ਬਾਬਾ ਬੰਦਾ ਸਿੰਘ ਬਹਾਦਰ ਖਾਲਸਾ ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਕੀਤੀ ਗਈ ਮੁਕਤਸਰ ਸਾਹਿਬ ਵਿੱਚ ਮੀਟਿੰਗ
ਬਾਬਾ ਬੰਦਾ ਸਿੰਘ ਬਹਾਦਰ ਖਾਲਸਾ ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਕੀਤੀ ਗਈ ਮੁਕਤਸਰ ਸਾਹਿਬ ਵਿੱਚ ਮੀਟਿੰਗ
ਬਾਬਾ ਬੰਦਾ ਸਿੰਘ ਬਹਾਦਰ ਖਾਲਸਾ ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਕੀਤੀ ਗਈ ਮੁਕਤਸਰ ਸਾਹਿਬ ਵਿੱਚ ਮੀਟਿੰਗ
ਜੀਰਾ 8 ਜੁਲਾਈ (ਦੀਪਕ ਭਾਰਗੋ)
ਬਾਬਾ ਬੰਦਾ ਸਿੰਘ ਬਹਾਦਰ ਖਾਲਸਾ ਕਿਸਾਨ ਜਥੇਬੰਦੀ ਭਾਰਤ ਦੀ ਜ਼ਰੂਰੀ ਮੀਟਿੰਗ ਸੂਬਾ ਪ੍ਰਧਾਨ ਜਸਵੀਰ ਸਿੰਘ ਝਾਂਮਕਾ ਦੀ ਅਗਵਾਈ ਹੇਠ ਭਾਈ ਮਹਾ ਸਿੰਘ ਹਾਲ ਮੁਕਤਸਰ ਸਾਹਿਬ ਵਿਖੇ ਹੋਈ ਇਸ ਮੀਟਿੰਗ ਵਿੱਚ ਕਿਸਾਨੀ ਸਬੰਧੀ ਵੱਖ-ਵੱਖ ਮੰਗਾਂ ਤੇ ਵਿਚਾਰ ਕੀਤਾ ਗਿਆ ਮੰਗਾਂ ਵਿਚ ਅਮਰੀਕਾ ਨਾਲ ਵਪਾਰ ਸਮਝੌਤਾ ਰੱਦ ਕਰਨ, ਸਵਾਮੀ ਨਾਥਨ ਦੀ ਰਿਪੋਰਟ ਲਾਗੂ ਕਰਨ, ਐਮਐਸਪੀ ਤੇ ਕਾਨੂੰਨੀ ਗਰੰਟੀ ਦੇਣ, ਕਿਸਾਨਾਂ ਮਜ਼ਦੂਰਾਂ ਦੇ ਪੂਰਨ ਕਰਜ਼ਾ ਮੁਕਤੀ ਕਰਨ ਅਤੇ ਬਿਜਲੀ ਸਮਝੌਤੇ ਰੱਦ ਕਰਨ ਦੀ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਅਤੇ ਪੰਜਾਬ ਸਰਕਾਰ ਵੱਲੋਂ ਲੈਂਡ ਪੁਲਿੰਗ ਸਕੀਮ ਅਧੀਨ ਜਮੀਨਾਂ ਨੂੰ ਅਕੁਾਇਰ ਕਰਨਾ ਦੀ ਨਖੇਦੀ, ਟੋਲ ਪਲਾਜ਼ਿਆਂ ਨੂੰ ਬੂਥ ਲੈਸ ਕਰਨ ਦਾ ਵਿਰੋਧ ਕੀਤਾ ਗਿਆ ਕਿਉਂਕਿ ਉਕਤ ਸਕੀਮ ਨਾਲ ਹਜ਼ਾਰਾਂ ਨੌਜਵਾਨ ਬੇਰੋਜ਼ਗਾਰ ਹੋ ਜਾਣਗੇ ਅਤੇ ਪਿਛਲੇ ਲੰਬੇ ਸਮੇਂ ਤੋਂ ਧਰਨੇ ਤੇ ਬੈਠੇ ਬਿਜਲੀ ਮਹਿਕਮੇ ਵਿੱਚ ਕੰਮ ਕਰਦੇ ਆ ਰਹੇ ਆਊਟ ਸੋਰਸਿਸ ਕੱਚੇ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਜਲਦ ਤੋਂ ਜਲਦ ਪੱਕਾ ਕਰੇ ਇਸ ਮੌਕੇ ਆਗੂਆਂ ਵੱਲੋਂ ਪੰਜਾਬ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਵਿਚਾਰ ਵਟਾਂਦਰੇ ਕੀਤੇ ਗਏ ਕੀ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਸਹੀ ਢੰਗ ਨਾਲ ਲੋਕਾਂ ਨਾਲ ਇਨਸਾਫ ਨਹੀਂ ਕਰ ਰਹੇ ਜੇ ਇਸੇ ਤਰ੍ਹਾਂ ਹਾਲਾਤ ਬਣੇ ਰਹੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਖਾਲਸਾ ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਪ੍ਰੋਗਰਾਮ ਉਲੀਕੇ ਜਾਣਗੇ ਜਿਸਦੀ ਜਿੰਮੇਵਾਰ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਹੋਵੇਗਾ ਇਸ ਮੌਕੇ ਜਸਬੀਰ ਸਿੰਘ ਝਾਂਮਕਾ ਸੂਬਾ ਪ੍ਰਧਾਨ,ਨੇਤਾ ਮਾਨ ਕੋਟ ਭਾਈ ਜਰਨਲ ਸਕੱਤਰ, ਮੰਗਲ ਸਿੰਘ ਸੰਧੂ ਸੀਨੀਅਰ ਮੀਤ ਪ੍ਰਧਾਨ ਪੰਜਾਬ, ਦੀਪਕ ਭਾਰਗੋ ਪ੍ਰੈੱਸ ਸਕੱਤਰ ਪੰਜਾਬ, ਬਲਦੇਵ ਸਿੰਘ ਸ਼ਾਮਖੇੜਾ ਸੂਬਾ ਕਮੇਟੀ ਮੈਂਬਰ, ਨਾਨਕ ਸਿੰਘ ਮੀਤ ਪ੍ਰਧਾਨ, ਸੇਵਕ ਸਿੰਘ ਕੱਚਰਭੰਨ ਜਿਲ੍ਾ ਆਗੂ ਫਿਰੋਜ਼ਪੁਰ,ਜਗਮੀਤ ਸਿੰਘ ਯੂਥ ਆਗੂ ਮੁਕਤਸਰ ਸਾਹਿਬ ਜ਼ਿਲਾ ਪ੍ਰਧਾਨ,ਗੁਰਾ ਸਿੰਘ ਮਲੋਕੇ ਬਲਾਕ ਆਗੂ ਜੀਰਾ, ਨਿਰਵੈਰ ਸਿੰਘ ਜਿਲ੍ਹਾ ਕਮੇਟੀ ਮੈਂਬਰ ਫਿਰੋਜਪੁਰ, ਕੋਰਾ ਸਿੰਘ ਸੰਧੂ ਜੀਰਾ ਬਲਾਕ ਆਗੂ, ਬਲਦੇਵ ਸਿੰਘ ਕੋਟਭਾਈ ਯੂਥ ਮੀਤ ਪ੍ਰਧਾਨ ਪੰਜਾਬ,ਕਸ਼ਮੀਰ ਸਿੰਘ, ਗੁਰਪ੍ਰੀਤ ਸਿੰਘ ਭੁੱਲਰ ਬਲਾਕ ਪ੍ਰਧਾਨ ਜੀਰਾ, ਬਲਵਿੰਦਰ ਸਿੰਘ ਬਲਾਕ ਖਜਾਨਚੀ ਗਿੱਦੜਵਾਹਾ, ਜਲੋਰ ਸਿੰਘ ਨੀਲਾ ਬਲਾਕ ਜਰਨਲ ਸਕੱਤਰ, ਕੁਲਦੀਪ ਸਿੰਘ ਕੋਟਭਾਈ, ਲੱਖਾ ਸਿੰਘ ਕੋਟਭਾਈ, ਬਲਜੀਤ ਸਿੰਘ ਕੋਟਭਾਈ, ਸੰਸਕਾਰ ਸਿੰਘ ਕੋਟਭਾਈ, ਵੀਰ ਸਿੰਘ ਮੱਲੋਕੇ, ਚਮਕੌਰ ਸਿੰਘ ਮੱਲੋਕੇ ਆਦਿ ਹਾਜ਼ਰ ਸਨ।



