Welcome to Punjab News Fast 47   Click to listen highlighted text! Welcome to Punjab News Fast 47
E-Paperਚੋਟੀ ਦੀਆਂ ਖਬਰਾਂ

ਸ੍ਰੀ ਬਜਰੰਗ ਭਵਨ ਮੰਦਰ ਵਿਖੇ ਸ਼੍ਰੀ ਮੱਦ ਭਗਵਤ ਕਥਾ ਝੰਡਾ ਪੂਜਣ ਉਪਰੰਤ ਆਰੰਭ

(publish by gurpreet singh bhullar 9914740208) ਸ਼੍ਰੀ ਮੱਧ ਭਗਵਤ ਕਥਾ ਸੁਣਨਾ ਕੇਵਲ ਮਨੁੱਖ ਦੇ ਹੀ ਭਾਗਾਂ ਚ ਆਈ: ਪੰ ਗੋਰਵ ਕਿਸ਼ਣ ਦੀਕਸ਼ਤ

ਸ੍ਰੀ ਬਜਰੰਗ ਭਵਨ ਮੰਦਰ ਵਿਖੇ ਸ਼੍ਰੀ ਮੱਦ ਭਗਵਤ ਕਥਾ ਝੰਡਾ ਪੂਜਣ ਉਪਰੰਤ ਆਰੰਭ*।

*ਸ਼੍ਰੀ ਮੱਧ ਭਗਵਤ ਕਥਾ ਸੁਣਨਾ ਕੇਵਲ ਮਨੁੱਖ ਦੇ ਹੀ ਭਾਗਾਂ ਚ ਆਈ: ਪੰ ਗੋਰਵ ਕਿਸ਼ਣ ਦੀਕਸ਼ਤ।*

ਜ਼ੀਰਾ 23 ਮਾਰਚ (ਦੀਪਕ ਭਾਰਗੋ )

ਸ਼੍ਰੀ ਸਨਾਤਨ ਧਰਮ ਮਹਾਂਵੀਰ ਦਲ ਅਤੇ ਸ੍ਰੀ ਬਜਰੰਗ ਭਵਨ ਮੰਦਰ ਜ਼ੀਰਾ ਵਿਖੇ 46ਵਾਂ ਸਨਾਤਨ ਧਰਮ ਸੰਮੇਲਨ ਅਤੇ ਸ੍ਰੀ ਮਦ ਭਗਵਤ ਕਥਾ ਸਪਤਾਹ ਗਿਆਨ ਯੱਗ ਸਮਾਗਮ ਝੰਡਾ ਪੂਜਣ ਉਪਰੰਤ ਆਰੰਭ ਹੋ ਗਿਆ। ਸੰਮੇਲਨ ਦੀ ਅਰੰਭਤਾ ਸ੍ਰੀ ਰਾਜੇਸ਼ ਕੁਮਾਰ ਗਰੋਵਰ ਫਰੂਟ ਵਾਲਿਆਂ ਦੇ ਪਰਿਵਾਰ ਵੱਲੋਂ ਝੰਡਾ ਪੂਜਨ ਕੀਤੀ ਗਿਆ ਅਤੇ ਸ੍ਰੀ ਮਦ ਭਗਵਤ ਪੁਰਾਣ ਜੀ ਦੀ ਆਰਤੀ ਕਰਨ ਉਪਰੰਤ ਕਥਾਵਾਚਕ ਪੰਡਤ ਗੋਰਵ ਕਿਸ਼ਨ ਦੀਕਸ਼ਤ ਜੀ ਨੇ ਕਥਾ ਪ੍ਰਵਾਹ ਦੀ ਅਰੰਭਤਾ ਕਰਦਿਆਂ ਕਿਹਾ ਕਿ ਭਗਵਾਨ ਦੀ ਕਥਾ ਸੁਣਨ ਲਈ ਆਪਣਾ ਆਪਾ ਸਮਰਪਣ ਕਰਨਾ ਪੈਂਦਾ ਹੈ, ਨਾਰਦ ਜੀ ਨੇ ਜਨ ਪ੍ਰਚਾਰ ਕਰਨ ਲਈ ਆਪਣੇ ਪਿਤਾ ਬ੍ਰਹਮਾ ਜੀ ਤੋਂ ਪੁੱਛਿਆ ਸੱਤ ਸੰਗ ਸਰਵਣ ਕਰਨ ਦੀ ਵਿਧੀ ਕਿ ਹੁੰਦੀ ਹੈ, ਨਾਰਦ ਜੀ ਨੂੰ ਉਨ੍ਹਾਂ ਦੱਸਿਆ ਕਿ ਜਿਸ ਅਸਥਾਨ ਤੇ ਬਾਹਰ ਦੀ ਆਵਾਜ਼ ਅੰਦਰ ਨਾ ਆਏ ਪ੍ਰੰਤੂ ਅੰਦਰ ਦੀ ਆਵਾਜ਼ ਬਾਹਰ ਦੂਰ ਦੂਰ ਤੱਕ ਚਲੀ ਜਾਏ,ਉਹ ਬੜਾ ਸੁੰਦਰ ਅਸਥਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਧਿਆਨ ਪੂਰਵਕ ਸ਼੍ਰਵਣ ਕੀਤੀ ਕਥਾ ਹੀ ਆਪਣੇ ਹਿਰਦੇ ਵਿਚ ਉਤਰੇਗੀ। ਉਨ੍ਹਾਂ ਕਿਹਾ ਕਿਹਾ ਭਗਵਾਨ ਸੁਖਦੇਵ ਜੀ ਨੇ ਮਦ ਭਗਵਤ ਪੁਰਾਣ ਜੀ ਦਾ ਨਿਰਮਾਣ ਮਾਨਵਤਾ ਦੇ ਕਲਿਆਣ ਲਈ ਰਚਿਤ ਕੀਤਾ ਹੈ ਅਤੇ ਇਸ ਵਿੱਚ ਸ਼ਾਖਸ਼ਾਤ ਤ੍ਰਿਲੋਕੀ ਨਾਥ ਭਗਵਾਨ ਕ੍ਰਿਸ਼ਨ ਜੀ ਹਾਜ਼ਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿਹਾ ਭਗਵਾਨ ਨੇ ਸ੍ਰੀ ਮਦ ਭਗਵਤ ਪੁਰਾਣ ਜੀ ਦੀ ਕਥਾ ਕੇਵਲ ਮਨੁੱਖ ਦੇ ਹੀ ਭਾਗਾਂ ਵਿਚ ਆਈ ਹੈ ਨਾਂ ਦੇਵਤਿਆਂ ਅਤੇ ਨਾ ਹੋਰਨਾਂ ਦੇ ਹਿੱਸੇ ਆਈ ਹੈ। ਕਥਾ ਸਮਾਪਤੀ ਦੌਰਾਨ ਸ੍ਰੀ ਮਦ ਭਗਵਤ ਪੁਰਾਣ ਜੀ ਦੀ ਆਰਤੀ ਉਤਾਰੀ ਗਈ। ਇਸ ਮੌਕੇ ਸੰਮੇਲਨ ਵਿੱਚ ਡਾ ਸੁਭਾਸ਼ ਉੱਪਲ, ਧਰਮਪਾਲ ਚੁੱਘ,ਦੀਪਕ ਭਾਰਗੋ,ਲੱਕੀ ਪਾਸੀਂ, ਪ੍ਰਵੀਨ ਉਪਲ, ਵਿਜੇ ਸ਼ਰਮਾ, ਗੁਰਦੇਵ ਸਿੰਘ ਸਿੱਧੂ,ਕਿਸ਼ਨ ਹਾਡਾ,ਸੁਨੀਲ ਗਰੋਵਰ, ਵਿਕਾਸ ਗਰੋਵਰ ,m ਨਰਿੰਦਰ ਕੁਮਾਰ ਨਾਰੰਗ, ਤ੍ਰਿਲੋਕ ਸਿੰਘ ਮਿਰਜਾ, ਬਲਜੀਤ ਬੱਲੀ,

ਐਡਵੋਕੇਟ ਲਵਪ੍ਰੀਤ ਸਿੰਘ ਸਿੱਧੂ,ਡਾ ਰਾਮੇਸ਼ ਚੰਦਰ,ਰਾਜ ਅਰੋੜਾ,ਵਿਪਨ ਸੇਠੀ, ਮੋਹਣ ਲਾਲ ਅਨੇਜਾ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿਚ ਸ਼ਹਿਰ ਨਿਵਾਸੀਆਂ ਨੇ ਕਥਾ ਦਾ ਅਨੰਦ ਮਾਣਿਆ। ਉਪਰੰਤ ਸੰਸਥਾ ਵੱਲੋਂ ਲਗਾਏ ਲੰਗਰ ਭੰਡਾਰੇ ਦਾ ਸ਼ਰਧਾਲੂਆਂ ਨੇ ਪੰਗਤਾਂ ਵਿੱਚ ਬੈਠ ਕੇ ਛਕਿਆ।

Related Articles

Leave a Reply

Your email address will not be published. Required fields are marked *

Back to top button
error: Content is protected !!
Click to listen highlighted text!