼ਤਰੀ ਕੰਮਕਾਜ ਵਿਚ ਤੇਜ਼ੀ ਆਵੇਗੀ। ਇਸ ਪ੍ਰਭਾਵਸ਼ਾਲੀ ਤਾਜਪੋਸ਼ੀ ਸਮਾਰੋਹ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਫ਼ਿਰੋਜ਼ਪੁਰ ਮਨੀਲਾ ਅਰੋੜਾ ਅਤੇ ਸੈਂਕਸ਼ਨ ਅਫ਼ਸਰ ਚਿਤਰਾ ਸੋਨੀ ਨੇ ਵੀ ਸ਼ਿਰਕਤ ਕੀਤੀ ਅਤੇ ਸੁਮਨ ਕੁਮਾਰੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਵਿਭਾਗ ਦੇ ਸੀਨੀਅਰ ਸਹਾਇਕ ਅਮਨ ਸ਼ਰਮਾ, ਗੌਰਵ ਵਰਮਾ ਤੇ ਗੁਰਬਖ਼ਸ਼ ਸਿੰਘ, ਸਟੈਨੋ ਸੁਖਚੈਨ ਸਿੰਘ, ਪ੍ਰਿੰਸੀਪਲ ਪ੍ਰਗਟ ਸਿੰਘ ਬਰਾੜ, ਡਾਇਟ ਪ੍ਰਿੰਸੀਪਲ ਸੀਮਾ, ਸੇਵਾਮੁਕਤ ਪ੍ਰਿੰਸੀਪਲ ਸਰਿੰਦਰ ਕੌਰ, ਲੈਕਚਰਾਰ ਨਿਤੀਮਾ, ਲੈਕਚਰਾਰ ਗੌਰਵ ਮੰਜ਼ਾਲ ਅਤੇ ਲੈਕਚਰਾਰ ਆਰਤੀ ਵੀ ਹਾਜ਼ਰ ਸਨ। ਇਨ੍ਹਾਂ ਤੋਂ ਇਲਾਵਾ ਜੂਨੀਅਰ ਸਹਾਇਕ ਅਮਨ ਸ਼ਰਮਾ, ਆਕਾਸ਼ਵੀਰ, ਹਰਿਮਿੰਦਰ ਪਾਲ ਸਿੰਘ, ਲਵਦੀਪ ਸਿੱਧੂ, ਮਨਿੰਦਰ ਸਿੱਧੂ, ਅਮਰ, ਹਰਜਿੰਦਰ ਕੌਰ, ਕਿਰਨਜੀਤ ਕੌਰ, ਪਰਮਜੀਤ ਕੌਰ, ਸ਼ਮੀਨਾ ਅਰੋੜਾ, ਕਰਮਜੀਤ ਕੌਰ, ਰੀਤੂ, ਕ੍ਰਿਤਿਕਾ, ਗੌਰਵ ਤ੍ਰਿਖਾ, ਅਮਰਨਾਥ, ਰਸ਼ਪਾਲ, ਦੀਪਕ, ਅਮਰਜੋਤੀ, ਗਗਨਦੀਪ ਗੱਖੜ, ਕਮਲ ਸ਼ਰਮਾ, ਪਰਮਜੀਤ ਕੌਰ, ਰੇਣੂ, ਸਾਗਰ, ਲਵਪ੍ਰੀਤ ਅਤੇ ਰਮਨ ਸਮੇਤ ਸਮੂਹ ਦਫ਼ਤਰੀ ਸਟਾਫ਼ ਨੇ ਹਾਜ਼ਰ ਹੋ ਕੇ ਨਵੇਂ ਸੁਪਰਡੈਂਟ ਦਾ ਸਵਾਗਤ ਕੀਤਾ ਅਤੇ ਵਿਭਾਗ ਦੇ ਇਸ ਫੈਸਲੇ ’ਤੇ ਖੁਸ਼ੀ ਜ਼ਾਹਰ ਕੀਤੀ।


