23 ਸਾਲਾਂ ਨੌਜਵਾਨ ਦੀ ਦੁਬਈ ਦੇ ਆਬੂ ਧਾਬੀ ਵਿੱਚ ਕਰੰਟ ਲੱਗਣ ਨਾਲ ਹੋਈ ਮੌਤ
ਅਕਸਰ ਇਹ ਦੇਖਣ ਨੂੰ ਮਿਲਦਾ ਹੈ ਕੀ ਮਾਂ ਬਾਪ ਆਪਣੇ ਨੌਜਵਾਨ ਪੁੱਤਰਾਂ ਨੂੰ ਵਿਦੇਸ਼ਾਂ ਵਿੱਚ ਕੰਮ ਕਰਨ ਵਾਸਤੇ ਭੇਜ ਦਿੰਦੇ ਹਨ ਚਾਹੇ ਉਹਨਾਂ ਨੂੰ ਕਰਜ਼ਾ ਹੀ ਕਿਉਂ ਨਾ ਚਕਣਾ ਪਵੇ ਤੇ ਉਹਨਾਂ ਨੂੰ ਆਸ ਹੁੰਦੀ ਹੈ ਕਿ ਉਸ ਦਾ ਪੁੱਤਰ ਕੰਮ ਕਾਰ ਕਰਕੇ ਉਹਨਾਂ ਦੇ ਪਰਿਵਾਰ ਦੇ ਸਿਰੋਂ ਕਰਜ਼ਾ ਉਤਾਰ ਦੇਵੇਗਾ ਤੇ ਉਹਨਾਂ ਦੀ ਜ਼ਿੰਦਗੀ ਸੁਖਾਲੀ ਕਰ ਦੇਵੇਗਾ ਪਰ ਕਈ ਵਾਰ ਇਹ ਦੇਖਣ ਨੂੰ ਮਿਲਦਾ ਹੈ ਕਿ ਨੌਜਵਾਨ ਜਾਂਦੇ ਤਾਂ ਕੰਮ ਕਰਨ ਹਰ ਪਰ ਕਿਸੇ ਕਾਰਨ ਕਰਕੇ ਉਹਨਾਂ ਦੀ ਦੁਰਘਟਨਾ ਵਿੱਚ ਮੌਤ ਹੋ ਜਾਂਦੀ ਹੈ ਤੇ ਪਰਿਵਾਰ ਵਾਸਤੇ ਇਹ ਹਾਦਸਾ ਇੱਕ ਪਹਾੜ ਵਰਗਾ ਬਣ ਜਾਂਦਾ ਹੈ। ਇਸੇ ਤਰ੍ਹਾਂ ਜੀਰਾ ਦੇ ਪਿੰਡ ਰਟੋਲ ਬੇਟ ਵਿੱਚ ਰਹਿਣ ਵਾਲੇ ਰਾਜ ਕਰਨ ਸਿੰਘ ਸੰਧੂ ਦੀ ਡੁਬਈ ਦੇ ਆਬੂ ਧਾਬੀ ਵਿੱਚ ਕਰੰਟ ਲੱਗਣ ਨਾਲ ਮੌਤ ਹੋ ਗਈ ਇਸ ਸਭ ਦੀ ਜਾਣਕਾਰੀ ਉਸ ਦੇ ਪਿਤਾ ਹਰਪ੍ਰੀਤ ਸੰਧੂ ਵੱਲੋਂ ਦਿੱਤੀ ਗਈ ਕੀ ਉਸ ਦਾ ਪੁੱਤਰ 23 ਸਾਲਾ ਰਾਜਕਰਨ ਸਿੰਘ ਸੰਧੂ ਕੰਮ ਦੀ ਤਲਾਸ਼ ਵਿੱਚ ਡੁਬਾਈ ਦੇ ਆਬੂ ਧਾਬੀ ਵਿੱਚ ਗਿਆ ਸੀ ਜਿਸ ਨੂੰ ਭੇਜਣ ਲਈ ਸੱਤ ਲੱਖ ਰੁਪਏ ਤੋਂ ਵੱਧ ਲੱਗ ਗਿਆ ਉਸਨੇ ਉਥੇ ਡਰਾਈਵਿੰਗ ਲਾਇਸੰਸ ਬਣਾ ਕੇ ਟਰਾਲੇ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਿਸ ਨੂੰ ਦੋ ਢਾਈ ਮਹੀਨੇ ਪਹਿਲਾਂ ਹੀ ਕੰਮ ਮਿਲਿਆ ਸੀ ਹਰਪ੍ਰੀਤ ਨੇ ਦੱਸਿਆ ਕਿ ਉਸਦੇ ਲੜਕੇ ਰਾਜਕਰਨ ਸਿੰਘ ਸੰਧੂ ਦਾ ਤਿੰਨ ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਇੱਕ ਛੇ ਮਹੀਨੇ ਦਾ ਲੜਕਾ ਵੀ ਹੈ ਜਿਨ੍ਹਾਂ ਨੂੰ ਉਹ ਪਿੱਛੇ ਰੋਂਦਾ ਬਿਲਕਦਾ ਛੱਡ ਗਿਆ ਇਸ ਮੌਕੇ ਉਨਾਂ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਜਿਵੇਂ ਡਾਕਟਰ ਐਸਪੀ ਸਿੰਘ ਉਬਰਾਏ ਤੇ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਤੇ ਪੰਜਾਬ ਸਰਕਾਰ ਅੱਗੇ ਅਪੀਲ ਕੀਤੀ ਕਿ ਉਹਨਾਂ ਦੇ ਪੁੱਤਰ ਨੂੰ ਜਲਦ ਤੋਂ ਜਲਦ ਉਹਨਾਂ ਦੇ ਘਰ ਭੇਜਿਆ ਜਾਵੇ ਤਾਂ ਜੋ ਆਪਣੇ ਪਰਿਵਾਰ ਵਿੱਚ ਉਹ ਅੰਤਿਮ ਰਸਮਾਂ ਕਰ ਸਕਣ ਤੇ ਉਸ ਦਾ ਚਿਹਰਾ ਆਖਰੀ ਸਮੇਂ ਵੇਖ ਸਕਣ
ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਪਿੰਡ ਵਾਸੀਆਂ ਨੇ ਤੇ ਰਿਸ਼ਤੇਦਾਰਾਂ ਨੇ ਕਿਹਾ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਜੋ ਉਹ ਟੈਕਸ ਲੈਂਦੀਆਂ ਹਨ ਤੇ ਇਸਦੇ ਲਈ ਕੋਈ ਖਾਸ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ ਜਿਸ ਨਾਲ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਂਦੀ ਹੈ ਤੇ ਉਸ ਦੇ ਪਰਿਵਾਰ ਦੀ ਮਦਦ ਜਰੂਰ ਕੀਤੀ ਜਾਵੇ ਤੇ ਉਸ ਦੇ ਪਰਿਵਾਰ ਵਿੱਚ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਪਹੁੰਚਾਇਆ ਜਾ ਸਕੇ ਇਸ ਮੌਕੇ ਬਲਜੀਤ ਸਿੰਘ ਨੂਰਪੁਰ,ਬਲਜੀਤ ਸਿੰਘ ਮਸਤੇਵਾਲਾ ਸਾਬਕਾ ਸਰਪੰਚ ਸਰਬਜੀਤ ਸਿੰਘ ਸੰਧੂ, ਸਤਨਾਮ ਸਿੰਘ, ਚਾਨਣ ਸਿੰਘ ਪ੍ਰਧਾਨ,ਸੁਖਦੇਵ ਸਿੰਘ ਸੰਧੂ, ਗੁਰਦੇਵ ਸਿੰਘ ਸੰਧੂ,ਕੇਹਰ ਸਿੰਘ ਸਾਬਕਾ ਸਰਪੰਚ ਤਲਵੰਡੀ ਜੱਲੇਖਾਂ, ਸ਼ਰਨ ਸਿੰਘ, ਕਾਬਲ ਸਿੰਘ, ਜਸਵੰਤ ਸਿੰਘ, ਰਸ਼ਾਲ ਸਿੰਘ, ਗੁਰਵਿੰਦਰ ਸਿੰਘ ਹੋਰ ਵੀ ਪਿੰਡ ਵਾਸੀ ਮੌਜੂਦ ਸਨ।





