https://punjabnewsfast47.live/wp-content/uploads/2024/01/jjujuu.gif
Trending
ਸੇਵਾ ਮੁਕਤੀ ਤੇ ਨਿੱਘੀ ਵਿਦਾਇਗੀ ਪਾਰਟੀ।
ਸੇਵਾ ਮੁਕਤੀ ਤੇ ਨਿੱਘੀ ਵਿਦਾਇਗੀ ਪਾਰਟੀ।


): ਸਿਹਤ ਵਿਭਾਗ ਫਿਰੋਜ਼ਪੁਰ ਵਿੱਚ ਕੰਮ ਕਰਦੇ ਸਰਦਾਰ ਸਵਰਨ ਸਿੰਘ ਧਵਨ ਡਰਾਈਵਰ 32 ਸਾਲ ਦੀ ਸੇਵਾ ਪੂਰੀ ਕਰਨ ਉਪਰੰਤ ਸੇਵਾ ਮੁਕਤ ਹੋ ਗਏ। ਉਹਨਾਂ ਦੇ ਸਨਮਾਨ ਵਿੱਚ ਸਿਹਤ ਵਿਭਾਗ ਫਿਰੋਜ਼ਪੁਰ ਦੀਆਂ ਵੱਖ- ਵੱਖ ਬਰਾਂਚਾਂ ਦੇ ਮੁਲਾਜ਼ਮ ਤੇ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਬੰਧ ਵਿੱਚ ਸਟੇਟ ਕਰਮਚਾਰੀ ਦਲ ਜਿਲਾ ਫਿਰੋਜ਼ਪੁਰ ਵੱਲੋਂ ਜਿਲਾ ਪ੍ਰਬੰਧਕੀ ਕੰਪਲੈਕਸ ਫਿਰੋਸਪੁਰ ਵਿਖੇ ਯੂਨੀਅਨ ਦਫਤਰ ਵਿੱਚ ਉਹਨਾਂ ਦੇ ਸਨਮਾਨ ਵਿੱਚ ਇਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਕਰਾਇਆ ਗਿਆ। ਇਸ ਸਮਾਗਮ ਵਿੱਚ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਜੱਥੇਬੰਦੀਆ ਦੇ ਆਗੂ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਇਸ ਸਮੇਂ ਸਟੇਟ ਆਗੂ ਬਲਵੀਰ ਸਿੰਘ ਕੰਬੋਜ,ਜਿਲਾ ਪ੍ਰਧਾਨ ਤਰਸੇਮ ਬੇਦੀ, ਪੈਨਸ਼ਨਰ ਆਗੂ ਕਿਸ਼ਨ ਚੰਦ ਜਾਗੋਵਾਲੀਆਂ ਵੱਲੋਂ ਉਹਨਾਂ ਵੱਲੋਂ ਇਮਾਨਦਾਰੀ ਨਾਲ ਕੀਤੀ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਵੱਖ -ਵੱਖ ਜੱਥੇਬੰਦੀਆਂ ਦੇ ਆਗੂਆਂ ਵੱਲੋਂ ਸਰਦਾਰ ਸਵਰਨ ਸਿੰਘ ਧਵਨ ਨੂੰ ਮੇਮੈਟੋ ਤੇ ਤੋਹਫੇ ਦੇ ਕੇ ਸਨਮਾਨਿਤ ਕੀਤਾ। ਇਸ ਸਮੇਂ ਜੋਗਿੰਦਰ ਸਿੰਘ, ਰਣਬੀਰ ਸਿੰਘ ਕੁੱਕੂ ,ਬਲਵੀਰ ਸਿੰਘ ਗੋਖੀਵਾਲਾ, ਖਜਾਨ ਸਿੰਘ, ਚੰਨਨ ਸਿੰਘ, ਰੁਲੀਆ ਸਿੰਘ, ਗੁਲਜ਼ਾਰ ਸਿੰਘ, ਗੁਰਮੇਜ ਸਿੰਘ ,ਸੂਚਾ ਰਾਮ ,ਅਜੀਤ ਸਿੰਘ, ਸੁਖਦੇਵ ਸਿੰਘ, ਜਸਪਾਲ ਸਿੰਘ ਆਦਿ ਹਾਜਰ ਸਨ।