ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਜੀਵਨੀ ਤੇ ਬਣੀ ਫਿਲਮ ਹੋਵੇ ਟੈਕਸ ਫਰੀ
ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਜੀਵਨੀ ਤੇ ਬਣੀ ਫਿਲਮ ਹੋਵੇ ਟੈਕਸ ਫਰੀ

ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਜੀਵਨੀ ਤੇ ਬਣੀ ਫਿਲਮ ਹੋਵੇ ਟੈਕਸ ਫਰੀ
ਫਿਰੋਜ਼ਪੁਰ 8 ਜੁਲਾਈ (
): ਭਾਰਤ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਜਿਸ ਤਰ੍ਹਾਂ ਸਭ ਤੋਂ ਵੱਧ ਕੁਰਬਾਨੀਆਂ ਸਿੱਖ ਕੌਮ ਨੇ ਦਿੱਤੀਆਂ ਹਨ ਅੱਜ ਉਸ ਕੌਮ ਨੂੰ ਹੀ ਆਪਣੇ ਹੱਕਾਂ ਦੀ ਆਵਾਜ਼ ਨੂੰ ਦੱਬਿਆ ਜਾ ਰਿਹਾ ਹੈ ਜਿਸ ਦੀ ਮਿਸਾਲ ਪਿਛਲੇ ਦਿਨੀ ਰਿਲੀਜ਼ ਹੋਈ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਜੀਵਨੀ ਤੇ ਬਣੀ ਫਿਲਮ ਸਤਲੁਜ ਹੈ ਜਿਸ ਨੂੰ ਜੀ-5 ਓਟੀਟੀ ਤੇ ਰਿਲੀਜ਼ ਕਰਨ ਤੋਂ ਕਰੀਬ ਦੋ ਦਿਨ ਵਿੱਚ ਹੀ ਹਟਾ ਦਿੱਤਾ ਗਿਆ ਜੋ ਕਿ ਕਾਫੀ ਨਿੰਦਨਯੋਗ ਗੱਲ ਹੈ। ਇਥੇ ਬੋਲਦੇ ਹੋਏ ਸਰਬੱਤ ਦਾ ਭਲਾ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਜਰਨੈਲ ਸਿੰਘ ਗਾਬੜੀਆ ਨੇ ਕਿਹਾ ਭਾਈ ਜਸਵੰਤ ਸਿੰਘ ਜੀ ਖਾਲੜਾ ਜਿਸ ਤਰ੍ਹਾਂ ਕਰੀਬ 25 ਹਜਾਰ ਲਾਸ਼ਾਂ ਦੇ ਵਾਰਸਾਂ ਨੂੰ ਲੱਭਦੇ ਲੱਭਦੇ ਖੁਦ ਹੀ ਗਾਇਬ ਕਰ ਦਿੱਤੇ ਗਏ ਉਨ੍ਹਾਂ ਦੀ ਜੀਵਨੀ ਉੱਤੇ ਬਣੀ ਫਿਲਮ ਦੇ ਪ੍ਰੋਡਿਊਸਰ ਹਨੀ ਤ੍ਰਿਹਨ ਨੇ ਜਿਸ ਤਰ੍ਹਾਂ ਸੱਚਾਈ ਨੂੰ ਪਰਦੇ ਦੇ ਲਿਆਂਦਾ ਹੈ ਕੀ ਕਿਸ ਤਰਾਂ ਨੌਜਵਾਨਾਂ ਉੱਤੇ ਤਸ਼ਦਦ ਕੀਤਾ ਗਿਆ ਅਤੇ ਉਨ੍ਹਾਂ ਨੂੰ ਝੂਠੇ ਮੁਕਾਬਲਿਆਂ ਵਿਚ ਮਾਰਿਆ ਗਿਆ ਉਹ ਵੀ ਵਧਾਈ ਦੇ ਪਾਤਰ ਹਨ, ਪਰ ਜਿਸ ਤਰ੍ਹਾਂ ਉਨ੍ਹਾਂ ਨੂੰ ਇਹ ਫਿਲਮ ਰਿਲੀਜ਼ ਕਰਾਉਣ ਲਈ ਕਰੀਬ ਚਾਰ ਸਾਲ ਲੱਗ ਗਏ ਅਤੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸੋਸਾਇਟੀ ਦੇ ਪ੍ਰਧਾਨ ਨੇ ਅੱਗੇ ਬੋਲਦੇ ਹੋਏ ਕਿਹਾ ਕੀ ਜੇਕਰ ਇਸ ਦੇਸ਼ ਵਿੱਚ ਕਸ਼ਮੀਰ ਫਾਈਲ ਕੇਰਲ ਸਟੋਰੀ ਵਰਗੀਆਂ ਫਿਲਮਾਂ ਟੈਕਸ ਫਰੀ ਹੋ ਕੇ ਚੱਲ ਸਕਦੀਆਂ ਹਨ ਤਾਂ ਫਿਰ ਸਤਲੁਜ ਫਿਲਮ ਵਿੱਚ ਕੀ ਦਿੱਕਤ ਹੈ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਫਿਲਮ ਨੂੰ ਜਲਦੀ ਤੋਂ ਜਲਦੀ ਦੁਬਾਰਾ ਰਿਲੀਜ਼ ਕੀਤਾ ਜਾਵੇ। ਇਸ ਮੌਕੇ ਸਵਰਨ ਸਿੰਘ ਐਸਜੀਪੀਸੀ ਅਮਰ ਸਿੰਘ ਗਾਬੜੀਆ, ਹਰਜਿੰਦਰ ਸਿੰਘ ਦੜਿਆਲਾ, ਬਲਕਾਰ ਸਿੰਘ ਰਾਜਪੂਤ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਗੁਰਦੇਵ ਸਿੰਘ ਖਾਲਸਾ, ਕੁਲਦੀਪ ਸਿੰਘ ਲੋਕੋ ਸੇਵਾ ਸਿੰਘ ਆਦਿ ਹਾਜਰ ਸਨ।


