Welcome to Punjab News Fast 47   Click to listen highlighted text! Welcome to Punjab News Fast 47
Uncategorized

ਹਰੀਕੇ ਜੰਗਲੀ ਜੀਵ ਸੈਂਚਰੀ ਵਿੱਚ ਨਜਾਇਜ਼ ਮਾਈਨਿੰਗ ਤੇ ਵਿਭਾਗ ਦੀ ਵੱਡੀ ਕਾਰਵਾਈ

ਦੋ ਟਰੈਕਟਰ ਟਰਾਲੀਆਂ ਜਪਤ ਦੋਸ਼ੀ ਨਾਮਜਦ ਹੋਏ ਫਰਾਰ

ਹਰੀਕੇ ਜੰਗਲੀ ਜੀਵ ਸੈਂਚਰੀ ਵਿੱਚ ਨਜਾਇਜ਼ ਮਾਈਨਿੰਗ ਤੇ ਵਿਭਾਗ ਦੀ ਵੱਡੀ ਕਾਰਵਾਈ

ਰੇਤ ਦੇ ਭਰੇ ਹੋਏ ਟਰੈਕਟਰ ਟਰਾਲੀ

 

ਦੋ ਟਰੈਕਟਰ ਟਰਾਲੀਆਂ ਜਪਤ ਦੋਸ਼ੀ ਨਾਮਜਦ ਹੋਏ ਫਰਾਰ

 

 

ਜੀਰਾ 7 ਅਪ੍ਰੈਲ ਦੀਪਕ ਭਾਰਗੋ

 

ਪੰਜਾਬ ਸਰਕਾਰ ਵੱਲੋਂ ਕਈ ਜਗ੍ਹਾ ਤੇ ਮਾਈਨਿੰਗ ਦੀ ਪੋਲਸੀ ਦੇ ਤਹਿਤ ਕੰਮ ਕੀਤਾ ਜਾ ਰਿਹਾ ਹੈ ਪਰ ਕਈ ਲੋਕ ਨਜਾਇਜ਼ ਮਾਈਨਿੰਗ ਕਰਨ ਨੂੰ ਪਹਿਲ ਦਿੰਦੇ ਹਨ ਤੇ ਉਹਨਾਂ ਵੱਲੋਂ ਸਮੇਂ ਸਮੇਂ ਤੇ ਮਾਈਨਿੰਗ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਹਰੀਕੇ ਜੰਗਲੀ ਜੀਵ ਸੈਂਚਰੀ ਵਿੱਚ ਨਜਾਇਜ਼ ਮਾਈਨਿੰਗ ਕਰਨ ਦੀ ਖਬਰ ਮਿਲੀ ਤੇ ਇਸ ਦੌਰਾਨ ਵਿਭਾਗ ਵੱਲੋਂ ਮੌਕੇ ਤੇ ਹੀ ਛਾਪੇਮਾਰੀ ਕਰਕੇ ਕਾਰਵਾਈ ਕੀਤੀ ਗਈ ਵਿਭਾਗ ਵੱਲੋਂ ਦੋ ਟਰੈਕਟਰ ਟਰਾਲੀਆਂ ਜਪਤ ਕੀਤੀਆਂ ਗਈਆਂ ਤੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਲਈ ਐਫਆਈਆਰ ਦਰਜ ਕਰਵਾਈ ਗਈ ਇਸ ਸਭ ਦੀ ਜਾਣਕਾਰੀ ਦਿੰਦੇ ਹੋਏ ਹਰਪ੍ਰੀਤ ਕੌਰ ਆਈਐਫਐਸ ਵਨ ਮੰਡਲ ਅਫਸਰ ਜੰਗਲੀ ਜੀਵ ਮੰਡਲ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਵਨ ਰੇਂਜ ਅਫਸਰ ਜੰਗਲੀ ਜੀਵ ਰੇਂਜ ਹਰੀਕੇ ਕਮਲਜੀਤ ਸਿੰਘ ਦੀ ਯੋਗ ਅਗਵਾਈ ਵਿੱਚ ਟੀਮ ਵੱਲੋਂ ਕੰਮ ਕਰਦੇ ਹੋਏ ਇਹ ਕਾਰਵਾਈ ਕੀਤੀ ਗਈ ਇਸ ਸਭ ਦੀ ਜਾਣਕਾਰੀ ਦੇਂਦੇ ਹੋਏ ਕਮਲਜੀਤ ਨੇ ਦੱਸਿਆ ਕਿ ਕਿਸੇ ਗੁਪਤ ਮੁਖਬਿਰ ਦੇ ਵੱਲੋਂ ਇਤਲਾਹ ਆਈ ਕਿ ਹਰੀਕੇ ਡਾਊਨ ਸਟ੍ਰੀਮ ਖੇਤਰ ਦੇ ਵਿੱਚ ਜਸ਼ਨਪ੍ਰੀਤ ਸਿੰਘ ਪੁੱਤਰ ਗੁਰਜੀਤ ਸਿੰਘ ਵਾਸੀ ਪਿੰਡ ਤਲਵੰਡੀ ਨੇਪਾਲਾਂ ਤੇ ਨੋਨਾ ਪੁੱਤਰ ਰੌਣਕ ਵਾਸੀ ਪਿੰਡ ਨਿਜ਼ਾਮਦੀਨ ਵਾਲਾ ਵੱਲੋਂ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ ਜੇ ਮੌਕੇ ਤੇ ਜਾ ਕੇ ਪੜਤਾਲ ਕਰੋ ਤਾਂ ਉਹਨਾਂ ਨੂੰ ਰੋਕਿਆ ਜਾ ਸਕਦਾ ਹੈ ਇਸ ਮੌਕੇ ਕਮਲਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਟੀਮ ਹਰਮਿੰਦਰ ਸਿੰਘ, ਲਖਵੀਰ ਸਿੰਘ, ਕਰਮ ਸਿੰਘ, ਜਸਪਾਲ ਸਿੰਘ ਅਤੇ ਅਰਸ਼ਦੀਪ ਸਿੰਘ ਨਾਲ ਜਦ ਮੌਕੇ ਤੇ ਪਹੁੰਚੇ ਤਾਂ ਇਹਨਾਂ ਦੋਸ਼ੀਆਂ ਨੂੰ ਪੁੱਛਗਿੱਛ ਕੀਤੀ ਗਈ ਤੇ ਇਹਨਾਂ ਵੱਲੋਂ ਮੁਲਾਜ਼ਮਾ ਨਾਲ ਬਦਸਲੂਕੀ ਵਿਹਾਰ ਕੀਤਾ ਗਿਆ ਇਸ ਤੇ ਜਦ ਇਹਨਾਂ ਨੂੰ ਰੋਕਿਆ ਗਿਆ ਤਾਂ ਇਹ ਗਾਲੀ ਗਲੋਚ ਕਰਕੇ ਮੌਕੇ ਦਾ ਫਾਇਦਾ ਚੱਕ ਕੇ ਉਥੋਂ ਫਰਾਰ ਹੋ ਗਏ ਜਿਨਾਂ ਖਿਲਾਫ ਐਫਆਈਆਰ ਦਰਜ ਕਰ ਦਿੱਤੀ ਗਈ ਹੈ ਤੇ ਇਹ ਪਹਿਲਾਂ ਵੀ ਨਜਾਇਜ਼ ਮਾਈਨਿੰਗ ਕਰਨ ਦੇ ਆਦੀ ਹਨ ਜਿਨਾਂ ਦੀ ਅਦਾਲਤ ਵਿੱਚ ਰਿਪੋਰਟ ਪੇਸ਼ ਕਰਕੇ ਸਖਤ ਸਜ਼ਾ ਦਵਾਉਣ ਦੀ ਅਪੀਲ ਕੀਤੀ ਜਾਵੇਗੀ ।

Related Articles

Leave a Reply

Your email address will not be published. Required fields are marked *

Back to top button
error: Content is protected !!
Click to listen highlighted text!