Welcome to Punjab News Fast 47   Click to listen highlighted text! Welcome to Punjab News Fast 47
E-Paper

ਟਰੈਵਲ ਏਜੰਟਾਂ ਦੇ ਖਿਲਾਫ ਖਬਰ ਚਲਾਉਣ ਵਾਲੇ ਪੱਤਰਕਾਰ ਨੂੰ ਭੇਜਿਆ ਨੋਟਿਸ ਵਾਲਾ ਮਾਮਲਾ ਅਤਿਨਿੰਦਨਯੋਗ- ਗੁਰਮੀਤ ਸਿੰਘ ਪੋਜੋਕੇ।

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ (ਬੁੱਟਰ) ਪੱਤਰਕਾਰ ਭਰਾਵਾਂ ਦੇ ਨਾਲ ਖੜੇ ਹਾਂ

ਟਰੈਵਲ ਏਜੰਟਾਂ ਦੇ ਖਿਲਾਫ ਖਬਰ ਚਲਾਉਣ ਵਾਲੇ ਪੱਤਰਕਾਰ ਨੂੰ ਭੇਜਿਆ ਨੋਟਿਸ ਵਾਲਾ ਮਾਮਲਾ ਅਤਿਨਿੰਦਨਯੋਗ- ਗੁਰਮੀਤ ਸਿੰਘ ਪੋਜੋਕੇ।

 

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ (ਬੁੱਟਰ) ਪੱਤਰਕਾਰ ਭਰਾਵਾਂ ਦੇ ਨਾਲ ਖੜੇ ਹਾਂ

 

ਫਿਰੋਜਪੁਰ 15 ਅਪ੍ਰੈਲ (ਦੀਪਕ ਭਾਰਗੋ ) ਪੰਜਾਬ ਦੇ ਵਿੱਚ ਟਰੈਵਲ ਏਜੰਟਾ ਵੱਲੋਂ ਵਿਦੇਸ਼ ਭੇਜਣ ਦੇ ਨਾਂ ਤੇ ਨੰਗੀ ਚਿੱਟੀ ਲੁੱਟ ਕੀਤੀ ਜਾ ਰਹੀ ਹੈ ਨਾ ਵਿਦੇਸ਼ ਭੇਜਿਆ ਜਾਂਦਾ ਹੈ ਤੇ ਨਾ ਹੀ ਉਹਨਾਂ ਦੇ ਪੈਸੇ ਵਾਪਸ ਕੀਤੇ ਜਾਂਦੇ ਹਨ ਜੇ ਕੋਈ ਇਹਨਾਂ ਤੋਂ ਪੈਸੇ ਵਾਪਸ ਮੰਗਦਾ ਹੈ ਤਾਂ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਹੈ ਫਿਰੋਜਪੁਰ ਛਾਉਣੀ ਕ੍ਰਿਸ਼ਨਾ ਕਲੋਨੀ ਦੇ ਵਾਸੀ ਤੇਜਿੰਦਰ ਦਿਓਲ ਨੇ ਇੱਕ ਪਰਿਵਾਰ ਨਾਲ 23 ਲੱਖ ਦੀ ਠੱਗੀ ਮਾਰੀ ਹੈ।

ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਬੁੱਟਰ) ਦੇ ਸੂਬਾ ਕਮੇਟੀ ਮੈਂਬਰ ਗੁਰਮੀਤ ਸਿੰਘ ਪੋਜੋਕੇ ਨੇ ਦੱਸਿਆ ਕਿ ਫਿਰੋਜਪੁਰ ਦੇ ਵਿੱਚ ਟਰੈਵਲ ਏਜੰਟਾ ਨੇ ਅੰਨੀ ਲੁੱਟ ਮਚਾ ਰੱਖੀ ਹੈ ਫਿਰੋਜ਼ਪੁਰ ਸੈਂਟਰਲ ਜੇਲ ਦੇ ਸਾਹਮਣੇ ਜੇ ਵੀ ਟੀ ਟਰੈਵਲ ਏਜੰਟ ਨੇ ਪਿੰਡ ਮਾਛੀਵਾੜੇ ਦੇ ਅਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਨੂੰ ਵਿਦੇਸ਼ ਭੇਜਣ ਦੇ ਨਾਂ ਤੇ ਠੱਗਿਆ ਹੈ ਜਦੋਂ ਪੀੜਤ ਪਰਿਵਾਰ ਆਪਣੇ ਪੈਸੇ ਵਾਪਸ ਲੈਣ ਲਈ ਟਰੈਵਲ ਏਜੰਟ ਦੇ ਦਫਤਰ ਗਏ ਤਾਂ ਟਰੈਵਲ ਏਜੰਟ ਨੇ ਪੈਸੇ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਤਾ ਆਪਣਾ ਦੁੱਖ ਕਲਮ ਪੰਜਾਬ ਚੈਨਲ ਫੇਸਬੁੱਕ ਨੂੰ ਸੁਣਾਇਆ ਇਹਨਾਂ ਵੱਲੋਂ ਚਲਾਈ ਗਈ ਖਬਰ ਤੇ ਟਰੈਵਲ ਏਜੰਟ ਬੁਖਲਾਹਟ ਵਿੱਚ ਆ ਗਿਆ।ਪੱਤਰਕਾਰਾਂ ਨੂੰ ਧਮਕਾਉਣ ਲੱਗਿਆ ਤੇ ਕੋਰਟ ਵੱਲੋਂ ਨੋਟਿਸ ਭੇਜਵਾ ਦਿੱਤਾ ਤੇ ਅਸੀਂ ਇਸ ਟਰੈਵਲ ਏਜੰਟ ਨੂੰ ਦੱਸਣਾ ਚਾਹੁੰਦੇ ਹਾਂ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਬੁੱਟਰ ਪੱਤਰਕਾਰਾਂ ਭਰਾਵਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਤੇ ਪੀੜਤ ਪਰਿਵਾਰ ਤੇ ਪੈਸੇ ਵਾਪਸ ਲੈਣ ਤੱਕ ਸੰਘਰਸ਼ ਲੜਾਂਗੇ ਤੇ ਪੰਜਾਬ ਪੁਲਿਸ ਤੋਂ ਮੰਗ ਕਰਦੇ ਹਾਂ ਕਿ ਠੱਗ ਟਰੈਵਲ ਏਜੰਟਾਂ ਤੇ ਸਖਤ ਤੋਂ ਸਖਤ ਕਾਰਵਾਈ ਕਰੇ

Related Articles

Leave a Reply

Your email address will not be published. Required fields are marked *

Back to top button
error: Content is protected !!
Click to listen highlighted text!