ਅੱਜ ਪੰਜਾਬ ਦੇ ਅੱਠ ਜ਼ਿਲਿਆਂ ਵਿੱਚ ਮੀਂਹ ਦੇ ਆਸਾਰ 17 ਮਾਰਚ ਤੱਕ ਰਹੇਗਾ ਮੌਸਮ ਖਰਾਬ
ਚੰਡੀਗੜ੍ਹ 14 ਮਾਰਚ ਦੀਪਕ ਭਾਰਗੋ
ਲੋਕਾਂ ਨੂੰ ਮਿਲੇਗੀ ਗਰਮੀ ਤੋਂ ਰਾਹਤ
ਪੰਜਾਬ ਭਰ ਵਿੱਚ ਗਰਮੀ ਦਾ ਪ੍ਰਕੋਪ ਵਧਣਾ ਸ਼ੁਰੂ ਹੋ ਚੁੱਕਾ ਹੈ ਤੇ ਪੰਜਾਬੀਆਂ ਲਈ ਇੱਕ ਰਾਹਤ ਦੀ ਖਬਰ ਮੌਸਮ ਵਿਭਾਗ ਵੱਲੋਂ ਦਿੱਤੀ ਜਾ ਰਹੀ ਹੈ ਪੰਜਾਬ ਦੇ ਅਲੱਗ ਅਲੱਗ 8 ਜਿਲਿਆਂ ਵਿੱਚ ਹਲਕੀ ਬਾਰਿਸ਼ ਤੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ ਇਸ ਦੇ ਨਾਲ ਅਸਮਾਨੀ ਗਰਜ ਦੀ ਭਵਿੱਖਬਾਣੀ ਵੀ ਕੀਤੀ ਗਈ ਹੈ ਮੌਸਮ ਵਿਭਾਗ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਉਸ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਫਿਰੋਜ਼ਪੁਰ, ਫਰੀਦਕੋਟ, ਮੁਕਤਸਰ ਅਤੇ ਫਾਜਿਲਕਾ ਵਿੱਚ ਹਲਕੀ ਬਾਰਿਸ਼ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਇਸ ਨਾਲ ਲੋਕਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਗਰਮੀ ਤੋਂ ਰਾਹਤ ਵੀ ਮਿਲੇਗੀ।
*ਕਿੰਨਾ ਚੱਲ ਰਿਹਾ ਹੈ ਤਾਪਮਾਨ*
ਜੇਕਰ ਪੰਜਾਬ ਅੰਦਰ ਚੱਲ ਰਹੇ ਤਾਪਮਾਨ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਵੱਲੋਂ ਬੀਤੇ ਦਿਨ ਸ਼ੁਕਰਵਾਰ ਤਾਪਮਾਨ ਵਿੱਚ 0.4 ਡਿਗਰੀ ਸੈਲਸੀਐਸ ਗਿਰਾਵਟ ਦਰਜ ਕੀਤੀ ਗਈ ਹੈ ਹਾਲਾਂਕਿ ਇਹ ਤਾਪਮਾਨ ਆਮ ਨਾਲੋਂ 3.7 ਡਿਗਰੀ ਸੈਲਸੀਅਸ ਵੱਧ ਰਿਹਾ ਹੈ। ਮੌਸਮ ਵਿਭਾਗ ਵੱਲੋਂ ਫਰੀਦਕੋਟ ਵਿੱਚ ਵੱਧ ਤੋਂ ਵੱਧ ਤਾਪਮਾਨ 31.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
