ਨਾਮਜਦਗੀ ਭਰਨ ਦੇ ਤੀਜੇ ਦਿਨ ਜੀਰਾ ਨਗਰ ਕੌਂਸਲ ਵਿੱਚ ਹੋਈਆਂ 55 ਨਾਮਜਦਗੀਆਂ ਦਰਜ
ਨਾਮਜਦਗੀ ਭਰਨ ਦੇ ਤੀਜੇ ਦਿਨ ਜੀਰਾ ਨਗਰ ਕੌਂਸਲ ਵਿੱਚ ਹੋਈਆਂ 55 ਨਾਮਜਦਗੀਆਂ ਦਰਜ
ਨਾਮਜਦਗੀ ਭਰਨ ਦੇ ਤੀਜੇ ਦਿਨ ਜੀਰਾ ਨਗਰ ਕੌਂਸਲ ਵਿੱਚ ਹੋਈਆਂ 55 ਨਾਮਜਦਗੀਆਂ ਦਰਜ

ਜੀਰਾ 15 ਮਈ ਦੀਪਕ ਭਾਰਗੋ
ਜਿੱਥੇ ਪੰਜਾਬ ਭਰ ਵਿੱਚ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਹੋਣ ਦੇ ਐਲਾਨ ਕਰ ਦਿਤੇ ਜਾਣ ਤੋਂ ਬਾਅਦ ਜਗ੍ਹਾ ਜਗ੍ਹਾ ਨਗਰ ਕੌਂਸਲਾਂ ਵਿੱਚ ਨੋ ਡਿਊ ਸਰਟੀਫਿਕੇਟ ਯਾਨੀ ਕਿਸੇ ਵੀ ਤਰ੍ਹਾਂ ਦਾ ਕੋਈ ਬਕਾਇਆ ਨਹੀਂ ਹੈ ਲੈਣ ਤੋਂ ਬਾਅਦ ਆਰ ਓ ਦਫਤਰ ਵਿੱਚ ਨਾਮਜਦਗੀਆਂ ਦਰਜ ਕਰਵਾਈਆਂ ਜਾ ਰਹੀਆਂ ਹਨ ਇਸੇ ਤਰ੍ਹਾਂ ਹੀ ਵਿਧਾਨ ਸਭਾ ਹਲਕਾ ਜੀਰਾ ਦੇ ਜੀਰਾ ਨਗਰ ਕੌਂਸਲ ਵਿੱਚ ਹੋਣ ਜਾ ਰਹੀ ਚੋਣ ਦੌਰਾਨ ਭਰੀਆਂ ਜਾ ਰਹੀਆਂ ਨਾਮਜ਼ਦਗੀਆਂ ਦੀਆਂ ਫਾਈਲਾਂ ਨੂੰ ਐਸਡੀਐਮ ਲਕਸ਼ਮਣ ਸਿੰਘ ਬਤੌਰ ਆਰ ਓ ਵੱਲੋਂ ਫਾਈਲਾਂ ਪ੍ਰਾਪਤ ਕੀਤੀਆਂ ਜਾ ਰਹੀਆਂ ਹਨ ਇਸ ਦੀ ਜਾਣਕਾਰੀ ਦਿੰਦੇ ਲਛਮਣ ਸਿੰਘ ਐਸਡੀਐਮ ਆਰਓ ਵੱਲੋਂ ਦੱਸਿਆ ਗਿਆ ਕਿ ਅੱਜ 15 ਮਈ ਤੱਕ 55 ਨਾਮਜਦਗੀ ਫਾਈਲਾਂ ਅਲੱਗ ਅਲੱਗ ਉਮੀਦਵਾਰਾਂ ਵੱਲੋਂ ਜਮਾ ਕਰਵਾ ਦਿੱਤੀਆਂ ਗਈਆਂ ਹਨ ਤੇ ਅਖੀਰਲੇ ਦਿਨ ਵੀ ਵੱਡੀ ਗਿਣਤੀ ਵਿੱਚ ਫਾਈਲਾਂ ਆਉਣ ਦੀ ਸੰਭਾਵਨਾ ਹੈ ਇਸ ਮੌਕੇ ਅਲੱਗ ਅਲੱਗ ਪਾਰਟੀਆਂ ਦੇ ਵਰਕਰਾਂ ਨਾਲ ਜਦ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਇਸ ਵਾਰ ਚੋਣਾਂ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਹਨ ਤੇ ਚੋਣ ਕਮਿਸ਼ਨ ਦਾ ਅਸੀਂ ਧੰਨਵਾਦ ਕਰਦੇ ਹਾਂ ਜੋ ਲੋਕਤੰਤਰ ਦਾ ਘਾਣ ਨਹੀਂ ਹੋਣ ਦਿੱਤਾ ਜਾ ਰਿਹਾ ਤੇ ਸਾਨੂੰ ਆਸ ਹੈ ਕਿ ਨਾਮਜਦਗੀਆਂ ਦਾਖਲ ਹੋਣ ਤੋਂ ਬਾਅਦ ਵੋਟਾਂ ਵੀ ਸਹੀ ਢੰਗ ਨਾਲ ਕਰਵਾਇਆ ਜਾਣਗੀਆਂ