Welcome to Punjab News Fast 47   Click to listen highlighted text! Welcome to Punjab News Fast 47
E-Paper

ਸ਼ੇਰ ਏ ਪੰਜਾਬ ਕਿਸਾਨ ਜਥੇਬੰਦੀ ਦੇ ਪਰਿਵਾਰ ਵਿੱਚ ਹੋਇਆ ਵਾਧਾ 

ਮੰਗਲ ਸਿੰਘ ਸੰਧੂ ਸਾਹ ਵਾਲਾ ਆਪਣੇ ਸਾਥੀਆਂ ਸਮੇਤ ਹੋਏ ਯੂਨੀਅਨ ਵਿੱਚ ਸ਼ਾਮਲ

ਸ਼ੇਰ ਏ ਪੰਜਾਬ ਕਿਸਾਨ ਜਥੇਬੰਦੀ ਦੇ ਪਰਿਵਾਰ ਵਿੱਚ ਹੋਇਆ ਵਾਧਾ

ਮੰਗਲ ਸਿੰਘ ਸੰਧੂ ਸਾਹ ਵਾਲਾ ਆਪਣੇ ਸਾਥੀਆਂ ਸਮੇਤ ਹੋਏ ਯੂਨੀਅਨ ਵਿੱਚ ਸ਼ਾਮਲ

 

ਪਿਛਲੇ ਲੰਬੇ ਸਮੇਂ ਤੋਂ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਅਤੇ ਕੇਂਦਰ ਸਰਕਾਰ ਨਾਲ ਸੰਘਰਸ਼ ਕਰ ਰਹੇ ਕਿਸਾਨ ਆਗੂ ਮੰਗਲ ਸਿੰਘ ਸੰਧੂ ਸ਼ਾਹ ਵਾਲਾ ਅੱਜ ਆਪਣੇ ਸੈਂਕੜੇ ਸਾਥੀਆਂ ਨਾਲ ਸ਼ੇਰ ਏ ਕਿਸਾਨ ਯੂਨੀਅਨ ਵਿੱਚ ਸ਼ਾਮਲ ਹੋਏ ਇਸ ਮੌਕੇ ਉਹਨਾਂ ਦੇ ਗ੍ਰਹਿ ਵਿਖੇ ਵੱਡਾ ਇਕੱਠ ਹੋਇਆ ਜਿਸ ਵਿੱਚ ਸ਼ੇਰ ਏ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਿੰਦਰ ਸਿੰਘ ਭੰਗੂ ਅਤੇ ਯੂਨੀਅਨ ਦੇ ਸੂਬੇ ਦੇ ਹੋਰ ਆਗੂ ਪਹੁੰਚੇ ਇਸ ਮੌਕੇ ਇਕੱਠੇ ਹੋਏ ਕਿਸਾਨਾਂ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਗੁਰਿੰਦਰ ਸਿੰਘ ਭੰਗੂ ਨੇ ਕਿਹਾ ਕਿ ਮੰਗਲ ਸਿੰਘ ਸੰਧੂ ਸ਼ਾਹ ਵਾਲਾ ਪਿਛਲੇ ਲੰਬੇ ਸਮੇਂ ਤੋਂ ਕਿਸਾਨੀ ਦੀ ਸੇਵਾ ਕਰ ਰਿਹਾ ਹੈ ਅਤੇ ਹੁਣ ਤੱਕ ਉਹਨਾਂ ਨੇ ਅਨੇਕਾਂ ਸੰਘਰਸ਼ਾਂ ਦੇ ਵਿੱਚ ਹਿੱਸਾ ਲਿਆ ਹੈ ਅੱਗੇ ਗੱਲ ਕਰਦਿਆ ਸੂਬਾ ਪ੍ਰਧਾਨ ਨੇ ਕਿਹਾ ਕਿ ਮੰਗਲ ਸਿੰਘ ਸੰਧੂ ਪਹਿਲਾਂ ਹੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਦੇ ਨਾਲ ਰਲ ਕੇ ਕੰਮ ਕਰ ਰਹੇ ਸਨ ਅਤੇ ਹੁਣ ਉਹਨਾਂ ਦੀ ਪੂਰੀ ਟੀਮ ਨੇ ਸਾਡੀ ਜਥੇਬੰਦੀ ਦੇ ਨਾਲ ਚੱਲਣ ਦਾ ਫੈਸਲਾ ਕੀਤਾ ਹੈ ਅਸੀਂ ਆਪਣੀ ਯੂਨੀਅਨ ਵੱਲੋਂ ਉਹਨਾਂ ਅਤੇ ਉਹਨਾਂ ਦੇ ਸਾਥੀਆਂ ਨੂੰ ਜੀ ਆਇਆ ਆਖਦੇ ਹਾਂ ਇਸ ਮੌਕੇ ਮੰਗਲ ਸਿੰਘ ਸੰਧੂ ਨੂੰ ਪ੍ਰੈਸ ਸਕੱਤਰ ਪੰਜਾਬ ਅਤੇ ਮੀਡੀਆ ਇੰਚਾਰਜ ਪੰਜਾਬ ਦਾ ਅਹੁਦਾ ਦਿੰਦਿਆਂ ਭੰਗੂ ਨੇ ਕਿਹਾ ਕਿ ਸੰਧੂ ਸਾਬ ਪਹਿਲਾਂ ਦੀ ਤਰ੍ਹਾਂ ਹੀ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਗੇ ਇਸ ਮੌਕੇ ਬੋਲਦਿਆਂ ਸੂਬਾ ਪ੍ਰਧਾਨ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਰਹਿੰਦੀਆਂ ਮੰਗਾਂ ਨੂੰ ਲੈ ਕੇ ਜਿਵੇਂ ਕਿ ਬਾਹਰਲੇ ਦੇਸ਼ਾਂ ਨਾਲ ਸਮਝੌਤੇ ਕਰਨ ਦਾ ਵਿਰੋਧ ਸੁਆਮੀ ਨਾਥਨ ਰਿਪੋਰਟ ਲਾਗੂ ਕਰਨ ਐਮਐਸਪੀ ਤੇ ਕਾਨੂੰਨੀ ਗਰੰਟੀ ਦੇਣ ਕਿਸਾਨਾਂ ਮਜਦੂਰਾਂ ਦੇ ਕਰਜੇ ਮਾਫ ਕਰਨ ਲੈਂਡ ਪੋਲਿੰਗ ਸਕੀਮ ਨੂੰ ਵਾਪਸ ਲੈਣ ਵਰਗੇ ਮੁੱਦਿਆਂ ਤੇ ਪੰਜ ਤਰੀਕ ਨੂੰ ਪੰਜਾਬ ਵਿੱਚ ਜਿਲਾ ਹੈਡਕੁਆਟਰਾ ਤੇ ਧਰਨੇ ਪ੍ਰਦਰਸ਼ਨ ਕਰਨ ਅਤੇ ਸਬੰਧਤ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਜਾਣਗੇ ਇਸ ਮੌਕੇ ਪਹੁੰਚੇ ਹੋਏ ਕਿਸਾਨਾਂ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਨੇ ਕਿਹਾ ਕਿ ਜੋ ਪਿਛਲੇ ਸਾਢੇ ਤਿੰਨ ਸਾਲ ਤੋ ਕੌਮੀ ਇਨਸਾਫ਼ ਮੋਰਚਾ ਮੋਹਾਲੀ ਦੀ ਅਗਵਾਈ ਹੇਠ ਮੁਹਾਲੀ ਵਿਖੇ ਮੋਰਚਾ ਲੱਗਾ ਹੋਇਆ ਜਿਸ ਵਿੱਚ ਪਿਛਲੇ ਲੰਬੇ ਸਮੇਂ ਤੋਂ ਜੇਲਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਸਮੇਂ ਸਮੇਂ ਤੇ ਯਤਨ ਕੀਤੇ ਜਾ ਰਹੇ ਹਨ ਅਤੇ ਇਸੇ ਸਬੰਧ ਵਿੱਚ 15 ਅਗਸਤ ਨੂੰ ਪੰਜਾਬ ਦੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਮੁਹਾਲੀ ਇਨਸਾਫ ਮੋਰਚੇ ਤੇ ਪਹੁੰਚਣ ਦੀ ਅਪੀਲ ਕੀਤੀ ਗਈ ਤਾਂ ਜੋ ਜੇਲਾਂ ਵਿੱਚ ਬੰਦ ਬੰਦੀ ਸਿੰਘਾਂ ਨੂੰ ਰਿਹਾ ਕਰਾਇਆ ਜਾ ਸਕੇ ਇਸ ਮੌਕੇ ਨਵੇਂ ਸ਼ਾਮਿਲ ਹੋਏ ਆਗੂਆਂ ਚੋਂ ਦੀਪਕ ਭਾਰਗੋ ਨੂੰ ਕੋ ਮੀਡੀਆ ਇੰਚਾਰਜ ਪੰਜਾਬ ਨਿਯੁਕਤ ਕੀਤਾ ਗਿਆ ਅਤੇ ਬਲਰਾਜ ਸਿੰਘ ਸਿੱਧੂ ਨੂੰ ਜਿਲਾ ਕਮੇਟੀ ਮੈਂਬਰ ਲਖਵੀਰ ਸਿੰਘ ਲੰਬਰਦਾਰ ਸਲਾਹਕਾਰ ਜਿਲਾ ਫਿਰੋਜਪੁਰ ਬਲਜਿੰਦਰ ਸਿੰਘ ਸੰਧੂ ਨੂੰ ਬਲਾਕ ਜੀਰਾ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਮੰਗਲ ਸਿੰਘ ਸੰਧੂ ਦੇ ਨਾਲ ਹੋਰ ਵੀ ਵੱਡੀ ਗਿਣਤੀ ਵਿੱਚ ਆਗੂ ਅਤੇ ਵਰਕਰ ਸ਼ਾਮਿਲ ਹੋਏ ਜਿਨਾਂ ਵਿੱਚ ਦੀਪਕ ਭਾਰਗੋ ਪ੍ਰੈੱਸ ਸਕੱਤਰ ਪੰਜਾਬ ਬਾਬਾ ਬੰਦਾ ਬਹਾਦਰ ਕਿਸਾਨ ਯੂਨੀਅਨ ਗੁਰਮੇਲ ਸਿੰਘ ਸਰਪੰਚ ਮੈਂਬਰ ਬਲਾਕ ਬਲਰਾਜ ਸਿੰਘ ਸਿੱਧੂ ਜਿਲਾ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਭੁੱਲਰ ਬਲਾਕ ਪ੍ਰਧਾਨ ਜੀਰਾ ਲਖਬੀਰ ਸਿੰਘ ਲੰਬਰਦਾਰ ਸਲਾਹਕਾਰ ਬਲਾਕ ਜੀਰਾ ਹਰਿਮੰਦਰ ਸਿੰਘ ਖਜਾਨਚੀ ਬਲਾਕ ਜੀਰਾ ਬਲਜਿੰਦਰ ਸਿੰਘ ਮੀਤ ਪ੍ਰਧਾਨ ਬਲਾਕ ਜੀਰਾ ਕੌਰਾ ਸਿੰਘ ਬਲਾਕ ਆਗੂ ਜੀਰਾ ਗੁਰਪ੍ਰੀਤ ਸਿੰਘ ਬਰਾੜ ਮੈਂਬਰ ਰਣਯੋਧ ਸਿੰਘ ਮੈਂਬਰ ਸੇਵਕ ਸਿੰਘ ਕੱਚਰ ਭਨ ਮੀਤ ਪ੍ਰਧਾਨ ਜਿਲਾ ਫਿਰੋਜ਼ਪੁਰ ਮਨਿੰਦਰ ਸਿੰਘ ਇਕਾਈ ਪ੍ਰਧਾਨ ਸ਼ਾਹ ਵਾਲਾ ਨਿਰਮਲ ਸਿੰਘ ਫੌਜੀ ਪਰਗਟ ਸਿੰਘ ਸੁਖਵਿੰਦਰ ਸਿੰਘ ਦਲਜੀਤ ਸਿੰਘ ਸੰਧੂ ਆਦਿ ਆਗੂਆਂ ਨੇ ਸ਼ੇਰ ਏ ਪੰਜਾਬ ਕਿਸਾਨ ਯੂਨੀਅਨ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਇਸ ਮੌਕੇ ਮਨਪ੍ਰੀਤ ਸਿੰਘ ਗਿੱਲ ਸੂਬਾ ਮੀਤ ਪ੍ਰਧਾਨ ਕੁਲਵੰਤ ਸਿੰਘ ਖੋਸਾ ਫੌਜੀ ਸੂਬਾ ਮੀਤ ਪ੍ਰਧਾਨ ਆਤਮਾ ਸਿੰਘ ਧੂੜਕੋਟ ਜਿਲਾ ਪ੍ਰਧਾਨ ਮੋਗਾ ਸੁਖਚੈਨ ਸਿੰਘ ਜਰਨਲ ਸੈਕਟਰੀ ਮੋਗਾ ਸੇਵਕ ਸਿੰਘ ਧੂੜਕੋਟ ਕਰਨੈਲ ਸਿੰਘ ਕੈਲੀ ਰੁਪਿੰਦਰ ਸਿੰਘ ਕਾਲਾ ਜਰਮਨ ਸਿੰਘ ਦੁੱਲਾ ਸਿੰਘ ਪ੍ਰਧਾਨ ਸਾਹਿਬ ਸਿੰਘ ਕੁਲਵੰਤ ਸਿੰਘ ਕੰਤਾ ਕਾਲਾ ਸਿੰਘ ਨੰਗਲ ਆਦਿ ਆਗੂ ਹਾਜਰ ਸਨ

Related Articles

Leave a Reply

Your email address will not be published. Required fields are marked *

Back to top button
error: Content is protected !!
Click to listen highlighted text!