ਰਸਮੀ ਤੌਰ ਤੇ ਧਰਮਪਾਲ ਚੁੱਘ ਨੇ ਨਗਰ ਕੌਂਸਲ ਜੀਰਾ ਦੀ ਕੁਰਸੀ ਦਾ ਭਾਰ ਸੰਭਾਲਿਆ
ਰਸਮੀ ਤੌਰ ਤੇ ਧਰਮਪਾਲ ਚੁੱਘ ਨੇ ਨਗਰ ਕੌਂਸਲ ਜੀਰਾ ਦੀ ਕੁਰਸੀ ਦਾ ਭਾਰ ਸੰਭਾਲਿਆ
ਰਸਮੀ ਤੌਰ ਤੇ ਧਰਮਪਾਲ ਚੁੱਘ ਨੇ ਨਗਰ ਕੌਂਸਲ ਜੀਰਾ ਦੀ ਕੁਰਸੀ ਦਾ ਭਾਰ ਸੰਭਾਲਿਆ
ਜੀਰਾ 14 ਜੁਲਾਈ ਦੀਪਕ ਭਾਰਗੋ
ਵਿਧਾਨ ਸਭਾ ਹਲਕਾ ਜੀਰਾ ਤੋਂ ਵਿਧਾਇਕ ਨਰੇਸ਼ ਕਟਾਰੀਆ ਦੀ ਅਗਵਾਈ ਵਿੱਚ ਬਣੀ ਨਗਰ ਕੌਂਸਲ ਦੇ ਪਾਰਸ਼ਦਾ ਵੱਲੋਂ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਪ੍ਰਧਾਨਗੀ ਦੀ ਚੋਣ ਵੋਟਿੰਗ ਰਾਹੀ ਕੀਤੀ ਗਈ ਤੇ ਧਰਮਪਾਲ ਚੁੱਘ ਨੂੰ ਪ੍ਰਧਾਨਗੀ ਦਾ ਤਾਜ ਸੌਂਪਿਆ ਗਿਆ ਤੇ ਵਾਈਸ ਪ੍ਰਧਾਨਗੀ ਦਾ ਤਾਜ ਰਜੀਵ ਕੁਮਾਰ ਸ਼ਰਮਾ ( ਭੋਲਾ) ਨੂੰ ਦਿੱਤਾ ਗਿਆ ਤੇ ਅੱਜ ਵਿਧਾਇਕ ਨਰੇਸ਼ ਕਟਾਰੀਆ ਦੀ ਛਤਰ ਛਾਇਆ ਹੇਠ ਨਗਰ ਕੌਂਸਲ ਜੀਰਾ ਦਾ ਰਸਮੀ ਤੌਰ ਤੇ ਧਰਮਪਾਲ ਚੁੱਘ ਨੂੰ ਪ੍ਰਧਾਨਗੀ ਦੀ ਕੁਰਸੀ ਤੇ ਬਿਰਾਜਮਾਨ ਕੀਤਾ ਗਿਆ ਇਸ ਮੌਕੇ ਰਜੀਵ ਕੁਮਾਰ ਸ਼ਰਮਾ ਨੂੰ ਵੀ ਵਾਈਸ ਪ੍ਰਧਾਨਗੀ ਦੀ ਕੁਰਸੀ ਦਾ ਭਾਰ ਸੰਭਾਲਿਆ ਗਿਆ ਇਸ ਮੌਕੇ ਵਿਧਾਇਕ ਨਰੇਸ਼ ਕਟਾਰੀਆ ਨੇ ਕਿਹਾ ਕਿ ਸ਼ਹਿਰ ਦੇ ਲੋਕਾਂ ਦੀ ਆਵਾਜ਼ ਸੀ ਕਿ ਧਰਮਪਾਲ ਚੁੱਘ ਨੂੰ ਜੋ ਇੱਕ ਨੇਕ ਦਿਲ ਇਨਸਾਨ ਹਨ ਤੇ ਹਰ ਇੱਕ ਵਿਅਕਤੀ ਦੇ ਦੁੱਖ ਸੁੱਖ ਵਿੱਚ ਖੜਦੇ ਹਨ ਨੂੰ ਪ੍ਰਧਾਨਗੀ ਦਿੱਤੀ ਜਾਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਮੈਨੂੰ ਆਸ ਹੈ ਕਿ ਸ਼ਹਿਰ ਜੀਰਾ ਦੇ ਲੋਕਾਂ ਦਾ ਮਾਨ ਸਨਮਾਨ ਧਰਮਪਾਲ ਚੁੱਘ ਬਣਾ ਕੇ ਰੱਖਣਗੇ ਤੇ ਕਿਸੇ ਨੂੰ ਵੀ ਪਰੇਸ਼ਾਨੀ ਕਿਸੇ ਕੰਮ ਵਿੱਚ ਆਉਣ ਨਹੀਂ ਦਿੱਤੀ ਜਾਵੇਗੀ ਇਸ ਮੌਕੇ ਧਰਮਪਾਲ ਚੁੱਘ ਨੇ ਕਿਹਾ ਕਿ ਜੋ ਭਾਰ ਮੇਰੇ ਮੋਢਿਆਂ ਤੇ ਵਿਧਾਇਕ ਨਰੇਸ਼ ਕਟਾਰੀਆ ਵੱਲੋਂ ਦਿੱਤਾ ਗਿਆ ਹੈ ਉਸ ਨੂੰ ਮੈਂ ਆਪਣੀ ਜੀ ਜਾਨ ਨਾਲ ਨਿਭਾਵਾਂਗਾ ਤੇ ਸ਼ਹਿਰ ਵਿੱਚ ਕਿਸੇ ਵੀ ਤਰ੍ਹਾਂ ਦੇ ਵਿਕਾਸ ਕਾਰਜ ਦੀ ਘਾਟ ਨਹੀਂ ਹੋਣ ਦਿੱਤੀ ਜਾਵੇਗੀ ਇਸ ਮੌਕੇ ਧਰਮਪਾਲ ਚੁੱਘ ਪ੍ਰਧਾਨ ਨਗਰ ਕੌਂਸਲ ਜੀਰਾ ਨੇ ਦੱਸਿਆ ਕਿ ਵਿਧਾਇਕ ਨਰੇਸ਼ ਕਟਾਰੀਆ ਨੇ ਵਾਅਦਾ ਕੀਤਾ ਹੈ ਕਿ ਸ਼ਹਿਰ ਦੇ ਵਿਕਾਸ ਵਾਸਤੇ ਵੱਧ ਤੋਂ ਵੱਧ ਗਰਾਂਟ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ ਆਦੇਸ਼ਾਂ ਤੇ ਸਹਿਯੋਗੀ ਵਿਭਾਗ ਤੋਂ ਲਿਆ ਕੇ ਦਿੱਤੀ ਜਾਵੇਗੀ ਇਸ ਮੌਕੇ ਈਓ ਨਰਿੰਦਰ ਕੁਮਾਰ,ਅਮਨਦੀਪ ਸਿੰਘ ਦਰਗਨ, ਕਸ਼ਮੀਰ ਸਿੰਘ ਭੁੱਲਰ, ਸੋਨੂ ਮਸੀਹ, ਸੁੱਖ ਜੀਰਾ, ਪਿਆਰਾ ਸਿੰਘ ਢਿੱਲੋ, ਮਨਪ੍ਰੀਤ ਸਿੰਘ ਗਿੱਲ, ਨੀਰਜ ਕੁਮਾਰ ਗਿੰਨੀ ਸ਼ਰਮਾ, ਰਿਧਮ ਸੇਠੀ, ਸ਼ਿਵਾ,ਸਤੀਸ਼ ਕੁਮਾਰ, ਸੁਨੀਲ ਗਰੋਵਰ,ਭੋਲਾ ਨਗਰ ਕੌਂਸਲ , ਸੋਨੂ ਨਗਰ ਕੌਂਸਲ ਤੇ ਹੋਰ ਵੀ ਦਫਤਰ ਦੇ ਕਰਮਚਾਰੀ ਹਾਜ਼ਰ ਸਨ ਜਿਨ੍ਹਾਂ ਨੇ ਦੋਵੇਂ ਪ੍ਰਧਾਨਾਂ ਨੂੰ ਵਧਾਈ ਦਿੱਤੀ।


