ਸੇਵਾ ਭਾਰਤੀ ਸੈਂਟਰ ਵਿੱਚ ਲੜਕੀਆਂ ਵੱਲੋਂ ਗਿੱਧਾ ਪਾ ਕੇ ਮਨਾਇਆ ਗਿਆ ਵਿਸਾਖੀ ਤਿਉਹਾਰ
ਜੀਰਾ 15 ਅਪ੍ਰੈਲ ਗੁਰਪ੍ਰੀਤ ਸਿੰਘ ਭੁੱਲਰ 9914740208

ਸੇਵਾ ਭਾਰਤੀ ਸੈਂਟਰ ਵਿੱਚ ਲੜਕੀਆਂ ਵੱਲੋਂ ਗਿੱਧਾ ਪਾ ਕੇ ਮਨਾਇਆ ਗਿਆ ਵਿਸਾਖੀ ਤਿਉਹਾਰ
ਜੀਰਾ ਦੀ ਸਿਰਮੋਰ ਸੰਸਥਾ ਸੇਵਾ ਭਾਰਤੀ ਵੱਲੋਂ ਸਮੇਂ ਸਮੇਂ ਤੇ ਲੋਕ ਭਲਾਈ ਦੇ ਕੰਮ ਕੀਤੇ ਜਾਂਦੇ ਹਨ ਤੇ ਬੱਚਿਆਂ ਨੂੰ ਸਿੱਖਿਆ ਵੀ ਪ੍ਰਦਾਨ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਸੇਵਾ ਭਾਰਤੀ ਸੰਸਥਾ ਦੇ ਸਰਪ੍ਰਸਤ ਮਧੁ ਮਿੱਤਲ ਤੇ ਪ੍ਰਧਾਨ ਪ੍ਰੀਤਮ ਸਿੰਘ ਦੇ ਨਿਰਦੇਸ਼ਾਂ ਤੇ ਮੈਂਬਰ ਪੂਜਾ ਭਰਗੋ ਵੱਲੋਂ ਸੰਸਥਾ ਦੀ ਚਲਾਈ ਜਾ ਰਹੀ ਸਿਲਾਈ ਸੈਂਟਰ ਵਿੱਚ ਲੜਕੀਆਂ ਵੱਲੋਂ ਵਿਸਾਖੀ ਦਾ ਤਿਉਹਾਰ ਹਰਸ਼ੋਲਾਸ ਨਾਲ ਮਨਾਇਆ ਗਿਆ ਇਸ ਮੌਕੇ ਲੜਕੀਆਂ ਵੱਲੋਂ ਗਿੱਧਾ ਬੋਲੀਆਂ ਪਾਈਆਂ ਗਈਆਂ ਤੇ ਵਿਸਾਖੀ ਦਾ ਤਿਉਹਾਰ ਕਿਉਂ ਮਨਾਇਆ ਜਾਂਦਾ ਹੈ ਇਸ ਦੀ ਜਾਣਕਾਰੀ ਵੀ ਦਿੱਤੀ ਇਸ ਮੌਕੇ ਲੜਕੀਆਂ ਨੇ ਕਿਹਾ ਕਿ ਇਸ ਦਿਨ ਕਿਸਾਨ ਆਪਣੀ ਕਣਕ ਦੀ ਫਸਲ ਨੂੰ ਕੱਟ ਕੇ ਮੰਡੀਆਂ ਵਿੱਚ ਲੈ ਕੇ ਜਾਂਦੇ ਹਨ ਤੇ ਆਪਣੇ ਪਰਿਵਾਰ ਵਿੱਚ ਜੋ ਪ੍ਰੋਗਰਾਮ ਤੈ ਕੀਤੇ ਹੁੰਦੇ ਹਨ ਉਹਨਾਂ ਨੂੰ ਸਿਰੇ ਚਾੜਦੇ ਹਨ ਇਸ ਮੌਕੇ ਬੱਚਿਆਂ ਨੇ ਦੱਸਿਆ ਕਿ 13 ਅਪ੍ਰੈਲ 1919 ਨੂੰ ਵੀਰ ਹਕੀਕਤ ਵੀ ਸ਼ਹੀਦ ਹੋਏ ਸੀ 13 ਅਪ੍ਰੈਲ ਵਿਸਾਖੀ ਵਾਲੇ ਦਿਨ ਜਨਰਲ ਡਾਇਰ ਨੇ ਜਲਿਆਂ ਵਾਲੇ ਬਾਗ ਵਿੱਚ ਗੋਲੀਆਂ ਚਲਾ ਕੇ ਨਿਹਤੇ ਭਾਰਤੀਆਂ ਦੀ ਹੱਤਿਆ ਕੀਤੀ ਸੀ ਇਸ ਦਿਨ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਦੀ ਸਾਜਨਾ ਵੀ ਕੀਤੀ ਸੀ ਜੋ ਕਿ ਸਿੱਖੀ ਧਰਮ ਵਿੱਚ ਸਭ ਤੋਂ ਉੱਪਰ ਮੰਨਿਆ ਜਾਂਦਾ ਹੈ।


