ਕਰਿਆਨਾ ਦੁਕਾਨਦਾਰ ਦੀ ਗੋਲੀਆਂ ਮਾਰ ਕੇ ਹੱਤਿਆ
ਕਰਿਆਨਾ ਦੁਕਾਨਦਾਰ ਦੀ ਗੋਲੀਆਂ ਮਾਰ ਕੇ ਹੱਤਿਆ

ਕਰਿਆਨਾ ਦੁਕਾਨਦਾਰ ਦੀ ਗੋਲੀਆਂ ਮਾਰ ਕੇ ਹੱਤਿਆ
ਪੱਤਰਕਾਰ ਗੁਰਪ੍ਰੀਤ ਸਿੰਘ ਭੁੱਲਰ 1 ਜੂਨ
ਇਥੇ ਭੀੜ ਭੜੱਕੇ ਵਾਲੇ ਮੇਨ ਬਾਜ਼ਾਰ ਵਿਚ ਦੋ ਅਣਪਛਾਤਿਆਂ
ਨੇ ਕਰਿਆਨਾ ਦੁਕਾਨਦਾਰ ਦੀ ਗੋਲੀਆਂ
ਮਾਰ ਕੇ ਹੱਤਿਆ ਕਰ ਦਿੱਤੀ। ਘਟਨਾ ਸਿਖ਼ਰ ਦੁਪਹਿਰੇ ਵਾਪਰੀ, ਜਦੋਂ ਕਰਿਆਨਾ ਸਟੋਰ ਦਾ ਮਾਲਕ ਗੁਰਚਰਨ ਸਿੰਘ ਗਾਹਕਾਂ ਨੂੰ ਸੌਦਾ ਦੇ ਰਿਹਾ ਸੀ।
ਹਮਲਾਵਰਾਂ ਨੇ ਉਸ `ਤੇ ਤਿੰਨ ਗੋਲੀਆਂ
ਕਾਲਾ ਗਾਬਾ।
ਚਲਾਈਆਂ, ਜਿਸ ਵਿੱਚੋਂ ਦੋ ਗੋਲੀਆਂ ਲੱਗਣ ਨਾਲ ਉਸ ਦੀ ਮੌਕੇ ‘ਤੇ ਹੀ ਮੌਤ
ਹੋ ਗਈ। ਵਾਰਦਾਤ ਤੋਂ ਬਾਅਦ ਸ਼ਹਿਰ ਵਿਚ ਦਹਿਸ਼ਤ ਹੈ। ਦੁਕਾਨਦਾਰਾਂ ਨੇ ਵਾਰਦਾਤ ਤੋਂ ਬਾਅਦ ਮੱਖੂ ਦੇ ਬਾਜ਼ਾਰ ਬੰਦ ਕਰ ਦਿੱਤੇ। ਦੁਪਹਿਰ ਵੇਲੇ 12 ਵਜੇ ਦੇ ਕਰੀਬ ਮੇਨ ਬਾਜ਼ਾਰ ਵਿਖੇ ਗੁਰਦੁਆਰਾ ਸਿੰਘ ਸਭਾ ਨਜ਼ਦੀਕ ਗਾਬਾ ਕਰਿਆਨਾ ਸਟੋਰ ਉੱਤੇ ਦੋ ਅਣਪਛਾਤੇ ਪਹਿਲਾਂ ਕੋਲਡ ਡਰਿੰਕ ਲੈਣ ਆਏ ਤੇ ਕੁਝ ਸਮੇਂ ਬਾਅਦ ਹੀ ਹਮਲਾਵਰ ਦੁਬਾਰਾ ਉੱਥੇ ਆਏ ਅਤੇ ਦੁਕਾਨ ਮਾਲਕ ਗੁਰਚਰਨ ਸਿੰਘ ਉੱਤੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੋਵੇਂ ਹਮਲਾਵਰ ਆਪਣੇ ਮੋਟਰਸਾਈਕਲ ਉੱਤੇ ਫ਼ਰਾਰ ਗਏ। ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਵੀ ਮੱਖੂ ਪੁੱਜੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਦੌਰਾਨ ਪੁਲੀਸ ਨੇ ਵਾਰਦਾਤ ‘ਚ ਵਰਤਿਆ ਮੋਟਰਸਾਈਕਲ ਬਰਾਮਦ ਕਰ ਲਿਆ ਹੈ।



