E-Paperhttps://punjabnewsfast47.live/wp-content/uploads/2024/01/jjujuu.gif
ਲੁਧਿਆਣਾ ਰੇਲਵੇ ਸਟੇਸ਼ਨ ’ਤੇ ਚਲਾਇਆ ਗਿਆ ‘ਸਰਪ੍ਰਾਈਜ਼ ਟਿਕਟ ਚੈਕਿੰਗ’ ਅਭਿਆਨ
ਲੁਧਿਆਣਾ ਰੇਲਵੇ ਸਟੇਸ਼ਨ ’ਤੇ ਚਲਾਇਆ ਗਿਆ ‘ਸਰਪ੍ਰਾਈਜ਼ ਟਿਕਟ ਚੈਕਿੰਗ’ ਅਭਿਆਨ

ਫਿਰੋਜ਼ਪੁਰ 5 ਅਗਸਤ
): ਉੱਤਰ ਰੇਲਵੇ ਦੇ ਫ਼ਿਰੋਜ਼ਪੁਰ ਮੰਡਲ ਵਲੋਂ ਅੱਜ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਬਿਨ੍ਹਾ ਟਿਕਟ ਯਾਤਰਾ ਕਰਨ ਵਾਲੇ ਯਾਤਰੀਆਂ ’ਤੇ ਨਕੇਲ ਕੱਸਣ ਲਈ ‘‘ਸਰਪ੍ਰਾਈਜ਼ ਟਿਕਟ ਚੈਕਿੰਗ’’ ਦੇ ਤਹਿਤ ਇਕ ਵਿਸ਼ੇਸ਼ ਟਿਕਟ ਜਾਂਚ ਅਭਿਆਨ ਚਲਾਇਆ ਗਿਆ। ਇਸ ਅਭਿਆਨ ਦੌਰਾਨ 100 ਤੋਂ ਵੱਧ ਯਾਤਰੀ ਬਿਨ੍ਹਾ ਟਿਕਟ ਪਾਏ ਗਏ, ਜਿਨ੍ਹਾਂ ਨੂੰ ਜਾਇਜ਼ ਟਿਕਟ ਲੈ ਕੇ ਯਾਤਰਾ ਕਰਨ ਲਈ ਜਾਗਰੂਕ ਅਤੇ ਪ੍ਰੇਰਿਤ ਕੀਤਾ ਗਿਆ। ਬਿਨਾ ਟਿਕਟ ਯਾਤਰੀਆਂ ਤੋਂ 95,000 ਦਾ ਰੇਲ ਮਾਲੀਆ ਵਸੂਲਿਆ ਗਿਆ। ਇਸ ਅਭਿਆਨ ਵਿਚ 10 ਟਿਕਟ ਚੈਕਿੰਗ ਸਟਾਫ਼ ਅਤੇ ਰੇਲਵੇ ਸੁਰੱਖਿਆ ਬਲ ਦੇ ਜਵਾਨਾਂ ਦੀ ਸਾਂਝੀ ਟੀਮ ਨੇ ਹਿੱਸਾ ਲਿਆ। ‘‘ਸਰਪ੍ਰਾਈਜ਼ ਟਿਕਟ ਚੈਕਿੰਗ’’ ਅਭਿਆਨ ਦਾ ਉਦੇਸ਼ ਹਰੇਕ ਯਾਤਰੀ ਨੂੰ ਉਚਿਤ ਜਾਇਜ਼ ਟਿਕਟ ਲੈ ਕੇ ਯਾਤਰਾ ਕਰਨ ਲਈ ਜਾਗਰੂਕ ਅਤੇ ਪ੍ਰੇਰਿਤ ਕਰਨਾ ਹੈ। ਇਸ ਅਭਿਆਨ ਦੇ ਜ਼ਰੀਏ ਰੇਲਵੇ ਵਲੋਂ ਬਿਨ੍ਹਾ ਟਿਕਟ ਅਤੇ ਬੇਨਿਯਮੀ ਯਾਤਰਾ ’ਤੇ ਪ੍ਰਭਾਵਸ਼ਾਲੀ ਰੋਕ ਲਗਾਉਣ ਦੇ ਨਾਲ-ਨਾਲ ਰੇਲ ਮਾਲੀਏ ਦੀ ਸੁਰੱਖਿਆ ਯਕੀਨੀ ਬਣਾਈ ਜਾਂਦੀ ਹੈ। ਨਾਲ ਹੀ ਯਾਤਰੀਆਂ ਵਿਚ ਜ਼ਿੰਮੇਵਾਰ ਯਾਤਰੀ ਬਣਨ ਦੀ ਭਾਵਨਾ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ, ਤਾਂ ਜੋ ਉਨ੍ਹਾਂ ਨੂੰ ਸੁਰੱਖਿਅਤ ਅਤੇ ਬਿਹਤਰ ਰੇਲ ਯਾਤਰਾ ਦਾ ਅਨੁਭਵ ਮਿਲ ਸਕੇ।
): ਉੱਤਰ ਰੇਲਵੇ ਦੇ ਫ਼ਿਰੋਜ਼ਪੁਰ ਮੰਡਲ ਵਲੋਂ ਅੱਜ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਬਿਨ੍ਹਾ ਟਿਕਟ ਯਾਤਰਾ ਕਰਨ ਵਾਲੇ ਯਾਤਰੀਆਂ ’ਤੇ ਨਕੇਲ ਕੱਸਣ ਲਈ ‘‘ਸਰਪ੍ਰਾਈਜ਼ ਟਿਕਟ ਚੈਕਿੰਗ’’ ਦੇ ਤਹਿਤ ਇਕ ਵਿਸ਼ੇਸ਼ ਟਿਕਟ ਜਾਂਚ ਅਭਿਆਨ ਚਲਾਇਆ ਗਿਆ। ਇਸ ਅਭਿਆਨ ਦੌਰਾਨ 100 ਤੋਂ ਵੱਧ ਯਾਤਰੀ ਬਿਨ੍ਹਾ ਟਿਕਟ ਪਾਏ ਗਏ, ਜਿਨ੍ਹਾਂ ਨੂੰ ਜਾਇਜ਼ ਟਿਕਟ ਲੈ ਕੇ ਯਾਤਰਾ ਕਰਨ ਲਈ ਜਾਗਰੂਕ ਅਤੇ ਪ੍ਰੇਰਿਤ ਕੀਤਾ ਗਿਆ। ਬਿਨਾ ਟਿਕਟ ਯਾਤਰੀਆਂ ਤੋਂ 95,000 ਦਾ ਰੇਲ ਮਾਲੀਆ ਵਸੂਲਿਆ ਗਿਆ। ਇਸ ਅਭਿਆਨ ਵਿਚ 10 ਟਿਕਟ ਚੈਕਿੰਗ ਸਟਾਫ਼ ਅਤੇ ਰੇਲਵੇ ਸੁਰੱਖਿਆ ਬਲ ਦੇ ਜਵਾਨਾਂ ਦੀ ਸਾਂਝੀ ਟੀਮ ਨੇ ਹਿੱਸਾ ਲਿਆ। ‘‘ਸਰਪ੍ਰਾਈਜ਼ ਟਿਕਟ ਚੈਕਿੰਗ’’ ਅਭਿਆਨ ਦਾ ਉਦੇਸ਼ ਹਰੇਕ ਯਾਤਰੀ ਨੂੰ ਉਚਿਤ ਜਾਇਜ਼ ਟਿਕਟ ਲੈ ਕੇ ਯਾਤਰਾ ਕਰਨ ਲਈ ਜਾਗਰੂਕ ਅਤੇ ਪ੍ਰੇਰਿਤ ਕਰਨਾ ਹੈ। ਇਸ ਅਭਿਆਨ ਦੇ ਜ਼ਰੀਏ ਰੇਲਵੇ ਵਲੋਂ ਬਿਨ੍ਹਾ ਟਿਕਟ ਅਤੇ ਬੇਨਿਯਮੀ ਯਾਤਰਾ ’ਤੇ ਪ੍ਰਭਾਵਸ਼ਾਲੀ ਰੋਕ ਲਗਾਉਣ ਦੇ ਨਾਲ-ਨਾਲ ਰੇਲ ਮਾਲੀਏ ਦੀ ਸੁਰੱਖਿਆ ਯਕੀਨੀ ਬਣਾਈ ਜਾਂਦੀ ਹੈ। ਨਾਲ ਹੀ ਯਾਤਰੀਆਂ ਵਿਚ ਜ਼ਿੰਮੇਵਾਰ ਯਾਤਰੀ ਬਣਨ ਦੀ ਭਾਵਨਾ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ, ਤਾਂ ਜੋ ਉਨ੍ਹਾਂ ਨੂੰ ਸੁਰੱਖਿਅਤ ਅਤੇ ਬਿਹਤਰ ਰੇਲ ਯਾਤਰਾ ਦਾ ਅਨੁਭਵ ਮਿਲ ਸਕੇ।ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਬਸੰਤ ਕੁਮਾਰ ਨੇ ਯਾਤਰੀਆਂ ਤੋਂ ਅਪੀਲ ਕੀਤੀ ਹੈ ਕਿ ਉਹ ਹਮੇਸ਼ਾ ਜਾਇਜ਼ ਟਿਕਟ ਲੈ ਕੇ ਹੀ ਸਬੰਧਤ ਸ਼੍ਰੇਣੀ ਦੇ ਕੋਚ ਵਿਚ ਯਾਤਰਾ ਕਰਨ। ਯਾਤਰੀਆਂ ਦੀ ਸਹੂਲਤ ਅਤੇ ਮਾਲੀਏ ਦੀ ਸੰਭਾਲ ਨੂੰ ਧਿਆਨ ਵਿੱਚ ਰੱਖਦੇ ਹੋਏ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਵਿਸ਼ੇਸ਼ ਜਾਂਚ ਅਭਿਆਨ ਜਾਰੀ ਰਹਿਣਗੇ।

