Welcome to Punjab News Fast 47   Click to listen highlighted text! Welcome to Punjab News Fast 47
https://punjabnewsfast47.live/wp-content/uploads/2024/01/jjujuu.gif
Trending

ਬਿਜਲੀ ਕਰਮਚਾਰੀਆਂ ਦੀ ਹੜਤਾਲ ਚੌਥੇ ਦਿਨ ’ਚ ਸ਼ਾਮਲ

ਬਿਜਲੀ ਕਰਮਚਾਰੀਆਂ ਦੀ ਹੜਤਾਲ ਚੌਥੇ ਦਿਨ ’ਚ ਸ਼ਾਮਲ


ਫਿਰੋਜ਼ਪੁਰ 25 ਜੁਲਾਈ (ਪੱਤਰਕਾਰ ਗੁਰਪ੍ਰੀਤ ਭੁੱਲਰ ): ਏਕਤਾ ਮੰਚ ਪੰਜਾਬ ਅਤੇ ਜੁਆਇੰਟ ਫੋਰਮ ਪੰਜਾਬ ਦੇ ਸੱਦੇ ’ਤੇ ਅੱਜ ਚੌਥੇ ਦਿਨ ਮਾਸ ਲੀਵ ’ਤੇ ਸਰਕਲ ਫਿਰੋਜ਼ਪੁਰ ਦੇ ਬਿਜਲੀ ਕਰਮਚਾਰੀਆਂ ਨੇ ਅੱਜ ਸਤੀਸ਼ ਕੁਮਾਰ ਸਕੱਤਰ ਸਬ ਅਰਬਨ ਮੰਡਲ ਫਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਪੀਐੱਸਈਬੀ ਇੰਪਲਾਈਜ਼ ਫੈਡਰੇਸ਼ਨ ਏਟਕ ਅਤੇ ਐੱਮਯੂਓ ਵੱਲੋਂ ਸਾਂਝੇ ਤੌਰ ’ਤੇ ਸਿਟੀ ਡਵੀਜਨ ਅਤੇ ਸਬ ਅਰਬਨ ਮੰਡਲ ਫਿਰੋਜ਼ਪੁਰ ਰੋਸ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਰਾਕੇਸ਼ ਸੈਣੀ ਸੀਨੀਅਰ ਮੀਤ ਪ੍ਰਧਾਨ ਪੰਜਾਬ ਅਤੇ ਹਤੇਸ਼ ਕੁਮਾਰ ਸੈਕਟਰੀ ਪੰਜਾਬ ਐੱਮਯੂਓ, ਸਤੀਸ਼ ਕੁਮਾਰ ਸਾਬਕਾ ਆਗੁ ਪੰਜਾਬ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪਾਵਰ/ਟਰਾਸਕੋ ਦੀ ਮੈਨੇਜਮੈਂਟ ਵੱਲੋਂ ਮੰਗੀਆਂ ਮੰਗਾਂ ਜਿਵੇਂ ਕਿ 17 ਜੁਲਾਈ 2020 ਵਾਲਾ ਪੱਤਰ ਰੱਦ ਕਰਕੇ ਕਰਮਚਾਰੀਆਂ ਨੂੰ ਛੇਵਾਂ ਸਕੇਲ ਲਾਗੂ ਕਰਨ, ਸੀਆਰਏ 249/04, 267/11, 281/13 ਵਾਲੇ ਕਰਮਚਾਰੀਆਂ ਦੀ ਸੇਵਾ ਰੈਗੂਲਰ ਕਰਨ, 18 ਪ੍ਰਤੀਸ਼ਤ ਬਕਾਇਆ ਡੀਏ ਦੀ ਕਿਸ਼ਤਾਂ ਜਾਰੀ ਕਰਨਾ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਕਲੈਰੀਕਲ ਭਰਤੀ ਕਰਨ ਆਦਿ ਮੰਗਾਂ ਲਾਗੂ ਜਿਨ੍ਹਾਂ ਚਿਰ ਨਹੀਂ ਕੀਤੀਆਂ ਜਾਂਦੀਆਂ ਉਨ੍ਹਾਂ ਚਿਰ ਸੰਘਰਸ਼ ਜਾਰੀ ਰਹੇਗਾ। ਇਸ ਤੋਂ ਇਲਾਵਾ ਧਰਨੇ ਨੂੰ ਅਸ਼ਵਨੀ ਕੁਮਾਰ ਸਬ ਅਰਬਨ ਮੰਡਲ ਪ੍ਰਧਾਨ ਪੀਐੱਸਈਬੀ ਇੰਪਲਾਈਜ਼ ਫੈਡਰੇਸ਼ਨ ਏਟਕ ਨੇ ਕਿਹਾ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਮਾਸ ਲੀਵ ਨੂੰ ਹੋਰ ਵਧਾਇਆ ਜਾ ਸਕਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰੋਸ਼ਨ ਲਾਲ, ਤਿਰਲੋਚਨ ਸਿੰਘ, ਸੁਖਦੇਵ ਸਿੰਘ, ਰਾਮ ਸੁੱਖ, ਬਲਵੰਤ ਸਿੰਘ, ਅਨਮੋਲ ਸਿੰਘ, ਕਰਮਜੀਤ ਸਿੰਘ, ਰਾਕੇਸ਼ ਕੁਮਾਰ, ਰਣਬੀਰ ਸਿੰਘ ਨੇ ਵੀ ਸੰਬੋਧਨ ਕੀਤਾ।

Related Articles

Leave a Reply

Your email address will not be published. Required fields are marked *

Back to top button
error: Content is protected !!
Click to listen highlighted text!