Welcome to Punjab News Fast 47   Click to listen highlighted text! Welcome to Punjab News Fast 47
Uncategorized
Trending

ਜਾਦੂਗਰ ਸਮਰਾਟ ਅਜੂਬਾ ਦੇ ਮੈਜਿਕ ਸ਼ੋਅ ’ਚ ਪਹੁੰਚੇ ਸਮਾਜ ਸੇਵੀ ਡਾ. ਅਭਿਸ਼ੇਕ ਅਰੋੜਾ ਅਤੇ ਡਾ. ਨੀਰੂ ਅਰੋੜਾ

-ਫ਼ਿਰੋਜ਼ਪੁਰ ਵਾਸੀਆਂ ਨੂੰ ਪਰਿਵਾਰ ਸਮੇਤ ਅਦਭੁਤ ਜਾਦੂਈ ਕਲਾ ਦਾ ਆਨੰਦ ਮਾਣਨ ਦੀ ਕੀਤੀ ਅਪੀਲ

ਜਾਦੂਗਰ ਸਮਰਾਟ ਅਜੂਬਾ ਦੇ ਮੈਜਿਕ ਸ਼ੋਅ ’ਚ ਪਹੁੰਚੇ ਸਮਾਜ ਸੇਵੀ ਡਾ. ਅਭਿਸ਼ੇਕ ਅਰੋੜਾ ਅਤੇ ਡਾ. ਨੀਰੂ ਅਰੋੜਾ

ਫਿਰੋਜ਼ਪੁਰ 12 ਜੂਨ (gurpreet singh ): ਫ਼ਿਰੋਜ਼ਪੁਰ ਦੇ ਇਕ ਨਿੱਜੀ ਪੈਲੇਸ ਵਿਚ ਚੱਲ ਰਹੇ ਮਸ਼ਹੂਰ ਜਾਦੂਗਰ ਸਮਰਾਟ ਅਜੂਬਾ ਦੇ ਸ਼ਾਨਦਾਰ ਮੈਜਿਕ ਸ਼ੋਅ ਵਿਚ ਸ਼ਹਿਰ ਦੇ ਪ੍ਰਸਿੱਧ ਸਮਾਜ ਸੇਵੀ ਡਾ. ਅਭਿਸ਼ੇਕ ਅਰੋੜਾ ਅਤੇ ਡਾ. ਨੀਰੂ ਅਰੋੜਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਥਾਨਕ ਨਿੱਜੀ ਪੈਲੇਸ ਵਿਚ ਚੱਲ ਰਹੇ ਪ੍ਰਸਿੱਧ ਜਾਦੂਗਰ ਸਮਰਾਟ ਅਜੂਬਾ ਦੇ ਵਿਸ਼ਾਲ ਮੈਜਿਕ ਸ਼ੋਅ ਦੌਰਾਨ ਉਸ ਸਮੇਂ ਰੌਣਕਾਂ ਹੋਰ ਵਧ ਗਈਆਂ, ਜਦੋਂ ਸ਼ਹਿਰ ਦੀਆਂ ਜਾਣੀਆਂ-ਪਛਾਣੀਆਂ ਹਸਤੀਆਂ ਅਤੇ ਸਮਾਜ ਸੇਵੀ ਡਾ. ਅਭਿਸ਼ੇਕ ਅਰੋੜਾ ਅਤੇ ਉਨ੍ਹਾਂ ਦੀ ਪਤਨੀ ਡਾ. ਨੀਰੂ ਅਰੋੜਾ ਨੇ ਉੱਥੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਸ਼ੋਅ ਦੇ ਮੁੱਖ ਪੰਡਾਲ ਵਿਚ ਪਹੁੰਚਣ ’ਤੇ ਜਾਦੂਗਰ ਸਮਰਾਟ ਅਜੂਬਾ ਅਤੇ ਉਨ੍ਹਾਂ ਦੀ ਪੂਰੀ ਟੀਮ ਵੱਲੋਂ ਮੁੱਖ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤੇ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਨਿੱਘਾ ਸਵਾਗਤ ਅਤੇ ਸਨਮਾਨ ਕੀਤਾ ਗਿਆ। ਸ਼ੋਅ ਦੌਰਾਨ ਡਾ. ਅਭਿਸ਼ੇਕ ਅਰੋੜਾ ਅਤੇ ਡਾ. ਨੀਰੂ ਅਰੋੜਾ ਨੇ ਜਾਦੂਗਰ ਸਮਰਾਟ ਅਜੂਬਾ ਵੱਲੋਂ ਪੇਸ਼ ਕੀਤੇ ਗਏ ਹੈਰਾਨੀਜਨਕ ਅਤੇ ਦਿਲਚਸਪ ਜਾਦੂਈ ਕਰੱਤਬਾਂ ਦਾ ਭਰਪੂਰ ਆਨੰਦ ਮਾਣਿਆ। ਉਨ੍ਹਾਂ ਨੇ ਮੰਚ ’ਤੇ ਕਲਾ ਦਾ ਪ੍ਰਦਰਸ਼ਨ ਕਰ ਰਹੇ ਸਮੂਹ ਕਲਾਕਾਰਾਂ ਦੀ ਪ੍ਰਤਿਭਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਹੌਂਸਲਾ ਵਧਾਇਆ। ਇਸ ਮੌਕੇ ਗੱਲਬਾਤ ਕਰਦਿਆਂ ਡਾ. ਅਭਿਸ਼ੇਕ ਅਰੋੜਾ ਨੇ ਕਿਹਾ ਕਿ ਜਾਦੂ ਇਕ ਅਜਿਹੀ ਅਦਭੁਤ ਕਲਾ ਹੈ ਜੋ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਹੈਰਤ ਵਿਚ ਵੀ ਪਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਕਲਾਕਾਰਾਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਸਦਕਾ ਹੀ ਅਜਿਹੇ ਪ੍ਰੋਗਰਾਮ ਸਫਲ ਹੁੰਦੇ ਹਨ। ਦੂਜੇ ਪਾਸੇ ਡਾ. ਨੀਰੂ ਅਰੋੜਾ ਨੇ ਕਿਹਾ ਕਿ ਪਰਿਵਾਰਾਂ ਲਈ ਅਜਿਹੇ ਮਨੋਰੰਜਕ ਪ੍ਰੋਗਰਾਮ ਇਕ ਬਹੁਤ ਹੀ ਸੁਖਦ ਅਤੇ ਯਾਦਗਾਰੀ ਅਨੁਭਵ ਪ੍ਰਦਾਨ ਕਰਦੇ ਹਨ। ਉਨ੍ਹਾਂ ਨੇ ਫ਼ਿਰੋਜ਼ਪੁਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਿਲੱਖਣ ਮੈਜਿਕ ਸ਼ੋਅ ਨੂੰ ਦੇਖਣ ਲਈ ਜ਼ਰੂਰ ਆਉਣ ਅਤੇ ਪੂਰੀ ਟੀਮ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਜਾਦੂਗਰ ਸਮਰਾਟ ਅਜੂਬਾ ਨੇ ਦੱਸਿਆ ਕਿ ਸ਼ੋਅ ਦੌਰਾਨ ਰੋਜ਼ਾਨਾ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ, ਧਾਰਮਿਕ, ਵਿੱਦਿਅਕ ਅਤੇ ਵਪਾਰਕ ਸੰਸਥਾਵਾਂ ਨਾਲ ਜੁੜੀਆਂ ਪ੍ਰਮੁੱਖ ਸ਼ਖਸੀਅਤਾਂ ਮਹਿਮਾਨ ਵਜੋਂ ਪਹੁੰਚ ਰਹੀਆਂ ਹਨ। ਉਨ੍ਹਾਂ ਫ਼ਿਰੋਜ਼ਪੁਰ ਵਾਸਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇੱਥੋਂ ਦੇ ਲੋਕਾਂ ਵੱਲੋਂ ਮਿਲ ਰਿਹਾ ਪਿਆਰ ਅਤੇ ਸਹਿਯੋਗ ਕਲਾਕਾਰਾਂ ਦੇ ਉਤਸਾਹ ਨੂੰ ਹੋਰ ਵਧਾ ਰਿਹਾ ਹੈ।

Related Articles

Leave a Reply

Your email address will not be published. Required fields are marked *

Back to top button
error: Content is protected !!
Click to listen highlighted text!