ਲਾਇਨਜ਼ ਕਲੱਬ ਗ੍ਰੇਟਰ ਦੇ ਨਵੇਂ ਪ੍ਰਧਾਨ ਨਿਰਮੋਲਕ ਸਿੰਘ (ਮਿੰਟੂ ਕਿੰਗ) ਨੇ ਖਾਲਸਾ ਗੁਰਦੁਆਰੇ ਵਿਖੇ ਅਰਦਾਸ ਕਰਕੇ ਸੰਭਾਲਿਆ ਅਹੁਦਾ
ਲਾਇਨਜ਼ ਕਲੱਬ ਗ੍ਰੇਟਰ ਦੇ ਨਵੇਂ ਪ੍ਰਧਾਨ ਨਿਰਮੋਲਕ ਸਿੰਘ (ਮਿੰਟੂ ਕਿੰਗ) ਨੇ ਖਾਲਸਾ ਗੁਰਦੁਆਰੇ ਵਿਖੇ ਅਰਦਾਸ ਕਰਕੇ ਸੰਭਾਲਿਆ ਅਹੁਦਾ


ਫ਼ਿਰੋਜ਼ਪੁਰ 1 ਜੁਲਾਈ (ਗੁਰਪ੍ਰੀਤ ਸਿੰਘ ਭੁੱਲਰ ਪੱਤਰਕਾਰ): ਪਿਛਲੇ ਦਿਨੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਾਇਨਜ਼ ਕਲੱਬ ਗ੍ਰੇਟਰ ਦੀਆਂ ਚੋਣਾਂ ਕਰਵਾਈਆਂ ਗਈਆਂ, ਜਿਸ ਵਿੱਚ ਚੇਅਰਮੈਨ ਬਿੱਟੂ ਸਾਂਘਾ ਅਤੇ ਈ.ਸੀ ਮੈਂਬਰਾਂ ਵੱਲੋਂ ਪ੍ਰਧਾਨਗੀ ਲਈ ਨਿਰਮੋਲਕ ਸਿੰਘ ਦਾ ਨਾਮ ਪੇਸ਼ ਕੀਤਾ ਗਿਆ, ਜਿਸ ’ਤੇ ਸਾਰੇ ਲਾਇਨਜ਼ ਕਲੱਬ ਮੈਂਬਰਾਂ ਨੇ ਆਪਣੀ ਮੋਹਰ ਲਗਾ ਦਿੱਤੀ। ਬੀਤੇ ਦਿਨ ਨਿਰਮੋਲਕ ਸਿੰਘ ਮਿੰਟੂ ਕਿੰਗ ਨੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਖਾਲਸਾ ਗੁਰਦੁਆਰਾ, ਫਿਰੋਜ਼ਪੁਰ ਛਾਉਣੀ ਵਿਖੇ ਸਰਬੱਤ ਦੇ ਭਲੇ ਦੀ ਅਰਦਾਸ ਕਰਵਾਈ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਅਹੁਦਾ ਸੰਭਾਲ ਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵੇਂ ਨਿਯੁਕਤ ਪ੍ਰਧਾਨ ਨੇ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣਗੇ। ਲਾਇਨਜ਼ ਕਲੱਬ ਦੇ ਸਕੱਤਰ ਲਾਇਨ ਵਿਨੋਦ ਅਗਰਵਾਲ ਨੇ ਦੱਸਿਆ ਕਿ ਲਾਇਨਜ਼ ਕਲੱਬ ਵਿਸ਼ਵ ਦੀ ਸਭ ਤੋਂ ਵੱਡੀ ਐਨ.ਜੀ.ਓ. ਹੈ, ਜੋ ਸਮੇਂ-ਸਮੇਂ ’ਤੇ ਲੋਕਾਂ ਦੇ ਹਿੱਤਾਂ ਲਈ ਕੰਮ ਕਰਦੀ ਹੈ। ਇਸ ਤੋਂ ਇਲਾਵਾ ਲੋੜ ਪੈਣ ’ਤੇ ਅਤੇ ਕੁਦਰਤੀ ਆਫ਼ਤਾਂ ਸਮੇਂ ਲੋਕਾਂ ਦੀ ਹਰ ਤਰ੍ਹਾਂ ਨਾਲ ਮਦਦ ਕਰਨ ਲਈ ਇਹ ਸੰਸਥਾ ਹਮੇਸ਼ਾ ਤਿਆਰ ਰਹਿੰਦੀ ਹੈ ਅਤੇ ਵਿਸ਼ਵ ਦੀ ਸਰਵੋਤਮ ਐੱਨ.ਜੀ.ਓ. ਵਿਚ ਇਸਦਾ ਨਾਮ ਆਉਂਦਾ ਹੈ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਦੇ ਜਿੰਨੇ ਵੀ ਲੋਕ ਸਮਾਜਿਕ ਕਾਰਜ ਕਰਦੇ ਹਨ, ਉਨ੍ਹਾਂ ਸਾਰਿਆਂ ਨੂੰ ਜਲਦੀ ਹੀ ਲਾਇਨਜ਼ ਕਲੱਬ ਗ੍ਰੇਟਰ ਨਾਲ ਜੋੜਿਆ ਜਾਵੇਗਾ ਤਾਂ ਜੋ ਉਨ੍ਹਾਂ ਦੀ ਸੰਸਥਾ ਦੁਆਰਾ ਵੱਧ ਤੋਂ ਵੱਧ ਲੋਕਾਂ ਦੀ ਸੇਵਾ ਕੀਤੀ ਜਾ ਸਕੇ। ਇਸ ਮੌਕੇ ਲਾਇਨ ਕੈਸ਼ੀਅਰ ਅਵਤਾਰ ਬਾਂਸਲ, ਪੀ.ਆਰ.ਓ. ਇਕਬਾਲ ਸਿੰਘ ਛਾਬੜਾ, ਲਾਇਨ ਅਮਰਜੀਤ ਸਿੰਘ ਭੋਗਲ, ਲਾਇਨ ਹਰਜਿੰਦਰ ਸਿੰਘ ਬਿੱਟੂ ਸਾਂਘਾ, ਲਾਇਨ ਅਸ਼ਵਨੀ ਕੁਮਾਰ, ਲਾਇਨ ਸੁਸ਼ੀਲ ਗੁਪਤਾ, ਲਾਇਨ ਪੰਕਜ ਜੱਸਲ, ਲਾਇਨ ਆਰ.ਪੀ. ਗੋਇਲ, ਲਾਇਨ ਸੁਮੇਸ਼ ਗੁੰਬਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

