ਡੀਪੂ ਹੋਲਡਰਾਂ ਨੂੰ ਅੱਖੋਂ ਪਰੋਖੇ ਕਰਨਾ ਸਰਕਾਰ ਨੂੰ ਪਵੇਗਾ ਭਾਰੀ: ਰਾਸ਼ਨ ਡੀਪੂ ਹੋਲਡਰ ਫੈਡਰੇਸ਼ਨ
ਡੀਪੂ ਹੋਲਡਰਾਂ ਨੂੰ ਅੱਖੋਂ ਪਰੋਖੇ ਕਰਨਾ ਸਰਕਾਰ ਨੂੰ ਪਵੇਗਾ ਭਾਰੀ: ਰਾਸ਼ਨ ਡੀਪੂ ਹੋਲਡਰ ਫੈਡਰੇਸ਼ਨ

ਡੀਪੂ ਹੋਲਡਰਾਂ ਨੂੰ ਅੱਖੋਂ ਪਰੋਖੇ ਕਰਨਾ ਸਰਕਾਰ ਨੂੰ ਪਵੇਗਾ ਭਾਰੀ: ਰਾਸ਼ਨ ਡੀਪੂ ਹੋਲਡਰ ਫੈਡਰੇਸ਼ਨ
ਫ਼ਿਰੋਜ਼ਪੁਰ 1 ਜੁਲਾਈ (ਗੁਰਪ੍ਰੀਤ ਸਿੰਘ ਭੁੱਲਰ ਪੱਤਰਕਾਰ): ਜ਼ਿਲ੍ਹਾ ਫ਼ਿਰੋਜ਼ਪੁਰ ਦੇ ਡੀਪੂ ਹੋਲਡਰਾਂ ਵਲੋਂ ਇਕ ਮੀਟਿੰਗ ਕਰਕੇ ਕਿਹਾ ਕਿ ਸਰਕਾਰ ਡੀਪੂ ਹੋਲਡਰਾਂ ਨੂੰ ਦਰਕਿਨਾਰ ਕਰ ਰਹੀ ਹੈ। ਡੀਪੂ ਹੋਲਡਰ ਯੂਨੀਅਨ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਰਜਿੰਦਰ ਸਿੰਘ ਫੁੱਲਰਵਨ ਨੇ ਕਿਹਾ ਕਿ ਸਰਕਾਰ ਨੇ ਸਰਪੰਚਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਹੈ, ਪਰ ਡੀਪੂ ਹੋਲਡਰ ਜੋ ਕਿ ਬੜੇ ਸਮੇਂ ਤੋਂ ਤਨਖਾਹ ਦੀ ਮੰਗ ਕਰ ਰਹੇ ਹਨ ਅਤੇ ਸਰਕਾਰ ਦੀਆਂ ਸਕੀਮਾਂ ਨੂੰ ਘਰ-ਘਰ ਪਹੁੰਚਾ ਰਹੇ ਹਨ, ਉਹਨਾਂ ਦੀ ਮੰਗ ਨੂੰ ਹਰ ਵਾਰ ਟਾਲ ਦਿੱਤਾ ਜਾਂਦਾ ਹੈ। ਜਦਕਿ ਆਂਗਣਵਾੜੀ ਵਰਕਰ ਅਤੇ ਆਸ਼ਾ ਵਰਕਰਾਂ ਨੂੰ ਵੀ ਮਾਣ ਪਤਾ ਦਿੱਤਾ ਜਾਂਦਾ ਹੈ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਦਲਵਿੰਦਰ ਸਿੰਘ ਬਿੱਟੂ ਬਾਠ ਨੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਡੀਪੂ ਹੋਲਡਰ 40 ਲੱਖ ਪਰਿਵਾਰਾਂ ਨੂੰ ਨੈਸ਼ਨਲ ਫੂਡ ਸਕਿਉਰਟੀ ਐਕਟ ਅਧੀਨ ਕਣਕ ਦੀ ਵੰਡ ਕਰਦੇ ਹਨ ਅਤੇ ਕਰੋਨਾ ਕਾਲ ਵਿਚ ਵੀ ਕੁਝ ਡੀਪੂ ਹੋਲਡਰ ਆਪਣੀਆਂ ਜਾਨਾਂ ਗਵਾ ਕੇ ਵੀ ਸਰਕਾਰ ਦੀ ਸਕੀਮ ਨੂੰ ਘਰ-ਘਰ ਪਹੁੰਚਾ ਰਹੇ ਹਨ। ਇਸ ਮੌਕੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਸਿਆਲ ਨੇ ਕਿਹਾ ਕਿ ਜੇਕਰ ਸਰਕਾਰ ਸਰਪੰਚਾਂ ਨੂੰ ਤਨਖਾਹ ਦੇ ਸਕਦੀ ਹੈ ਤਾਂ ਡੀਪੂ ਹੋਲਡਰਾਂ ਨਾਲ ਕਿਉਂ ਧੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਡੀਪੂ ਹੋਲਡਰਾਂ ਦੀਆਂ ਵਾਜਬ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਆਉਣ ਵਾਲੇ ਦਿਨਾਂ ਦੇ ਵਿਚ ਪੰਜਾਬ ਪੱਧਰ ਤੇ ਮੀਟਿੰਗਾਂ ਕਰਕੇ ਮੁੱਖ ਮੰਤਰੀ ਦੀ ਕੋਠੀ ਘੇਰਨ ਦਾ ਐਲਾਨ ਵੀ ਕੀਤਾ ਜਾਵੇਗਾ। ਇਸ ਮੌਕੇ ਜਗਤਾਰ ਸਿੰਘ ਭੁੱਲਰ, ਬਲਕਰਨ ਸਿੰਘ ਹਾਜੀ ਵਾਲਾ, ਰਜਿੰਦਰ ਅਰੋੜਾ, ਅਤੁਲ ਕੁਮਾਰ, ਹੁਸ਼ਿਆਰ ਸਿੰਘ ਮਮਦੋਟ, ਰਣਜੀਤ ਸਿੰਘ ਜ਼ੀਰਾ, ਬਲਜੀਤ ਸਿੰਘ ਮੇਹਰ ਸਿੰਘ ਵਾਲਾ, ਤਲਵਿੰਦਰ ਉੱਪਲ, ਮਨੀ ਸੇਠੀ, ਬਲਜਿੰਦਰ ਬਰਾੜ, ਦੀਪਕ, ਬਖਸ਼ੀਸ਼ ਮਹਿਮਾ, ਬਲਕਾਰ ਢਿੱਲੋਂ ਆਦਿ ਸੀਨੀਅਰ ਆਗੂ ਮੌਜ਼ੂਦ ਸਨ।

