ਹੋਮ ਗਾਰਡ ਰਿਟਾਇਰਡ ਵੈਲਫੇਅਰ ਐਸੋਸੀਏਸ਼ਨ ਵੱਲੋਂ ਕੀਤੀ ਗਈ ਮੀਟਿੰਗ
ਜੀਰਾ 22 ਮਾਰਚ ਦੀਪਕ ਭਾਰਗੋ
ਹੋਮ ਗਾਰਡ ਜੋ ਪੁਲਿਸ ਵਿਭਾਗ ਦੀ ਰੀੜ ਦੀ ਹੱਡੀ ਮੰਨੀ ਜਾਂਦੀ ਹੈ ਉਸ ਨੂੰ ਰਿਟਾਇਰਮੈਂਟ ਤੋਂ ਬਾਅਦ ਅੱਖੋਂ ਪਰੋਖਾ ਕੀਤਾ ਜਾਂਦਾ ਹੈ ਜਦਕਿ ਘੱਟ ਤਨਖਾਹਾਂ ਦੇ ਉੱਪਰ ਕੰਮ ਕਰਨ ਵਾਲੇ ਇਹ ਜਵਾਨ ਹਰ ਮੁਸ਼ਕਿਲ ਦੀ ਘੜੀ ਵਿੱਚ ਸੀਨਾ ਤਾਨ ਕੇ ਮੂਹਰੇ ਰਹਿੰਦੇ ਹਨ ਅੱਜ ਹੋਮ ਗਾਰਡ ਰਿਟਾਇਰ ਵੈਲਫੇਅਰ ਐਸੋਸੀਏਸ਼ਨ ਜ਼ਿਲਾ ਫਿਰੋਜ਼ਪੁਰ ਰਜਿਸਟਰਡ 10311 ਵੱਲੋਂ ਆਪਣੀ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਸਾਰੇ ਹੋਮਗਾਰਡ ਰਿਟਾਇਰ ਮੁਲਾਜ਼ਮ ਹਾਜ਼ਰ ਹੋਏ ਇਸ ਮੀਟਿੰਗ ਦੀ ਅਗਵਾਈ ਹਰਬੰਸ ਸਿੰਘ ਪ੍ਰਧਾਨ ਵੱਲੋਂ ਕੀਤੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਤੀਸ਼ ਕੁਮਾਰ,ਵਿਜੇ ਕੁਮਾਰ,ਅਜੀਤ ਸਿੰਘ, ਅਮਰੀਕ ਸਿੰਘ,ਮਹਿਲ ਸਿੰਘ, ਪਾਲਾ ਸਿੰਘ, ਹਰਬੰਸ ਸਿੰਘ, ਸੁਖਦੇਵ ਸਿੰਘ ਆਦਿ ਨੇ ਹਿੱਸਾ ਲਿਆ ਇਸ ਮੌਕੇ ਵੱਖ ਵੱਖ ਆਗੂਆਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਰਕਾਰ ਜਿਸ ਤਰ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਰਿਟਾਇਰਮੈਂਟ ਤੋਂ ਬਾਅਦ ਪੈਨਸ਼ਨ ਮੁਹਈਆ ਕਰਵਾਉਂਦੀ ਹੈ ਉਸੇ ਤਰ੍ਹਾਂ ਸਾਨੂੰ ਵੀ ਭੱਤੇ ਦਿੱਤੇ ਜਾਣੇ ਚਾਹੀਦੇ
ਹਨ ਤਾਂ ਜੋ ਅਸੀਂ ਰਿਟਾਇਰਮੈਂਟ ਤੋਂ ਬਾਅਦ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੀਏ ਕਿਉਂਕਿ ਅੱਜ ਕੱਲ ਘਰ ਦੇ ਖਰਚੇ ਬਹੁਤ ਜਿਆਦਾ ਹਨ ਤੇ ਕਮਾਈ ਦਾ ਸਾਧਨ ਕੁਝ ਵੀ ਨਾ ਹੋਣ ਕਰਕੇ ਗੁਜ਼ਾਰੇ ਕਰਨੇ ਬਹੁਤ ਮੁਸ਼ਕਿਲ ਹੋ ਚੁੱਕੇ ਹਨ ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਤੇ ਮਹਿਕਮੇ ਦੇ ਅਹੁਦੇਦਾਰਾਂ ਨਾਲ ਵੱਖ ਵੱਖ ਸਮੇਂ ਤੇ ਮੀਟਿੰਗਾਂ ਕੀਤੀਆਂ ਗਈਆਂ ਪਰ ਕੋਈ ਵੀ ਸਿੱਟਾ ਨਿਕਲਦਾ ਨਜ਼ਰ ਨਹੀਂ ਆਇਆ ਇਸ ਮੌਕੇ ਉਨਾਂ ਕਿਹਾ ਕਿ ਹੁਣ ਸਰਕਾਰ ਨੂੰ ਮੰਗ ਕੀਤੀ ਕਿ ਸਾਡੇ ਹੱਕ ਸਾਨੂੰ ਦਿੱਤੇ ਜਾਣ ਵਰਨਾ ਪੰਜਾਬ ਪੱਧਰ ਤੇ ਇਸ ਦਾ ਵਿਰੋਧ ਕੀਤਾ ਜਾਏਗਾ ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਤੇ ਪੁਤਲੇ ਫੂਕ ਪ੍ਰਦਰਸ਼ਨ ਵੀ ਕੀਤਾ ਜਾਏਗਾ ਜਿਸ ਦੀ ਜਿੰਮੇਵਾਰ ਸਰਕਾਰ ਖੁਦ ਹੋਵੇਗੀ।

