Welcome to Punjab News Fast 47   Click to listen highlighted text! Welcome to Punjab News Fast 47
E-Paper
Trending

ਹਲਕਾ ਫਿਰੋਜਪੁਰ ਦਿਹਾਤੀ ਵਿਚ ਐੱਸਆਈਆਰ 2026 ਜੰਗੀ ਪੱਧਰ ਤੇ ਜਾਰੀ, ਵਿਸ਼ੇਸ਼ ਕੈਂਪ ਅੱਜ

ਹਲਕਾ ਫਿਰੋਜਪੁਰ ਦਿਹਾਤੀ ਵਿਚ ਐੱਸਆਈਆਰ 2026 ਜੰਗੀ ਪੱਧਰ ਤੇ ਜਾਰੀ, ਵਿਸ਼ੇਸ਼ ਕੈਂਪ ਅੱਜ


ਫਿਰੋਜ਼ਪੁਰ, 18 ਜੁਲਾਈ (ਪੱਤਰਕਾਰ ਗੁਰਪ੍ਰੀਤ ਭੁੱਲਰ) : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਫ਼ਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਆਈਏਐੱਸ ਦੀ ਯੋਗ ਅਗਵਾਈ ਵਿਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕਮ-ਚੋਣਕਾਰ ਰਜਿਸਟਰੇਸ਼ਨ ਅਫਸਰ ਕ੍ਰਿਸ਼ਨਾ ਪਾਲ ਰਾਜਪੂਤ ਆਈਏਐੱਸ ਦੀ ਦੇਖ ਰੇਖ ਵਿਚ ਹਲਕਾ ਫਿਰੋਜ਼ਪੁਰ ਦਿਹਾਤੀ ਵਿਚ ਐੱਸਆਈਆਰ 2026 ਜੰਗੀ ਪੱਧਰ ਤੇ ਜਾਰੀ ਹੈ ਅਤੇ ਇਸ ਸਬੰਧੀ ਹਲਕੇ ਦੇ ਸਾਰੇ 242 ਬੂਥਾਂ ਤੇ ਅੱਜ ਮਿਤੀ 19 ਜੁਲਾਈ 2026 ਨੂੰ ਸਵੇਰੇ 8 ਤੋਂ ਦੁਪਹਿਰ 2 ਵਜੇ ਤੱਕ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਯੁੱਧਵੀਰ ਸਿੰਘ ਡੀਡੀਪੀਓ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ-1, ਪ੍ਰਤਾਪ ਸਿੰਘ ਬੀਡੀਪੀ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ-2 ਨੇ ਦੱਸਿਆ ਕਿ ਵੋਟਰ ਅੱਜ ਇਨ੍ਹਾਂ ਕੈਂਪਾਂ ਵਿਚ ਜਾ ਕੇ ਐਨਿਊਮਰੇਸ਼ਨ ਫਾਰਮ ਜਮ੍ਹਾ ਕਰਵਾਉਣ ਤਾਂ ਕਿ ਉਨ੍ਹਾਂ ਦਾ ਨਾਮ ਡਰਾਫ਼ਟ ਮਤਦਾਤਾ ਸੂਚੀ ਵਿਚ ਸ਼ਾਮਲ ਹੋ ਸਕੇ। ਉਨ੍ਹਾਂ ਦੱਸਿਆ ਕਿ ਵੋਟਰ ਆਪਣੇ ਸਬੰਧਤ ਬੂਥ ਤੇ ਐਨਿਊਮਰੇਸ਼ਨ ਫਾਰਮ ਅਤੇ ਆਪਣੀਆਂ ਦੋ ਪਾਸਪੋਰਟ ਫੋਟੋਆਂ ਲੈ ਕੇ ਜਾਣ, ਪੋਲਿੰਗ ਬੂਥ ਤੇ ਫਾਰਮ ਭਰਨ ਲਈ ਵੋਟਰਾ ਦੀ ਸਹਾਇਤਾ ਕਰਨ ਅਤੇ ਭਰਿਆ ਹੋਇਆ ਫਾਰਮ ਜਮ੍ਹਾ ਕਰਨ ਲਈ ਬੂਥ ਲੈਵਲ ਅਫ਼ਸਰ ਪੋਲਿੰਗ ਬੂਥ ਤੇ ਹਾਜ਼ਰ ਹੋਣਗੇ। ਇਲੈਕਸ਼ਨ ਸੈਲ ਇੰਚਾਰਜ਼ ਜਸਵੰਤ ਸੈਣੀ, ਸਵੀਪ ਕੋਆਰਡੀਨੇਟਰ ਕਮਲ ਸ਼ਰਮਾ, ਅੰਗਰੇਜ਼ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਨਵੀਂ ਦਿੱਲੀ ਵੱਲੋਂ ਪੰਜਾਬ ਰਾਜ ਲਈ ਪਹਿਲਾਂ ਜਾਰੀ ਕੀਤੇ ਵਿਸ਼ੇਸ਼ ਗਹਿਰੀ ਸੁਧਾਈ (ਐੱਸਆਈਆਰ) ਦੇ ਸ਼ਡਿਊਲ ਵਿਚ ਤਬਦੀਲੀ ਕਰਨ ਉਪਰੰਤ ਸੋਧਿਆ ਹੋਇਆ ਸ਼ਡਿਊਲ ਜਾਰੀ ਕੀਤਾ ਗਿਆ ਹੈ। ਸੋਧੇ ਸ਼ਡਿਊਲ ਅਨੁਸਾਰ ਮਿਤੀ 24 ਜੁਲਾਈ 2026 ਤੱਕ ਚੱਲਣ ਵਾਲਾ ਐਨਿਊਮਰੇਸ਼ਨ ਫੇਜ਼ (ਘਰ-ਘਰ ਸਰਵੇ) ਹੁਣ ਮਿਤੀ 3 ਅਗਸਤ 2026 ਤੱਕ ਚੱਲੇਗਾ, ਵੋਟਰ ਸੂਚੀ ਦੀ ਮਿਤੀ 3 ਅਗਸਤ 2026 ਨੂੰ ਹੋਣ ਵਾਲੀ ਡਰਾਫਟ ਪਬਲੀਕੇਸ਼ਨ ਹੁਣ ਮਿਤੀ 13 ਅਗਸਤ 2026 ਨੂੰ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨ ਦੀ ਮਿਤੀ ਹੁਣ 13 ਅਗਸਤ 2026 ਤੋਂ 12 ਸਤੰਬਰ 2026 ਤੱਕ ਅਤੇ ਨੋਟਿਸ ਫੇਜ਼/ਦਾਅਵੇ ਅਤੇ ਇਤਰਾਜ਼ਾਂ ਦੇ ਨਿਪਟਾਰੇ ਦੀ ਮਿਤੀ ਹੁਣ 13 ਅਗਸਤ 2026 ਤੋਂ 08 ਅਕਤੂਬਰ 2026 ਤੱਕ ਹੋਵੇਗੀ। ਉਨ੍ਹਾਂ ਦੱਸਿਆ ਕਿ ਹਲਕੇ ਵਿਚ ਐੱਸਆਈਆਰ 2026 ਜੰਗੀ ਪੱਧਰ ਤੇ ਜਾਰੀ ਹੈ, 24 ਸੈਕਟਰ ਅਫ਼ਸਰਾਂ ਦੀ ਨਿਗਰਾਨੀ ਵਿਚ 242 ਬੂਥ ਲੈਵਲ ਅਫਸਰਾਂ ਦੇ ਯਤਨਾਂ ਸਦਕਾ ਹਲਕੇ ਦੇ ਲਗਭਗ 1 ਲੱਖ 91 ਹਜ਼ਾਰ ਵੋਟਰਾਂ ’ਚੋਂ ਲਗਭਗ 1 ਲੱਖ 74 ਹਜ਼ਾਰ ਫਾਰਮ ਭਰ ਕੇ ਲਗਭਗ 90 ਪ੍ਰਤੀਸ਼ਤ ਐਨਿਊਮਰੇਸ਼ਨ ਫਾਰਮ ਪ੍ਰਾਪਤ ਹੋ ਚੁੱਕੇ ਹਨ। ਇਸ ਮੌਕੇ ਚੋਣ ਤਹਿਸੀਲਦਾਰ ਸੁਖਦੇਵ ਸਿੰਘ, ਚੋਣ ਕਾਨੂੰਗੋ ਗਗਨ, ਜ਼ਿਲ੍ਹਾ ਸਵੀਪ ਕੋਆਰਡੀਨੇਟਰ ਡਾ. ਸਤਿੰਦਰ ਸਿੰਘ, ਲਖਵਿੰਦਰ ਸਿੰਘ, ਈਸ਼ਵਰ ਸ਼ਰਮਾ, ਸਰਬਜੀਤ ਭਾਵੜਾ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected !!
Click to listen highlighted text!