ਕਣਕ ਦੀ ਖਰੀਦ ਨਾ ਹੋਣ ਤੇ 17 ਨੂੰ ਪੂਰੇ ਪੰਜਾਬ ਚ ਤਿੰਨ ਘੰਟੇ ਕਰਾਂਗੇ ਰੇਲਾਂ ਦੇ ਪਹੀਏ ਜਾਮ — ਬਹਿਰਾਮਕੇ, ਗਿੱਲ,
ਕੇਂਦਰ ਤੇ ਪੰਜਾਬ ਸਰਕਾਰ ਦਾਣਾ ਦਾਣਾ ਚੱਕਣ ਦੀ ਗੱਲ ਕਰਦੇ ਸੀ ਹੁਣ ਕਿਥੇ -- ਉਸਮਾਨਵਾਲਾ, ਭਿੰਡਰ ਕਲਾਂ

ਕਣਕ ਦੀ ਖਰੀਦ ਨਾ ਹੋਣ ਤੇ 17 ਨੂੰ ਪੂਰੇ ਪੰਜਾਬ ਚ ਤਿੰਨ ਘੰਟੇ ਕਰਾਂਗੇ ਰੇਲਾਂ ਦੇ ਪਹੀਏ ਜਾਮ — ਬਹਿਰਾਮਕੇ, ਗਿੱਲ,
ਕੇਂਦਰ ਤੇ ਪੰਜਾਬ ਸਰਕਾਰ ਦਾਣਾ ਦਾਣਾ ਚੱਕਣ ਦੀ ਗੱਲ ਕਰਦੇ ਸੀ ਹੁਣ ਕਿਥੇ — ਉਸਮਾਨਵਾਲਾ, ਭਿੰਡਰ ਕਲਾਂ
ਜੀਰਾ 15 ਅਪ੍ਰੈਲ (ਗੁਰਪ੍ਰੀਤ ਸਿੰਘ ਭੁੱਲਰ 99147-40208 ) ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਬਲਵੰਤ ਸਿੰਘ ਬਹਿਰਾਮਕੇ ਸੂਬਾ ਪ੍ਰਧਾਨ ਬੀਕੇਯੂ ਬਹਿਰਾਮਕੇ, ਸੂਬਾ ਮੀਤ ਪ੍ਰਧਾਨ ਚਮਕੋਰ ਸਿੰਘ ਉਸਮਾਨਵਾਲਾ, ਸੂਬਾ ਸਕੱਤਰ ਗੁਰਮੇਲ ਸਿੰਘ ਗਿੱਲ, ਰਣਜੀਤ ਸਿੰਘ ਭਿੰਡਰ ਕਲਾਂ, ਜੰਗੀਰ ਸਿੰਘ ਫੋਜੀ, ਜਿਲਾ, ਇਹਨਾਂ ਆਗੂਆਂ ਨੇ ਪ੍ਰੇਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਣਕ ਦੀ ਫਸਲ ਦੀ ਆਮਦ ਪੰਜਾਬ ਦੀਆਂ ਦਾਣਾ ਮੰਡੀਆਂ ਚ ਹੋ ਚੁੱਕੀ ਹੈ। ਜੋ ਕਿ ਕਣਕ ਦੀ ਖਰੀਦ ਬਿਲਕੁਲ ਨਹੀ ਕੀਤੀ ਜਾ ਰਹੀ 5/5 ਦਿਨ ਤੋਂ ਕਿਸਾਨ ਮੰਡੀਆਂ ਚ ਬੇਠੇ ਉਡੀਕ ਰਹਘ ਹਨ। ਇਸ ਦੇ ਸਬੰਧ ਚ ਕਿਸਾਨ ਮਜ਼ਦੂਰ ਮੋਰਚੇ ਨੇ ਬੀਤੇ ਦਿਨੀਂ ਜੂਮ ਮੀਟਿੰਗ ਕਰਕੇ ਫੇਸਲਾ ਲਿਆ ਕਿ ਜੇਕਰ 16 ਅਪ੍ਰੇਲ ਤੱਕ ਮੰਡੀਆ ਵਿਚ ਕਣਕ ਦੀ ਖਰੀਦ ਸੁਰੂ ਨਾ ਕੀਤੀ ਤਾ 17 ਅਪ੍ਰੇਲ ਨੂੰ ਪੰਜਾਬ ਦੀਆਂ ਸਮੂਹ ਰੇਲ ਪਟੜੀਆਂ ਦਾ ਤਿੰਨ ਘੰਟੇ ਵਾਸਤੇ ਚੱਕਾ ਜਾਮ ਕੀਤਾ ਜਾਏਗਾ। ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਨਾਲ ਮਿਲੀਭੁਗਤ ਕਰਕੇ ਕਿਸਾਨਾਂ ਦੀ ਸੋਨੇ ਵਰਗੀ ਕਣਕ ਦੀ ਲੁੱਟ ਕਰਵਾ ਰਹੀ ਹੈ ਜਦ ਕਿ ਅਰਬ ਤੇ ਫੋਰਨ ਦੇਸ਼ ਪੰਜਾਬ ਦੀ ਕਣਕ ਦੀ ਬੇਸਬਰੀ ਨਾਲ ਮੰਗ ਕਰ ਰਹੇ ਹਨ। ਕਿਸਾਨ ਭਰਾਵੋ ਕਿਤੇ ਪੰਜਾਬ ਦੇ ਕਿਸਾਨਾਂ ਨੂੰ ਯੂਪੀ, ਬਿਹਾਰ, ਐਮ ਪੀ ਆਦਿ ਰਾਜਾਂ ਵਾਂਗ ਮੰਡੀਆਂ ਪ੍ਰਾਈਵੇਟ ਕਰਕੇ ਪੰਜਾਬ ਦੇ ਕਿਸਾਨਾਂ ਦੀਆਂ ਫਸਲਾਂ ਦੀ ਅੰਨੀ ਲੁੱਟ ਕਰਵਾਉਣ ਦੀ ਤਾਕ ਵਿੱਚ ਹੇ ਇਸ ਪਾਰੋ ਆਉ ਅੱਜ ਆਪਸੀ ਮੱਤ ਭੇਦ ਛੱਡ ਕਿ 17 ਅਪ੍ਰੇਲ ਨੂੰ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਵੱਖ ਵੱਖ ਰੇਲ ਦੇ ਪਹੀਏ ਜਾਮ ਕਰਕੇ ਕਿਸਾਨਾਂ ਦੀ ਕਣਕ ਦੀ ਫ਼ਸਲ ਤੇ ਫੋਰੀ ਖਰੀਦ ਸ਼ੁਰੂ ਕਰਵਾਈਏ ਤਾ ਜੋ ਕਿਸਾਨ ਆਪਣੀ ਫਸਲ ਸਮੇ ਸਿਰ ਸਰਕਾਰੀ ਭਾਅ ਤੇ ਵੇਚ ਕੇ ਆਪਣਾ ਕਾਰੋਬਾਰ ਤੇ ਆਉਣ ਵਾਲੀ ਸਾਉਣੀ ਦੀ ਫਸਲ ਦੀ ਤਿਆਰੀ ਕਰ ਸਕੇ। ਇਸ ਮੋਕੇ, ਜਿਲਾ ਪ੍ਰਧਾਨ ਮੋਗਾ ਜਗਰੂਪ ਸਿੰਘ ਰੰਡਿਆਲਾ, ਜਿਲਾ ਪ੍ਰਧਾਨ ਦਿਲਬਾਗ ਸਿੰਘ ਫਿਰੋਜ਼ਪੁਰ, ਜਿਲਾ ਪ੍ਰਧਾਨ ਅਵਤਾਰ ਸਿੰਘ ਰੋਪੜ, ਜਿਲਾ ਪ੍ਰਧਾਨ ਅਮਰਜੀਤ ਸਿੰਘ ਜੰਗਪੁਰਾ ਮੋਹਾਲੀ, ਜਿਲਾ ਪ੍ਰਧਾਨ, ਜਿਲਾ ਪ੍ਰਧਾਨ ਜਸਵਿੰਦਰ ਸਿੰਘ ਨੇਪਰਾ ਪਟਿਆਲਾ, ਜਿਲਾ ਪ੍ਰਧਾਨ ਸੁਖਜਿੰਦਰ ਸਿੰਘ ਸੰਧੂ ਜਲੰਧਰ, ਜਸਵੰਤ ਸਿੰਘ ਕੈਸ਼ੀਅਰ ਰੰਡਿਆਲਾ, ਅਜੀਤ ਸਿੰਘ ਜਿਲਾ ਮੀਤ ਪ੍ਰਧਾਨ ਮੋਗਾ, ਜਸਵੀਰ ਸਿੰਘ, ਅਮਰੀਕ ਸਿੰਘ, ਨਿਰਮਲ ਸਿੰਘ ਅਮੀਵਾਲਾ,ਅਜੇਬ ਸਿੰਘ ਰਾਜੂ ਕਲੇਰ, ਬਲਵੀਰ ਸਿੰਘ ਨਿਹੰਗ ਸਿੰਘ, ਆਦਿ ਜਿਲ੍ਹਿਆਂ ਦੇ ਪ੍ਰਧਾਨ ਆਪਣੇ ਆਪਣੇ ਬਲਾਕਾਂ ਤੇ ਇਕਾਈਆਂ ਨਾਲ ਜਲਦ ਮੀਟਿੰਗਾਂ ਕਰਕੇ ਵੱਡਿਆ ਕਾਫਲਿਆ ਨਾਲ ਸਬੰਧਤ ਰੇਲ ਪਟੜੀਆਂ ਤੇ ਪਹੁੰਚਿਆ ਜਾਵੇ।


