ਯੂ ਕੇ ਦੇ ਦੋ ਟੀਚਰ ਅੰਗਰੇਜ਼ੀ ਪੜ੍ਹਾਉਣ ਲਈ ਔਕਲੈਂਡ ਸਕੂਲ ਪਹੁੰਚੇ।
ਯੂ ਕੇ ਦੇ ਦੋ ਟੀਚਰ ਅੰਗਰੇਜ਼ੀ ਪੜ੍ਹਾਉਣ ਲਈ ਔਕਲੈਂਡ ਸਕੂਲ ਪਹੁੰਚੇ।
ਯੂ ਕੇ ਦੇ ਦੋ ਟੀਚਰ ਅੰਗਰੇਜ਼ੀ ਪੜ੍ਹਾਉਣ ਲਈ ਔਕਲੈਂਡ ਸਕੂਲ ਪਹੁੰਚੇ।
ਮੋਗਾ ਫਤਹਿਗੜ੍ਹ ਪੰਜਤੂਰ
16 ਅਪ੍ਰੈਲ ਦੀਪਕ ਭਾਰਗੋ
ਆਕਲੈਂਡ ਸਕੂਲ ਵਿੱਚ ਅੱਜ ਅੰਗਰੇਜ਼ੀ ਦੀ ਪੜ੍ਹਾਈ ਕਰਾਉਣ ਲਈ ਅਤੇ ਬੱਚਿਆਂ ਨੂੰ ਗਾਈਡੈਂਸ ਅਤੇ ਕੌਂਸਲਿੰਗ ਦੇਣ ਲਈ ਆਇਰਲੈਂਡ ਤੋਂ ਦੋ ਅਧਿਆਪਕ ਪੁੱਜੇ ਹਨ।ਦੋਨੇ ਪੰਜਾਬ ਦੇ ਜੱਟ ਅਤੇ ਆਇਰਲੈਂਡ ਦੇ ਜੱਟਾਂ ਦੀ ਸਾਂਝੀ ਔਲਾਦ ਹਨ । ਈਸ਼ਪੀਆ ਉਰਫ ਸੁਖਵਿੰਦਰ ਕੌਰ ਅਤੇ ਸਨੀ ਉਰਫ ਸੰਦੀਪ ਸਿੰਘ ਦੋਨੇ ਆਰੀਸ਼ ਅਤੇ ਪੰਜਾਬੀ ਮਾਂ ਬਾਪ ਦੀ ਸਾਂਝੀ ਔਲਾਦ ਹਨ। ਜੋ ਕਿ ਅੱਜ ਬੱਚੇ ਨੂੰ ਅੰਗਰੇਜ਼ੀ ਪੜਾਉਣ ਲਈ ਆਕਲੈਂਡ ਸਕੂਲ ਵਿੱਚ ਪੁੱਜੇ।ਆਇਰਲੈਂਡ ਮੁੱਖ ਤੌਰ ਤੇ ਪੰਜਾਬ ਵਾਂਗੂ ਖੇਤੀਬਾੜੀ ਨਾਲ ਸੰਬੰਧਿਤ ਸੂਬਾ ਹੈ।ਓਥੋਂ ਦੇ ਜੱਟਾਂ ਅਤੇ ਪੰਜਾਬ ਦੀ ਜੱਟਾਂ ਦੀ ਸਾਂਝੀ ਨਸਲ ਦੇ ਦੋ ਗੈਸਟ ਟੀਚਰ ਆਏ ਹਨ। ਜਿਹੜੇ ਕਿ ਪੰਜਾਬ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੁੰਦੇ ਹਨ ਅਤੇ ਪੰਜਾਬ ਦੇ ਉੱਪਰ ਇਹਨਾਂ ਨੂੰ ਬਹੁਤ ਮਾਣ ਹੈ ।ਬੜੀ ਖੁਸ਼ੀ ਦੀ ਗੱਲ ਹੈ ਕਿ ਵਿਦੇਸ਼ਾਂ ਦੀ ਜੰਮਪਲ ਵੀ ਵਾਪਸ ਪੰਜਾਬ ਦੀ ਧਰਤੀ ਦੇ ਉਪਰ ਆਣ ਕੇ ਇਸ ਸੱਭਿਆਚਾਰ ਨੂੰ ਸਮਝ ਕੇ ਅਪਨੋਨਾ ਚਾਹੁੰਦੇ ਹਨ। ਵਿਦੇਸ਼ੀ ਅਧਿਆਪਕਾਂ ਨਾਲ ਗੱਲਬਾਤ ਕਰਕੇ ਬੱਚਿਆਂ ਵਿੱਚ ਸੈਲਫ ਕੋਨਫੀਡੈਂਸ ਹੁੰਦਾ ਹੈ ਅਤੇ ਅੰਗਰੇਜ਼ੀ ਦੀ ਸਮਝ ਵੱਧਦੀ ਹੈ ਇਸੇ ਕਰਕੇ ਆਕਲੈਂਡ ਸਕੂਲ ਫਤਿਹਗੜ੍ਹ ਪੰਜਤੂਰ ਦੇ ਵਿਦਿਆਰਥੀ ਦੁਨੀਆ ਵਿੱਚ ਹਰ ਜਗ੍ਹਾ ਛਾਏ ਹੋਏ ਹਨ। ਸਕੂਲ ਵਿੱਚ ਵਿਦਿਆਰਥੀਆਂ ਨੂੰ ਚੜ੍ਹਦੀ ਕਲਾ ਵਿੱਚ ਰਹਿਣਾ ਅਤੇ ਪੋਜ਼ੀਟਿਵ ਅਪਰੋਚ ਨਾਲ ਹਰ ਮੰਜ਼ਿਲ ਤੈਅ ਕਰਨ ਦਾ ਸਬਕ ਸਿਖਾਇਆ ਜਾਂਦਾ ਹੈ ਅਤੇ ਦੱਸਿਆ ਜਾਂਦਾ ਹੈ ਕਿ ਤੁਸੀਂ ਬਹੁਤ ਹੀ ਸਪੈਸ਼ਲ ਹੋ ਕਿਉਂਕਿ ਆਕਲੈਂਡ ਸਕੂਲ ਦੇ ਵਿਦਿਆਰਥੀ ਵਿਦੇਸ਼ਾਂ ਵਿੱਚ ਛਾਏ ਹੋਏ ਹਨ ਅਤੇ ਇੰਡੀਆ ਵਿੱਚ ਵੀ ਐਮਬੀਬੀਐਸ , ਇੰਜੀਨੀਅਰ ਅਤੇ ਆਈਐਸ ਦੇ ਆਪਣੇ ਸੁਪਨੇ ਸਕਾਰ ਕਰ ਰਹੇ ਹਨ।! ਸਕੂਲ ਵਿੱਚ ਅੰਗਰੇਜ਼ੀ ਪਰਾਣ ਲਈ ਫਰਾਂਸ ਅਤੇ ਇੰਗਲੈਂਡ ਅਮਰੀਕਾ ਤੋਂ ਅਧਿਆਪਕ ਆਉਂਦੇ ਹਨ ਅਤੇ ਸਕੂਲ ਦਾ ਫਰਾਂਸ ਦੇ ਅੰਟਨਿਓ ਰੋਸ ਹਾਈ ਸਕੂਲ ਅਤੇ ਹੋਰ ਚਾਰ ਵਿਦੇਸ਼ੀ ਸਕੂਲਾਂ ਨਾਲ ਸਟੂਡੈਂਟ ਐਕਸਚੇਂਜ ਪ੍ਰੋਗਰਾਮ ਚਲ ਰਿਹਾ ਹੈ ਅਤੇ ਛੇਵੀਂ ਜਮਾਤ ਤੋਂ ਐਨਸੀਆਰਟੀ ਦੇ ਐਮਸੀਕਿਊ ਕਰਾ ਕੇ ਅਕਾਲ ਯੂਨੀਵਰਸਿਟੀ ਅਤੇ ਨਿਸ਼ਾਨੇ ਸਿੱਖੀ ਦੇ ਵਿੱਚ ਐਡਮਿਸ਼ਨ ਕਰਵੋਣ ਦੀ ਤਿਆਰੀ ਕੀਤੀ ਜਾਂਦੀ ਹੈ ਜਿਥੇ ਵਿਦਿਆਰਥੀ ਐਡਮਿਸ਼ਨ ਲੈ ਕੇ ਬੀਏ ਦੇ ਨਾਮ ਨਾਲ ਆਈ ਏ ਐਸ ਦੀ ਫਰੀ ਪੜ੍ਹਾਈ ਕਰਦੇ ਹਨ। ਛੇਵੀਂ ਜਮਾਤ ਤੋਂ ਹੀ ਅੰਗਰੇਜ਼ੀ ਟਰਬਿਊਨ ਅਤੇ ਵਰਡ ਪਾਵਰ ਅਤੇ ਐਨਸੀਆਰਟੀ ਦੀ ਐਮਸੀਕਿਊ ਬੀ ਤਿਆਰੀ ਕਰਵਾਈ ਜਾਂਦੀ ਹੈ। ਸਕੂਲ ਦੀ ਫੀਸ ਨਰਸੀ ਤੋਂ ਗਿਰਵੀਂ ਸੀਬੀਐਸਈ ਦੀ ਕੇਵਲ 13000 ਸਲਾਨਾ ਕਰ ਦਿੱਤੀ ਗਈ ਹੈ ਤਾਂ ਜੋ ਵਧੀਆ ਐਜੂਕੇਸ਼ਨ ਹਰ ਵਿਅਕਤੀ ਦੀ ਪਹੁੰਚ ਵਿੱਚ ਹੋਵੇ