Welcome to Punjab News Fast 47   Click to listen highlighted text! Welcome to Punjab News Fast 47
E-Paper
Trending

ਫਿਰੋਜ਼ਪੁਰ ਮੰਡਲ ਵੱਲੋਂ ‘ਰੇਲਵਨ ਐਪ’ ਦਾ ਵਿਆਪਕ ਪ੍ਰਚਾਰ-ਪ੍ਰਸਾਰ

ਫਿਰੋਜ਼ਪੁਰ ਮੰਡਲ ਵੱਲੋਂ ‘ਰੇਲਵਨ ਐਪ’ ਦਾ ਵਿਆਪਕ ਪ੍ਰਚਾਰ-ਪ੍ਰਸਾਰ

ਫਿਰੋਜ਼ਪੁਰ ਮੰਡਲ ਵੱਲੋਂ ‘ਰੇਲਵਨ ਐਪ’ ਦਾ ਵਿਆਪਕ ਪ੍ਰਚਾਰ-ਪ੍ਰਸਾਰ
ਫਿਰੋਜ਼ਪੁਰ 19 ਜੂਨ  (ਪੱਤਰਕਾਰ ਗੁਰਪ੍ਰੀਤ ਸਿੰਘ ਭੁੱਲਰ)

: ਭਾਰਤੀ ਰੇਲਵੇ ਦੀਆਂ ਡਿਜੀਟਲ ਸੇਵਾਵਾਂ ਨੂੰ ਆਮ ਮੁਸਾਫ਼ਰਾਂ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਫਿਰੋਜ਼ਪੁਰ ਮੰਡਲ ਵੱਲੋਂ ‘ਰੇਲਵਨ ਐਪ’ ਦੇ ਵਿਆਪਕ ਪ੍ਰਚਾਰ-ਪ੍ਰਸਾਰ ਦੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੇ ਤਹਿਤ ਮੰਡਲ ਦੇ ਪ੍ਰਮੁੱਖ ਰੇਲਵੇ ਸਟੇਸ਼ਨਾਂ ’ਤੇ ਲਗਾਈਆਂ ਗਈਆਂ ਐੱਲ.ਈ.ਡੀ. ਸਕ੍ਰੀਨਾਂ, ਵੀਡੀਓ ਵਾਲ ਅਤੇ ਡਿਊਲ ਡਿਸਪਲੇਅ ਇਨਫਰਮੇਸ਼ਨ ਸਿਸਟਮ ਰਾਹੀਂ ਮੁਸਾਫ਼ਰਾਂ ਨੂੰ ਐਪ ਦੀਆਂ ਵੱਖ-ਵੱਖ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਮੁਹਿੰਮ ਦੌਰਾਨ ਰੇਲ ਮੁਸਾਫ਼ਰਾਂ ਨੂੰ ਦੱਸਿਆ ਜਾ ਰਿਹਾ ਹੈ ਕਿ ‘ਰੇਲਵਨ ਐਪ’ ਰਾਹੀਂ ਰਾਖਵੀਆਂ ਅਤੇ ਅਣ-ਰਾਖਵੀਆਂ ਟਿਕਟਾਂ ਦੀ ਬੁਕਿੰਗ, ਡਿਜੀਟਲ ਭੁਗਤਾਨ ਅਤੇ ਰੇਲਵੇ ਦੀਆਂ ਹੋਰ ਮਹੱਤਵਪੂਰਨ ਸੇਵਾਵਾਂ ਦਾ ਲਾਭ ਘਰ ਬੈਠੇ ਹੀ ਸਮਾਰਟਫੋਨ ’ਤੇ ਲਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਆਨਲਾਈਨ ਲੈਣ-ਦੇਣ ਨੂੰ ਉਤਸ਼ਾਹਿਤ ਕਰਨ ਲਈ ਮੁਸਾਫ਼ਰਾਂ ਨੂੰ ਐਪ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ‘ਰੇਲਵਨ ਐਪ’ ਰਾਹੀਂ ਅਣ-ਰਾਖਵੀਆਂ ਟਿਕਟਾਂ ਲੈਣ ’ਤੇ ਮੁਸਾਫ਼ਰਾਂ ਨੂੰ 3 ਫੀਸਦੀ ਦੀ ਛੋਟ ਦਾ ਲਾਭ ਵੀ ਮਿਲਦਾ ਹੈ। ਸਟੇਸ਼ਨਾਂ ’ਤੇ ਦਿਖਾਏ ਜਾ ਰਹੇ ਡਿਜੀਟਲ ਸੰਦੇਸ਼ਾਂ ਰਾਹੀਂ ਇਸ ਸਹੂਲਤ ਬਾਰੇ ਵਿਆਪਕ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ। ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਬਸੰਤ ਕੁਮਾਰ ਨੇ ਦੱਸਿਆ ਕਿ ਅੰਮ੍ਰਿਤਸਰ, ਜਲੰਧਰ ਸਿਟੀ, ਜਲੰਧਰ ਕੈਂਟ, ਲੁਧਿਆਣਾ, ਬਿਆਸ, ਫਿਰੋਜ਼ਪੁਰ ਕੈਂਟ, ਫਗਵਾੜਾ ਸਮੇਤ ਮੰਡਲ ਦੇ ਪ੍ਰਮੁੱਖ ਰੇਲਵੇ ਸਟੇਸ਼ਨਾਂ ’ਤੇ ਇਹ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਸਾਫ਼ਰਾਂ ਦੇ ਸਕਾਰਾਤਮਕ ਹੁੰਗਾਰੇ ਅਤੇ ਵਧ ਰਹੀ ਜਾਗਰੂਕਤਾ ਕਾਰਨ ‘ਰੇਲਵਨ ਐਪ’ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ।

Related Articles

Leave a Reply

Your email address will not be published. Required fields are marked *

Back to top button
error: Content is protected !!
Click to listen highlighted text!