ਸੀਬੀਐਸਸੀ ਦੇ ਨਤੀਜਿਆਂ ਵਿੱਚ ਸਕੂਲ ਨੇ ਬਾਜੀ ਮਾਰੀ
ਸੀਬੀਐਸਸੀ ਦੇ ਨਤੀਜਿਆਂ ਵਿੱਚ ਸਕੂਲ ਨੇ ਬਾਜੀ ਮਾਰੀ
ਸੀਬੀਐਸਸੀ ਦੇ ਨਤੀਜਿਆਂ ਵਿੱਚ ਸਕੂਲ ਨੇ ਬਾਜੀ ਮਾਰੀ
ਮੋਗਾ ਫਤਹਿਗੜ੍ਹ ਪੰਜਤੂਰ 16 ਅਪ੍ਰੈਲ ਦੀਪਕ ਭਾਰਗੋ 
ਅੱਜ ਕੱਢੇ ਗਏ ਸੀ ਬੀ ਐਸ ਸੀ ਦੇ ਨਤੀਜਿਆਂ ਵਿੱਚ ਆਕਲੈਂਡ ਸਕੂਲ ਦੀ ਹਰਜੋਤ ਕੌਰ ਮੈਲਾਕ ਅਕਾਲੀਆਂ ਪੁੱਤਰੀ ਰਵਿੰਦਰ ਸਿੰਘ ਨੇ 93% ਨੰਬਰ ਲੈ ਕੇ ਅਤੇ ਪ੍ਰਭਦੀਪ ਕੌਰ ਭੈਣੀ ਪੁਤਰੀ ਭੁਪਿੰਦਰ ਸਿੰਘ ਨੇ 90.6% ਨੰਬਰ ਲੈ ਕੇ ਮਹਿਕਮੀਤ ਕੌਰ ਫਤਿਹਗੜ੍ਹ ਪੰਜਤੂਰ ਪੁੱਤਰੀ ਮਹਿਲ ਸਿੰਘ ਨੇ 89% ਨੰਬਰ ਲੈ ਕੇ ਅਤੇ ਗੁਰਲੀਨ ਕੌਰ ਲਲ੍ਹਾਂਦੀ ਪੁੱਤਰੀ ਜੁਗਰਾਜ ਸਿੰਘ ਲਾਲਹੰਦੀ ਨੇ 89% ਨੰਬਰ ਲੈ ਕੇ ਅਤੇ ਸੁਖਰਾਜ ਸਿੰਘ ਪੁੱਤਰ ਪਲਵਿੰਦਰ ਸਿੰਘ ਨੇ 88.4% ਨੰਬਰ ਲੈ ਕੇ ਬਾਜੀ ਮਾਰੀ ਇਸ ਤੋਂ ਬਿਨਾਂ ਸਾਰੇ ਬੱਚਿਆਂ ਨੇ ਪਾਸ ਅੰਕ ਲਏ ਅਤੇ ਨਤੀਜਾ ਹਮੇਸ਼ਾ ਦੀ ਤਰ੍ਹਾਂ 100% ਰਿਹਾ। ਕੁੱਲ 27 ਬੱਚਿਆਂ ਵਿੱਚੋਂ 17 ਬੱਚੇ 70% ਤੋਂ ਉੱਪਰ 12 ਬੱਚੇ 80% ਉੱਪਰ ਅਤੇ ਦੋ ਬੱਚਿਆਂ ਨੇ 90% ਤੋਂ ਉਪਰੰਤ ਲਏ। ਇਸ ਮੌਕੇ ਤੇ ਸਕੂਲ ਦੀ ਪ੍ਰਿੰਸੀਪਲ ਮਨਪ੍ਰੀਤ ਕੌਰ ਅਤੇ ਟੀਚਰ ਸਮੀਆਲੀ ਅਰੋੜਾ,ਸੁਖਪਾਲ ਸਿੰਘ, ਭਿੰਦਰਜੀਤ ਕੌਰ ,ਨਿਲਮ ਰਾਣੀ ,ਪ੍ਰਿਤਪਾਲਪੁਰ ਨੂੰ ਸਕੂਲ ਦੀ ਚੇਅਰਮੈਨ ਮੈਡਮ ਨਿਰਮਲਾ ਦੇਵੀ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਅਸੀਂ ਹਮੇਸ਼ਾ ਦੀ ਤਰ੍ਹਾਂ ਬੱਚਿਆਂ ਨੂੰ ਅਫਸਰ ਬਣਾਉਣ ਲਈ ਆਈ ਏ ਐਸ ਪੀਸੀਐਸ (UPSC)ਦੀ ਤਿਆਰੀ ਸ਼ੁਰੂ ਕਰਾਈ ਹੋਈ ਹੈ ਜਾਂ ਤਾਂ ਜੋ ਬੱਚਿਆਂ ਦੇ ਭਵਿੱਖ ਪੰਜਾਬ ਵਿੱਚ ਹੀ ਬਣੇ ਅਤੇ ਇਸ ਲਈ ਅੰਗਰੇਜੀ ਟ੍ਰਿਬਿਊਨ ,ਵਰਡ ਪਾਵਰ ਅਤੇ ਐਨਸੀਆਰਟੀ ਦੇ ਐਮਸੀਕੀਓ ਕਰਵਾਏ ਜਾ ਰਹੇ ਹਨ। ਸਕੂਲ ਦੀ ਇੱਕ ਵਿਦਿਆਰਥਨ ਪਰਬਲੀਨ ਕੌਰ ਨੇ ਅਕਾਲ ਯੂਨੀਵਰਸਿਟੀ ਦੀ ਸੁਪਰ 30 ਪ੍ਰੀਖਿਆ ਵਿੱਚ ਸੱਤਵਾਂ ਹਸਲ ਸਥਾਨ ਹਾਸਲ ਕਰਕੇ ਬੀਏ ਦੇ ਨਾਲ ਨਾਲ ਯੂਪੀਐਸਸੀ ਦੀ ਫਰੀ ਪੜਾਈ ਕਰ ਰਹੀ ਹੈ ਅਤੇ ਇਹਨਾਂ ਬੱਚਿਆਂ ਲਈ ਆਈਐਸ ਪੀਸੀਐਸ ਬਣਨ ਲਈ ਇੱਕ ਪ੍ਰੇਰਨਾ ਸਰੋਤ ਬਣੀ ਹੋਈ ਹੈ। ਉਹਨਾਂ ਦੱਸਿਆ ਇਸ ਸਾਲ ਗਿਆਰਵੀਂ ਸੀਬੀਐਸਈ ਦੀ ਪੜ੍ਹਾਈ ਵੀ ਚਾਲੂ ਕਰ ਦਿੱਤੀ ਗਈ ਹੈ ਜਿਸ ਦੀ ਫੀਸ ਕੇਵਲ 13000 ਸਲਾਨਾ ਰਹੇਗੀ। ਉਹਨਾਂ ਦੱਸਿਆ ਕਿ ਪਹਿਲੇ ਦੀ ਤਰ੍ਹਾਂ ਹੀ ਸਕੂਲ ਵਿੱਚ ਹੋਸਟਲ ਚਾਲੂ ਕਰ ਦਿੱਤਾ ਗਿਆ ਹੈ। ਜਿਸ ਵਿੱਚ ਬਠਿੰਡਾ ਸ਼ਹਿਰ ਦੇ ਦੋ ਬੱਚਿਆਂ ਨੇ ਐਡਮਿਸ਼ਨ ਲੈ ਲਈ ਹੈ ਅਤੇ 16 ਅਪ੍ਰੈਲ ਨੂੰ ਹੋਸਟਲ ਵਿੱਚ ਰਹਿਣਾ ਸ਼ੁਰੂ ਕਰ ਦੇਣਗੇ। ਉਹਨਾਂ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ ਜਲਦੀ ਤੋਂ ਜਲਦੀ ਐਡਮਿਸ਼ਨ ਲੈ ਕੇ ਆਪਣੀ ਪੜਾਈ ਚਾਲੂ ਕਰਨ ਤਾਂ ਜੋ ਉਹਨਾਂ ਦਾ ਅਫਸਰ ਬਣਨ ਦਾ ਸੁਪਨਾ ਪੂਰਾ ਹੋ ਸਕੇ।


