ਹੇਮਕੁੰਟ ਸਕੂਲ ਵਿਖੇ ਮਾਂ ਦੇ ਅਨਮੋਲ ਰਿਸ਼ਤੇ ਨੂੰ ਸਮਰਪਿਤ ਸਮਾਗਮ
ਹੇਮਕੁੰਟ ਸਕੂਲ ਵਿਖੇ ਮਾਂ ਦੇ ਅਨਮੋਲ ਰਿਸ਼ਤੇ ਨੂੰ ਸਮਰਪਿਤ ਸਮਾਗਮ
ਹੇਮਕੁੰਟ ਸਕੂਲ ਵਿਖੇ ਮਾਂ ਦੇ ਅਨਮੋਲ ਰਿਸ਼ਤੇ ਨੂੰ ਸਮਰਪਿਤ ਸਮਾਗਮ
ਜੀਰਾ 10 ਮਈ ਦੀਪਕ ਭਾਰਗੋ
ਸ੍ਰੀ ਹੇਮਕੁੰਟ ਸੀਨੀ.ਸੈਕੰ.ਸਕੂਲ ਹਮੇਸ਼ਾ ਹੀ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਨੈਤਿਕ ਮੁੱਲਾਂ, ਪਰਿਵਾਰਕ ਸਬੰਧਾ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਪ੍ਰਤੋਸਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰਦਾ ਰਹਿੰਦਾ ਹੈ। ਸਕੂਲ ਵਿੱਚ ਸਮੇਂ- ਸਮੇਂ ਤੇ ਮਨਾਏ ਜਾਣ ਵਾਲੇ ਵਿਸ਼ੇਸ਼ ਦਿਵਸ ਬੱਚਿਆਂ ਅਤੇ ਅਧਿਆਪਕਾਂ ਨੂੰ ਸਮਾਜਿਕ ਅਤੇ ਭਾਵਨਾਤਮਕ ਮੁੱਲਾਂ ਨਾਲ ਜੋੜਦੇ ਹਨ। ਇਸੇ ਤਹਿਤ ਸਕੂਲ ਵਿੱਚ “ਮਦਰਜ਼ ਡੇ” ਬੜੇ ਹੀ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆਂ ਗਿਆ। ਇਸ ਵਿਸ਼ੇਸ਼ ਮੌਕੇ ਤੇ ਸਕੂਲ ਦਾ ਮਾਹੌਲ ਪਿਆਰ, ਸਤਿਕਾਰ ਅਤੇ ਮਾਂ ਦੇ ਅਨਮੋਲ ਰਿਸ਼ਤੇ ਦੀ ਮਹਿਕ ਨਾਲ ਰੰਗਿਆ ਹੋਇਆ ਸੀ। ਪ੍ਰੋਗਰਾਮ ਦੀ ਸ਼ੁਰੂਆਤ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਵੱਲੋਂ ਮਾਂ ਦੀ ਮਹਾਨਤਾ ਨੂੰ ਸਮਰਪਿਤ ਸ਼ਬਦਾ ਨਾਲ ਕੀਤੀ ਗਈ। ਇਸ ਮੌਕੇ ਅਧਿਆਪਕਾਂ ਵੱਲੋਂ ਮਦਰਜ਼ ਡੇ ਨਾਲ ਸਬੰਧਿਤ ਭਾਵੁਕ ਕਵਿਤਾਵਾਂ ਅਤੇ ਮਨਮੋਹਕ ਪ੍ਰਸਤੁਤੀਆਂ ਪੇਸ਼ ਕੀਤੀਆਂ ਗਈਆ, ਜਿਸ ਨੇ ਸਭ ਦਾ ਦਿਲ ਜਿੱਤਿਆਂ। ਇਸ ਦੇ ਨਾਲ ਵੱਖ -ਵੱਖ ਗੇਮਾਂ ਵੀ ਕਰਵਾਈਆਂ ਜਿਸ ‘ਚ ਅਧਿਆਪਕਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਪੂਰਾ ਆਨੰਦ ਮਾਣਿਆ । ਪ੍ਰੋਗਰਾਮ ਦੌਰਾਨ ਗਰੁੱਪ ਵਾਈਜ਼ ਅਧਿਆਪਕਾਂ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਅਧਿਆਪਕਾਂ ਵੱਲੋਂ ਬਿਨਾਂ ਅੱਗ ਦੇ ਕਈ ਪ੍ਰਕਾਰ ਦੀਆਂ ਸੁਆਦਿਸ਼ਟ ਡਿਸ਼ਾ ਤਿਆਰ ਕੀਤੀਆ ਗਈਆਂ। ਸਭ ਨੇ ਆਪਣੀ ਕਲਾ, ਸਫ਼ਾਈ ਅਤੇ ਰਚਨਾਤਮਕਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅਧਿਆਪਕਾਂ ਦੀ ਮਿਹਨਤ ਅਤੇ ਟੀਮ ਵਰਕ ਨੇ ਸਭ ਨੂੰ ਪ੍ਰਭਾਵਿਤ ਕੀਤਾ। ਜੱਜ ਸਾਹਿਬਾਨ ਵੱਲੋਂ ਸਭਪ੍ਰਤੀਯੋਗੀਆਂ ਦੀ ਪ੍ਰਸਤੁਤੀ, ਰਚਨਾਤਮਕਤਾ ਅਤੇ ਆਤਮਵਿਸ਼ਵਾਸ ਅਤੇ ਸਮੂਹਿਕ ਭਾਗੀਦਾਰੀ ਨੂੰ ਧਿਆਨ ਵਿੱਚ ਰੱਖਦਿਆਂ ਬਹੁਤ ਹੀ ਸੁਚੱਜੇ ਢੰਗ ਨਾਲ “ਬੈਸਟ ਮੋਮ” ਦੀ ਚੋਣ ਕੀਤੀ ਗਈ। ਸਭ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਵਿੱਚ ਦਵਿੰਦਰ ਕੌਰ ਨੇ ਆਪਣੀ ਵਿਲੱਖਣ ਕਲਾ ਅਤੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਨਾਲ ਇਹ ਖਿਤਾਬ ਆਪਣੇ ਨਾਮ ਕੀਤਾ। ਸਕੂਲ ਮਨੈਜਮੈਂਟ ਵੱਲੋਂ ਉਨ੍ਹਾਂ ਨੂੰ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ। ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ,ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਅਤੇ ਪ੍ਰਿੰਸੀਪਲ ਰਮਨਜੀਤ ਕੌਰ ਨੇ ਕਿਹਾ ਕਿ ਮਾਂ ਜੀਵਨ ਦੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ, ਸਾਨੂੰ ਹਮੇਸ਼ਾ ਆਪਣੀ ਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਪਰਿਵਾਰਿਕ ਮੁੱਲਾਂ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ । ਅੰਤ ਵਿੱਚ ਸਭ ਨੂੰ ਮਦਰਜ਼ ਡੇ ਦੀਆ ਵਧਾਈਆਂ ਦਿੰਦਿਆ ਕਿਹਾ ਕਿ ਮਾਂ ਦਾ ਪਿਆਰ ਦੁਨੀਆਂ ਦਾ ਸਭ ਤੋਂ ਨਿਸ਼ਕਾਮ ਪਿਆਰ ਹੁੰਦਾ ਹੈ ਅਤੇ ਹਰ ਬੱਚੇ ਨੂੰ ਆਪਣੀ ਮਾਂ ਦਾ ਆਦਰ ਅਤੇ ਧੰਨਵਾਦ ਕਰਨਾ ਚਾਹੀਦਾ ਹੈ।
