ਸੇਵਾ ਮੁਕਤ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜ਼ੀਰਾ ਦੀ ਮੀਟਿੰਗ ਹੋਈ
ਸੇਵਾ ਮੁਕਤ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜ਼ੀਰਾ ਦੀ ਮੀਟਿੰਗ ਹੋਈ
ਜ਼ੀਰਾ 10 ਜੁਲਾਈ (ਗੁਰਪ੍ਰੀਤ ਸਿੰਘ ਭੁੱਲਰ ਪੱਤਰਕਾਰ): ਸੇਵਾ ਮੁਕਤ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜ਼ੀਰਾ ਦੀ ਮੀਟਿੰਗ ਬਖਸ਼ੀਸ਼ ਸਿੰਘ ਪ੍ਰਧਾਨ ਦੀ ਪ੍ਰਧਾਨਗੀ ਵਿਚ ਹੋਈ। ਜਿਸ ਵਿਚ ਜ਼ੀਰਾ ਦੇ ਪੈਨਸ਼ਨਰਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ। ਮੀਟਿੰਗ ਵਿਚ ਇਕ ਪੈਨਸ਼ਨਰ ਸਾਥੀ ਜਰਨੈਲ ਸਿੰਘ ਤਲਵੰਡੀ ਜੱਲੇ ਖਾਂ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਸਾਥੀ ਨੂੰ 2 ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜ਼ਲੀ ਦਿੱਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਬਖਸ਼ੀਸ਼ ਸਿੰਘ, ਸਰਪ੍ਰਸਤ ਮਾਸਟਰ ਜਗੀਰ ਸਿੰਘ ਅਤੇ ਚੇਅਰਮੈਨ ਕਿੱਕਰ ਸਿੰਘ ਨੇ ਅੱਜ ਦੀ ਮੀਟਿੰਗ ਵਿਚ ਨਵੇਂ ਸਾਥੀ ਬਲਵਿੰਦਰ ਸਿੰਘ ਸੰਧੂ ਪੰਜਾਬੀ ਮਾਸਟਰ ਅਤੇ ਗਿਆਨ ਚੰਦ ਐਜੂਕੇਸ਼ਨ ਹੈੱਡ ਟੀਚਰ ਜਥੇਬੰਦੀ ਵਿਚ ਸ਼ਾਮਲ ਹੋਣ ’ਤੇ ਜੀ ਆਇਆਂ ਆਖਿਆ। ਇਸ ਮੌਕੇ ਜਨਰਲ ਕੱਤਰ ਜਸਵੰਤ ਸਿੰਘ ਅਤੇ ਚੰਨਣ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਹਾਈਕੋਰਟ ਵੱਲੋਂ ਦਿੱਤੇ ਫੈਸਲੇ ਨੂੰ ਲਾਗੂ ਨਾ ਕਰਨ ਦੀ ਸਖਤ ਨਿਖੇਧੀ ਕੀਤੀ ਅਤੇ ਸਰਕਾਰ ਪਾਸੋਂ ਹਾਈਕੋਰਟ ਦੇ ਫੈਸਲੇ ਨੂੰ ਇੰਨ ਬਿੰਨ ਲਾਗੂ ਕਰੇ। ਨਰਿੰਦਰ ਸਿੰਘ ਲੈਕਚਰਾਰ ਨੇ ਕਿਹਾ ਕਿ ਸਰਕਾਰ 18 ਪ੍ਰਤੀਸ਼ਤ ਡੀ.ਏ ਅਤੇ ਡੀਏ ਦਾ ਏਰੀਅਰ, 2.59 ਦਾ ਗੁਣਾਂਕ, 2000 ਰੁਪਏ ਮੈਡੀਕਲ ਭੱਤਾ ਅਤੇ ਮੈਡੀਕਲ ਕੈਸ਼ਲੈੱਸ ਸਕੀਮ ਸੋਧ ਕੇ ਲਾਗੂ ਕੀਤੀ ਜਾਵੇ ਨਹੀਂ ਤਾਂ 17 ਜੁਲਾਈ ਨੂੰ ਮੋਹਾਲੀ ਅਤੇ 29 ਜੁਲਾਈ ਨੂੰ ਸੰਗਰੂਰ ਵਿਖੇ ਰੈਲੀ ਕੀਤੀ ਜਾਵੇਗੀ। ਇਸ ਮੌਕੇ ਜਸਵੰਤ ਸਿੰਘ, ਪ੍ਰਗਟ ਸਿੰਘ, ਸਰਬਜੀਤ ਸਿੰਘ, ਮਹਿਲਾ ਪੀਰ ਮੁਹੰਮਦ, ਨਰਿੰਦਰ ਸਿੰਘ ਲੈਕਚਰਾਰ, ਨਿਰਮਲ ਸਿੰਘ ਪੀਰ ਮੁਹੰਮਦ, ਗੁਰਦਿਆਲ ਸਿੰਘ, ਜਗਤਾਰ ਸਿੰਘ, ਚੰਨਣ ਸਿੰਘ, ਬਾਜ ਸਿੰਘ ਤਲਵੰਡੀ ਜੱਲੇ ਖਾਂ, ਜੋਗਿੰਦਰ ਸਿੰਘ, ਗਿਆਨ ਚੰਦ, ਜਗੀਰ ਸਿੰਘ, ਕਰਨੈਲ ਸਿੰਘ, ਦਰਸ਼ਨ ਸਿੰਘ, ਜਸਵੰਤ ਸਿੰਘ, ਜੱਸਾ ਸਿੰਘ, ਗੁਰਿੰਦਰ ਸਿੰਘ, ਬਲਕਾਰ ਸਿੰਘ, ਰਣਬੀਰ ਸਿੰਘ, ਗੁਰਨਾਮ ਸਿੰਘ ਸੁਧਾਰਾ, ਕਿੱਕਰ ਸਿੰਘ, ਬਲਵਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।


