ਬਾਰਿਸ਼ ਦੇ ਮੌਸਮ ਵਿਚ ਡੇਂਗੂ ਦੇ ਖ਼ਤਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਹਤ ਵਿਭਾਗ ਨੇ ਮਨਾਇਆ ਡਰਾਈ ਡੇਅ
ਬਾਰਿਸ਼ ਦੇ ਮੌਸਮ ਵਿਚ ਡੇਂਗੂ ਦੇ ਖ਼ਤਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਹਤ ਵਿਭਾਗ ਨੇ ਮਨਾਇਆ ਡਰਾਈ ਡੇਅ

ਬਾਰਿਸ਼ ਦੇ ਮੌਸਮ ਵਿਚ ਡੇਂਗੂ ਦੇ ਖ਼ਤਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਹਤ ਵਿਭਾਗ ਨੇ ਮਨਾਇਆ ਡਰਾਈ ਡੇਅ
ਫਿਰੋਜ਼ਪੁਰ 26 ਜੂਨ (gurpreet singh bhullar
): ਅੱਜ ਸਿਵਲ ਸਰਜਨ ਡਾ. ਮੀਨਾਕਸ਼ੀ ਢੀਂਗਰਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਡਾਕਟਰ ਸ਼ਮਿੰਦਰਪਾਲ ਕੌਰ ਜ਼ਿਲ੍ਹਾ ਐਪੀਡਮੋਲਜਿਸਟ ਦੇ ਹੁਕਮਾਂ ਅਨੁਸਾਰ ਹਰਜੀਤ ਸਿੰਘ, ਕਵਲਜੀਤ ਸਿੰਘ ਤੇ ਤਜਿੰਦਰ ਸਿੰਘ ਸਹਾਇਕ ਮਲੇਰੀਆ ਅਫਸਰ ਦੀ ਅਗਵਾਈ ਵਿਚ ਡੇਂਗੂ ਦੇ ਸੀਜਨ ਨੂੰ ਧਿਆਨ ਵਿਚ ਰੱਖਦੇ ਹੋਏ ਸੈਂਟਰ ਜੇਲ੍ਹ, ਮਾਲ ਰੋਡ, ਮਾਡਲ ਟਾਊਨ, ਰੇਲਵੇ ਕੁਆਟਰ, ਪੁਲਿਸ ਲਾਇਨ ਵਿਖੇ ਡਰਾਈ ਡੇ ਮਨਾਇਆ ਗਿਆ। ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਦੇ ਨਰਿੰਦਰ ਸ਼ਰਮਾ ਮਲਟੀਪਰਪਜ਼ ਹੈੱਲਥ ਵਰਕਰ ਨੇ ਡੇਂਗੂ ਲਾਰਵੇ ਦੀ ਭਾਲ ਕੀਤੀ ਗਈ ਤੇ ਲੋਕਾਂ ਨੂੰ ਡੇਂਗੂ ਲਾਰਵੇ ਬਾਰੇ ਅਤੇ ਡੇਂਗੂ ਬੁਖਾਰ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਗੁਰਦੇਵ ਸਿੰਘ ਮਲਟੀਪਰਪਜ਼ ਹੈੱਲਥ ਵਰਕਰ ਨੇ ਦੱਸਿਆ ਕਿ ਡੇਂਗੂ ਬਹੁਤ ਹੀ ਭਿਆਨਕ ਬਿਮਾਰੀ ਹੈ ਇਹ ਮਾਦਾ ਏਡੀਜ਼ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦੀ ਹੈ। ਇਹ ਮੱਛਰ ਆਮ ਤੌਰ ’ਤੇ ਦਿਨ ਸਮੇਂ ਕੱਟਦਾ ਹੈ ਇਹ ਮੱਛਰ ਆਮ ਤੌਰ ਤੇ ਸਾਫ ਤੇ ਖੜ੍ਹੇ ਪਾਣੀ ਵਿਚ ਜਿਵੇਂ ਕਿ ਫਰਿਜ ਦੀਆਂ ਟਰੇਆਂ ਕੂਲਰਾਂ, ਪੰਛੀਆ ਦੇ ਕਟੋਰੇ, ਜਾਨਵਰਾਂ ਦੀਆ ਹੋਂਦੀਆ, ਗਮਲਿਆ ਦੀ ਟਰੇ, ਪੁਰਾਣੇ ਟਾਇਰ, ਕੁਬਾੜ, ਡਿਸਪੋਜ਼ਲ ਆਦਿ ਵਿੱਚ ਪਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਨੂੰ ਵੀ ਡੇਂਗੂ ਬੁਖਾਰ ਹੁੰਦਾ ਹੈ ਤਾਂ ਉਸ ਦੇ ਤੇਜ ਸਿਰ ਦਰਦ ਅਤੇ ਬਹੁਤ ਜਿਆਦਾ ਤੇਜ਼ ਬੁਖਾਰ, ਅੱਖਾਂ ਦੇ ਪਿੱਛਲੇ ਹਿੱਸੇ ਵਿੱਚ ਦਰਦ ਤੇ ਕਈ ਵਾਰ ਸਰੀਰ ਤੇ ਲਾਲ ਰੰਗ ਦੇ ਨਿੱਕੇ ਨਿੱਕੇ ਦਾਣੇ ਵੀ ਹੋ ਜਾਂਦੇ ਹਨ ਅਤੇ ਕਈ ਵਾਰ ਮਰੀਜ਼ ਦੇ ਮਸੂੜਿਆ ਰਾਹੀਂ ਖੂਨ ਆਉਣਾ ਵੀ ਸ਼ੁਰੂ ਹੋ ਜਾਂਦਾ ਹੈ। ਜੇਕਰ ਕਿਸੇ ਨੂੰ ਵੀ ਡੇਂਗੂ ਬੁਖਾਰ ਜਾ ਇਸ ਤਰ੍ਹਾਂ ਦੇ ਲੱਛਣ ਦਿਖਾਈ ਦੇਣ ਤਾਂ ਉਸਦਾ ਟੈਸਟ ਅਤੇ ਇਲਾਜ ਸਿਵਲ ਹਸਪਤਾਲ ਵਿਚ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਾਨੂੰ ਡੇਂਗੂ ਤੋਂ ਬਚਣ ਲਈ ਆਪਣੇ ਆਲੇ ਦੁਆਲੇ ਸਾਫ਼ ਸਫਾਈ ਰੱਖਣਾ ਬਹੁਤ ਜਰੂਰੀ ਹੈ ਅਤੇ ਸਾਨੂੰ ਦਿਨ ਸਮੇਂ ਕੱਪੜੇ ਅਜਿਹੇ ਪਾਉਣੇ ਚਾਹੀਦੇ ਹਨ, ਜਿਸ ਨਾਲ ਪੂਰਾ ਸਰੀਰ ਕਵਰ ਹੋਵੇ ਅਤੇ ਰਾਤ ਨੂੰ ਸੌਣ ਸਮੇਂ ਮੱਛਰਦਾਨੀ ਤੇ ਮੱਛਰ ਮਾਰੂ ਕਰੀਮਾਂ ਤੇ ਯੰਤਰ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਦੌਰਾਨ ਦਵਿੰਦਰ ਕੁਮਾਰ, ਸ਼ੁਭਮ, ਪ੍ਰਕਾਸ਼ ਸਿੰਘ ਵੀ ਮੌਜ਼ੂਦ ਸਨ।


