ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ‘‘ਤੂੰ ਹੈ ਸ਼ਕਤੀ’’ (ਮੁਹਿੰਮ 2.0) ਦਾ ਆਯੋਜਨ
ਫਿਰੋਜ਼ਪੁਰ, 27 ਜੂਨ (ਗੁਰਪ੍ਰੀਤ ਸਿੰਘ ਭੁੱਲਰ ਪੱਤਰਕਾਰ )

ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ‘‘ਤੂੰ ਹੈ ਸ਼ਕਤੀ’’ (ਮੁਹਿੰਮ 2.0) ਦਾ ਆਯੋਜਨ
: ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਸਮਾਜਿਕ ਪ੍ਰੋਜੈਕਟ ‘‘ਸੰਤੁਲਨ’’ ਨੇ 21ਵੀਂ ਸਦੀ ਦੀ ਵੈਦਿਕ ਨਾਰੀ ਦਾ ਨਿਰਮਾਣ ਕਰਨ ਲਈ ‘‘ਮਹਿਲਾ ਸਸ਼ਕਤੀਕਰਨ ਅਤੇ ਲਿੰਗ ਸਮਾਨਤਾ’’ ਪ੍ਰੋਜੈਕਟ ਦੇ ਅੰਤਰਗਤ ਫਿਰੋਜ਼ਪੁਰ ਛਾਉਣੀ ਦੇ ‘‘ਕੱਚਾ ਟੋਟਾ ਬਸਤੀ’’ ਵਿਚ ਇੱਕ ਪ੍ਰੋਗਰਾਮ, ‘‘ਤੂੰ ਹੈ ਸ਼ਕਤੀ’’ (ਮੁਹਿੰਮ 2.0) ਦਾ ਆਯੋਜਨ ਕੀਤਾ। ਸੰਸਥਾਨ ਦੇ ਸੰਸਥਾਪਕ ਅਤੇ ਸੰਚਾਲਕ, ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ਯਾ, ਸਾਧਵੀ ਕਰਮਾਲੀ ਭਾਰਤੀ ਜੀ ਨੇ ਕਿਹਾ ਕਿ ਵੈਦਿਕ ਸਮੇਂ ਦੀਆਂ ਭਾਰਤੀ ਨਾਰੀਆਂ ਹਮੇਸ਼ਾ ਸ਼ਕਤੀ ਨਾਲ ਯੁਕਤ ਰਹੀਆਂ ਹਨ। ਇਸ ਲਈ ਸੰਸਥਾਨ ਨੇ ਨਾਰੀ ਦੇ ਉਥਾਨ ਅਤੇ ਉਸਦੀ ਧੁੰਦਲੀ ਹੁੰਦੀ ਛਵੀ ਨੂੰ ਸਾਫ਼ ਅਤੇ ਮਜ਼ਬੂਤ ਕਰਨ ਦਾ ਬੀੜ੍ਹਾ ਉਠਾਇਆ ਹੈ। ਅੱਜਕੱਲ੍ਹ ਸਮਾਜ ਵਿੱਚ ਤਣਾਅ, ਅਗਿਆਨਤਾ, ਅਸੰਤੁਲਨ, ਅਵਿਸ਼ਵਾਸ ਅਤੇ ਅਨੈਤਿਕਤਾ ਵਧ ਰਹੀ ਹੈ। ਸਕਾਰਾਤਮਕ ਤਬਦੀਲੀ ਅਤੇ ਇੱਕ ਉੱਜਵਲ ਭਵਿੱਖ ਲਿਆਉਣ ਲਈ ਨਾਰੀ ਦੀ ਬਹੁਤ ਵੱਡੀ ਭੂਮਿਕਾ ਹੈ ਜੋ ਸਮਾਜ ਦੀ ਆਬਾਦੀ ਦਾ ਅੱਧਾ ਹਿੱਸਾ ਹੈ। ਅੱਜ ਦੀ ਨਾਰੀ ਆਪਣੇ ਵਿਚਾਰਾਂ, ਫੈਸਲਿਆਂ ਅਤੇ ਯੋਗਤਾਵਾਂ ਨੂੰ ਵਿਕਸਤ ਕਰਨ ਲਈ ਸੁਤੰਤਰ ਹਨ, ਪਰ ਉਨ੍ਹਾਂ ਨੂੰ ਆਪਣੇ ਫਰਜ਼ਾਂ, ਕਦਰਾਂ-ਕੀਮਤਾਂ ਅਤੇ ਨੈਤਿਕ ਮੁੱਲਾਂ ਪ੍ਰਤੀ ਵੀ ਸੁਚੇਤ ਰਹਿਣਾ ਚਾਹੀਦਾ ਹੈ। ਜੇਕਰ ਇੱਕ ਨਾਰੀ ਸਿੱਖਿਆ ਅਤੇ ਅਧਿਆਤਮਿਕਤਾ ਦੋਹਾਂ ਵਿੱਚ ਨਿਪੁੰਨ ਹੋ ਜਾਂਦੀ ਹੈ, ਤਾਂ ਉਹ ਆਪਣੇ ਪਰਿਵਾਰ, ਸਮਾਜ ਅਤੇ ਰਾਸ਼ਟਰ ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। ਬਾਹਰੀ ਦੁਨੀਆਂ ਲਈ ਸਿੱਖਿਆ ਸਕੂਲ ਵਿੱਚ ਅਧਿਆਪਕਾਂ ਤੋਂ ਪ੍ਰਾਪਤ ਕੀਤੀ ਜਾਂਦੀ ਹੈ, ਪਰ ਅਧਿਆਤਮਿਕ ਗਿਆਨ ਪੂਰਨ ਸਤਿਗੁਰੂ ਤੋਂ ਮਿਲਦਾ ਹੈ, ਜੋ ਸਾਨੂੰ ਆਪਣੇ ਅੰਦਰ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਦਾ ਅਨੁਭਵ ਕਰਨ ਦੇ ਯੋਗ ਬਣਾਉਂਦਾ ਹੈ। ਜਦੋਂ ਨਾਰੀ ਸਮਾਜ ਨੂੰ ਅਜਿਹੀ ਤਪੱਸਿਆ-ਯੁਕਤ ਕਿਰਤੀ ਦਾ ਅੰਮ੍ਰਿਤ ਪਿਲਾਏਗੀ, ਤਾਂ ਫਿਰ ਸੰਧਿਕਾਲ ਦੀ ਬ੍ਰਹਮਵੇਲਾ ਵਿੱਚ ਨਾਰੀ ਸਤਿਯੁਗ ਲਾਏਗੀ।

