Welcome to Punjab News Fast 47   Click to listen highlighted text! Welcome to Punjab News Fast 47
Uncategorized
Trending

ਨੈਸ਼ਨਲ ਸਕੂਲ ਆਫ਼ ਡਰਾਮਾ ਦੇ ਡਿਪਟੀ ਰਜਿਸਟਰਾਰ ਵੱਲੋਂ ਫਿਰੋਜ਼ਪੁਰ ਕੈਂਟ ਵਿਚ ਚੱਲ ਰਹੀ ਰੰਗਮੰਚ ਵਰਕਸ਼ਾਪ ਵਿਚ ਬੱਚਿਆਂ ਨਾਲ ਮੁਲਾਕਾਤ

ਨੈਸ਼ਨਲ ਸਕੂਲ ਆਫ਼ ਡਰਾਮਾ

ਨੈਸ਼ਨਲ ਸਕੂਲ ਆਫ਼ ਡਰਾਮਾ ਦੇ ਡਿਪਟੀ ਰਜਿਸਟਰਾਰ ਵੱਲੋਂ ਫਿਰੋਜ਼ਪੁਰ ਕੈਂਟ ਵਿਚ ਚੱਲ ਰਹੀ ਰੰਗਮੰਚ ਵਰਕਸ਼ਾਪ ਵਿਚ ਬੱਚਿਆਂ ਨਾਲ ਮੁਲਾਕਾਤ
ਫਿਰੋਜ਼ਪੁਰ 15 ਜੂਨ (ਗੁਰਪ੍ਰੀਤ ਸਿੰਘ ਭੁੱਲਰ ): ਨੈਸ਼ਨਲ ਸਕੂਲ ਆਫ਼ ਡਰਾਮਾ ਨਵੀਂ ਦਿੱਲੀ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੇ ਸਾਂਝੇ ਉਪਰਾਲੇ ਤਹਿਤ ਗੁਰੂ ਨਾਨਕ ਕਾਲਜ ਫਿਰੋਜ਼ਪੁਰ ਵਿਖੇ ਚੱਲ ਰਹੀ ਬੱਚਿਆਂ ਦੀ ਰੰਗਮੰਚ ਵਰਕਸ਼ਾਪ ਵਿਚ ਨੈਸ਼ਨਲ ਸਕੂਲ ਆਫ਼ ਡਰਾਮਾ ਦੇ ਡਿਪਟੀ ਰਜਿਸਟਰਾਰ ਮਨੋਜ ਰਿਮੋਲਾ ਵਿਭਾਗੀ ਤੌਰ ਤੇ ਬੱਚਿਆਂ ਨੂੰ ਮਿਲਣ ਪਹੁੰਚੇ। ਇਸ ਮੌਕੇ ਵਰਕਸ਼ਾਪ ਦੇ ਡਾਇਰੈਕਟਰ ਪ੍ਰੀਤਪਾਲ ਰੁਪਾਣਾ ਨੇ ਉਨ੍ਹਾਂ ਦਾ ਸੁਆਗਤ ਕੀਤਾ। ਇਸ ਮੌਕੇ ਡਿਪਟੀ ਰਜਿਸਟਰਾਰ 18 ਜੂਨ ਨੂੰ ਹੋਣ ਵਾਲੀ ਨਾਟਕ ਪੇਸ਼ਕਾਰੀ ਲਈ ਅਤੇ ਦਿੱਲੀ ਵਿਖੇ 21 ਅਤੇ 22 ਜੂਨ ਨੂੰ ਹੋਣ ਵਾਲੇ ਦੋ ਰੋਜ਼ਾ ਥੀਏਟਰ ਫੈਸਟੀਵਲ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਨੈਸ਼ਨਲ ਸਕੂਲ ਆਫ਼ ਡਰਾਮਾ ਤੁਹਾਡੇ ਵਰਗੇ ਬੱਚਿਆਂ ਦੇ ਕਲਾਤਮਿਕ ਵਿਕਾਸ ਲਈ ਵੱਖ-ਵੱਖ ਤਰ੍ਹਾਂ ਦੇ ਪ੍ਰੋਜੈਕਟ ਦੇਸ਼ ਦੇ ਵੱਖ ਵੱਖ ਰਾਜਾਂ ਚਲਾ ਰਿਹਾ, ਤਾਂ ਕਿ ਬੱਚੇ ਆਪਣੇ ਹੁਨਰ ਨੂੰ ਵੱਡੇ ਪੱਧਰ ਤੇ ਪੇਸ਼ ਕਰ ਸਕਣ। ਇਸ ਮੌਕੇ ਵਰਕਸ਼ਾਪ ਦੇ ਅਸਿਸਟੈਂਟ ਚੰਦਨ ਕੁਮਾਰ ਨੇ ਪਹੁੰਚੇ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਰਕਸ਼ਾਪ ਦੇ ਲੋਕਲ ਕੋਆਰਡੀਨੇਟਰ ਰਜਿੰਦਰ ਬੁੱਲਟ ਅਤੇ ਇਕਬਾਲ ਸਿੰਘ ਵੀ ਹਾਜ਼ਰ ਰਹੇ।

Related Articles

Leave a Reply

Your email address will not be published. Required fields are marked *

Back to top button
error: Content is protected !!
Click to listen highlighted text!