Welcome to Punjab News Fast 47   Click to listen highlighted text! Welcome to Punjab News Fast 47
ਸਥਾਨਕ ਖਬਰ
Trending

ਸ਼੍ਰੀ ਬਜਰੰਗ ਭਵਨ ਮੰਦਰ ਜ਼ੀਰਾ ਵੱਲੋਂ 46ਵਾ ਸਨਾਤਨ ਧਰਮ ਸੰਮੇਲਨ ਪਵਿੱਤਰ ਕਲਸ਼ ਯਾਤਰਾ ਨਾਲ ਅਰੰਭ

ਸ੍ਰੀ ਸਨਾਤਨ ਧਰਮ ਮਹਾਂਵੀਰ ਦਲ ਸ਼੍ਰੀ ਬਜਰੰਗ ਭਵਨ ਮੰਦਰ ਜ਼ੀਰਾ

*ਸ਼੍ਰੀ ਬਜਰੰਗ ਭਵਨ ਮੰਦਰ ਜ਼ੀਰਾ ਵੱਲੋਂ 46ਵਾ ਸਨਾਤਨ ਧਰਮ ਸੰਮੇਲਨ ਪਵਿੱਤਰ ਕਲਸ਼ ਯਾਤਰਾ ਨਾਲ ਅਰੰਭ*। ਜ਼ੀਰਾ/ ਫਿਰੋਜ਼ਪੁਰ, 22 ਮਾਰਚ    (ਗੌਰਵ ਭਾਰਗੋ ਜ਼ੀਰਾ ) ਸ਼ਹਿਰ ਦੀ ਨਾਮੀ ਧਾਰਮਿਕ ਸੰਸਥਾ ਸ੍ਰੀ ਸਨਾਤਨ ਧਰਮ ਮਹਾਂਵੀਰ ਦਲ ਸ਼੍ਰੀ ਬਜਰੰਗ ਭਵਨ ਮੰਦਰ ਜ਼ੀਰਾ ਵੱਲੋਂ 46ਵਾਂ ਸਨਾਤਨ ਧਰਮ ਸੰਮੇਲਨ 21ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਹੈ ,ਜਿਸ ਦੇ ਸਬੰਧ ਵਿੱਚ ਪਵਿੱਤਰ ਕਲਸ਼ ਯਾਤਰਾ ਕੱਢੀ ਗਈ । ਜ਼ਿਕਰਯੋਗ ਹੈ ਕਿ ਸਨਾਤਨ ਧਰਮ ਮਹਾਵੀਰ ਦਲ ਸ਼੍ਰੀ ਬਜੰਗ ਭਵਨ ਮੰਦਰ ਜ਼ੀਰਾ ਦੇ ਮਰਹੂਮ ਸਰਪ੍ਰਸਤ ਸਵ ਸ਼੍ਰੀ ਪ੍ਰੇਮ ਕੁਮਾਰ ਗਰੋਵਰ ਜੀ ਦੀ ਦੇ ਚਲਾਏ ਧਰਮ ਪ੍ਰਚਾਰ ਸੰਮੇਲਨ ਦੀ ਲੜੀ ਤਹਿਤ 46ਵਾਂ ਸਨਾਤਨ ਧਰਮ ਸੰਮੇਲਨ ਸ੍ਰੀ ਮਧ ਭਗਵਤ ਕਥਾ ਸਪਤਾਹਿਕ ਗਿਆਨ ਯੱਗ ਸ੍ਰੀ ਬਜਰੰਗ ਭਵਨ ਮੰਦਰ ਜੀਰਾ ਵਿਖੇ ਮਿਤੀ 21 ਮਾਰਚ ਤੋਂ ਅਰੰਭ ਹੋਣ ਜਾ ਰਿਹਾ ਹੈ। ਜਿਸ ਦੇ ਸਬੰਧ ਵਿੱਚ ਅੱਜ ਪਵਿੱਤਰ ਕਲਸ਼ ਯਾਤਰਾ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸ੍ਰੀ ਬਜਰੰਗ ਭਵਨ ਇਸਤਰੀ ਸੰਕੀਰਤਨ ਭਜਨ ਮੰਡਲੀ ਅਤੇ ਸ੍ਰੀ ਸ਼ਿਆਮ ਪਰਿਵਾਰ ਜ਼ੀਰਾ ਮੰਡਲੀ ਦੀਆਂ ਮਹਿਲਾਵਾਂ ਵੱਲੋਂ ਪਵਿੱਤਰ ਕਲਸ਼ ਸਿਰ ਉੱਪਰ ਚੁੱਕ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਮੁੱਖ ਚੌਂਕ ਤੋਂ ਵਾਪਸ ਸ੍ਰੀ ਬਜਰੰਗ ਭਵਨ ਮੰਦਰ ਜ਼ੀਰਾ ਵਿਖੇ ਸਮਾਪਤ ਹੋਇਆ। ਇਸ ਮੌਕੇ ਸ਼ਹਿਰ ਦੀਆਂ ਧਾਰਮਿਕ ਸੰਸਥਾਵਾਂ ਵੱਲੋਂ ਕੱਲ ਸ਼ੀ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਜਗ੍ਹਾ ਜਗ੍ਹਾ ਫੁੱਲਾਂ ਦੀ ਵਰਖਾ ਚਾਹ ਪਕੌੜਿਆਂ, ਛਬੀਲਾਂ ਅਤੇ ਕੋਲਡ ਡਰਿੰਕ ਦੇ ਲੰਗਰ ਸ਼ਰਧਾਲੂਆਂ ਨੂੰ ਛਕਾਏ ਗਏ। ਇਸ ਮੌਕੇ ਕਲ ਸੀ ਯਾਤਰਾ ਵਿੱਚ ਰਾਜਨੀਤਿਕ ਆਗੂ ਸਮਿੰਦਰ ਖਿੰਡਾ , ਆਪ ਆਗੂ ਸੁਨੀਲ ਗਰੋਵਰ ਤੋਂ ਇਲਾਵਾਂ ਸੰਸਥਾ ਦੇ ਪ੍ਰਧਾਨ ਸੁਭਾਸ਼ ਉੱਪਲ, ਚੇਅਰਮੈਨ ਸ਼ਮੀ ਜੈਨ, ਸਰਪ੍ਰਸਤ ਧਰਮਪਾਲ ਚੁੱਘ , ਵਿਪਨ ਸੇਠੀ, ਮੋਹਣ ਲਾਲ ਅਨੇਜਾ, ਦੀਪਕ ਭਾਰਗੋ ,ਤ੍ਰਲੋਕ ਸਿੰਘ ਮਿਰਜ਼ਾ ,ਲੱਕੀ ਪਾਸੀ,ਰਜੇਸ਼ ਢੰਡ, ਸੁਭਾਸ਼ ਗੁਪਤਾ, ਗੁਰਦੇਵ ਸਿੱਧੂ, ਅਨਿਲ ਉੱਪਲ ,ਨਰਿੰਦਰ ਨਾਰੰਗ , ਐਡਵੋਕੇਟ ਲਵਪ੍ਰੀਤ ਸਿੰਘ ਸਿੱਧੂ,ਕ੍ਰਿਸ਼ਨ ਹਾਂਡਾ, ਕਲਭੂਸ਼ਣ ਸ਼ਰਮਾ, ਵਿਕਾਸ ਗਰੋਵਰ, ਮਦਨ ਲਾਲ, ਰਿਦੂਮ ਸੇਠੀ, ਰੋਹਿਤ ਅਨੇਜਾ, ਗੋਰਵ ਭਾਰਗੋ, ਪੱਤਰਕਾਰ ਗੁਰਪ੍ਰੀਤ ਸਿੱਧੂ, ਰਾਜ ਚੁੱਘ, ਸਤੀਸ਼ ਸਚਦੇਵਾ, ਕਮਲਾ ਰਾਣੀ, ਰੰਜਨ ਉੱਪਲ, ਕਮਲੇਸ਼ ਰਾਣੀ, ਰੰਜਨਾ ਉੱਪਰ , ਸੰਤੋਸ਼ ਸਚਦੇਵਾ, ਕਵਿਤਾ ਗਰੋਵਰ, ਨੀਰੂ ਚੌਧਰੀ, ਗੀਤੂ ਗਰੋਵਰ, ਭੋਲੀ ਰਾਣੀ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿਚ ਸ਼ਹਿਰ ਨਿਵਾਸੀਆਂ ਨੇ ਸ਼ਮੂਲੀਅਤ ਕੀਤੀ।

publish  by gurpreet singh bullar zira

Related Articles

Leave a Reply

Your email address will not be published. Required fields are marked *

Back to top button
error: Content is protected !!
Click to listen highlighted text!