Welcome to Punjab News Fast 47   Click to listen highlighted text! Welcome to Punjab News Fast 47
E-Paperਪੰਜਾਬ
Trending

ਅੱਜ ਭਾਰਤ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੋ ਪੰਜਾਬ ਦੇ ਜਿਲ੍ਹਾ ਮੋਗੇ ਦੇ ਕਿਲੀ ਚਹਿਲਾਂ ਵਿੱਚ ਬਦਲਾਵ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ

ਜੇ ਗੁਰੂ ਤੇਗ ਬਹਾਦਰ ਨਾ ਹੁੰਦੇ ਤਾਂ ਹਿੰਦੂ ਨਹੀਂ ਸੀ ਹੋਣੇ

ਅੱਜ ਭਾਰਤ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੋ ਪੰਜਾਬ ਦੇ ਜਿਲ੍ਹਾ ਮੋਗੇ ਦੇ ਕਿਲੀ ਚਹਿਲਾਂ ਵਿੱਚ ਬਦਲਾਵ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਇੱਕ ਵਾਰ ਜੇ ਭਾਜਪਾ ਦੀ ਸਰਕਾਰ ਆ ਜਾਂਦੀ ਹੈ ਤਾਂ ਦੂਜੈ ਸੂਬਿਆਂ ਵਾਂਗ ਲੋਕਾਂ ਦਾ ਭਵਿੱਖ ਸੁਧਰ ਜਾਏਗਾ ਇਸ ਮੌਕੇ ਲੋਕਾਂ ਵਿੱਚ ਭਾਰੀ ਉਤਸਾਹ ਵੇਖਣ ਨੂੰ ਮਿਲਿਆ ਇੱਕ ਪਾਸੇ ਇਹ ਲੱਗਦਾ ਸੀ ਕਿ ਕਿਸਾਨ ਜਥੇਬੰਦੀਆਂ ਵੱਲੋਂ ਇਸ ਰੈਲੀ ਦਾ ਪੁਰਚੋਰ ਵਿਰੋਧ ਕੀਤਾ ਜਾਏਗਾ ਇਸ ਲਈ ਭਾਰੀ ਪੁਲਿਸ ਫੋਰਸ ਦਾ ਪ੍ਰਬੰਧ ਕੀਤਾ ਗਿਆ ਸੀ ਲੋਕਾਂ ਨੂੰ ਉਮੀਦ ਸੀ ਕਿ ਅਮਿਤ ਸ਼ਾਹ ਪੰਜਾਬ ਵਾਸਤੇ ਕੁਝ ਰਾਜਨੀਤਿਕ ਐਲਾਨ ਵੀ ਕਰ ਸਕਦੇ ਹਨ

ਸੂਬਾ ਸਰਕਾਰ ਦਾ ਅਕਾਊਂਟ ਡਾਊਨ ਸ਼ੁਰੂ

ਸਟੇਜ ਤੋਂ ਬੋਲਦੇ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਦੱਸਿਆ ਗਿਆ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਤੇ ਸਰਕਾਰ ਦੇ ਕੰਮ ਕਰਨ ਦੇ ਢੰਗ ਨੂੰ ਵੇਖਦੇ ਹੋਏ ਲੋਕਾਂ ਨੇ ਸਰਕਾਰ ਦਾ ਕਾਊਂਟਡਾਊਨ ਸ਼ੁਰੂ ਕਰ ਦਿੱਤਾ ਹੈ ਤੇ ਜਲਦੀ ਹੀ ਇਹ ਸਰਕਾਰ ਹਾਸ਼ੀਏ ਤੇ ਆ ਜਾਵੇਗੀ

ਜੇ ਗੁਰੂ ਤੇਗ ਬਹਾਦਰ ਨਾ ਹੁੰਦੇ ਤਾਂ ਹਿੰਦੂ ਨਹੀਂ ਸੀ ਹੋਣੇ

ਇਸ ਮੌਕੇ ਸਟੇਜ ਤੋਂ ਬੋਲਦੇ ਹੋਏ ਗ੍ਰਿਹ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਸਿੱਖ ਕੌਮ ਬਹਾਦਰੀ ਨਾਲ ਹਰ ਜੰਗ ਨੂੰ ਅੱਗੇ ਹੋ ਕੇ ਲੜਦੀ ਹੈ ਉਹਨਾਂ ਕਿਹਾ ਕਿ ਦਸੇ ਗੁਰੂਆਂ ਨੇ ਹਿੰਦੂ ਧਰਮ ਵਾਸਤੇ ਬਲਿਦਾਨ ਦਿੱਤੇ ਉਹਨਾਂ ਨੇ ਕਿਹਾ ਕਿ ਜੇ ਗੁਰੂ ਤੇਗ ਬਹਾਦਰ ਨਾ ਹੁੰਦੇ ਤਾਂ ਕਸ਼ਮੀਰੀ ਪੰਡਿਤ ਤੇ ਹਿੰਦੂ ਕੌਮ ਇਸ ਦੁਨੀਆ ਵਿੱਚ ਨਹੀਂ ਹੋਣੀ ਸੀ ਗੁਰੂ ਤੇਗ ਬਹਾਦਰ ਨੇ ਆਪਣੇ ਸੀਸ ਦੇ ਕੇ ਇਸ ਕੌਮ ਨੂੰ ਬਚਾਇਆ ਇਸ ਮੌਕੇ ਅਮਿਤ ਸ਼ਾਹ ਵੱਲੋਂ ਕੇਸਰੀ ਰੰਗ ਦੀ ਪਗੜੀ ਵੀ ਪਾਈ ਗਈ

Related Articles

Leave a Reply

Your email address will not be published. Required fields are marked *

Back to top button
error: Content is protected !!
Click to listen highlighted text!