Welcome to Punjab News Fast 47   Click to listen highlighted text! Welcome to Punjab News Fast 47
E-Paper

ਪ੍ਰਕਿਰਤੀ ਕਲੱਬ ਜ਼ੀਰਾ ਵੱਲੋਂ ਦਾਨੀ ਸੱਜਣਾਂ ਦਾ ਸਨਮਾਨ ਕੀਤਾ ਗਿਆ*

ਪ੍ਰਕਿਰਤੀ ਕਲੱਬ ਜ਼ੀਰਾ ਵੱਲੋਂ ਦਾਨੀ ਸੱਜਣਾਂ ਦਾ ਸਨਮਾਨ ਕੀਤਾ ਗਿਆ*

*ਪ੍ਰਕਿਰਤੀ ਕਲੱਬ ਜ਼ੀਰਾ ਵੱਲੋਂ ਦਾਨੀ ਸੱਜਣਾਂ ਦਾ ਸਨਮਾਨ ਕੀਤਾ ਗਿਆ*

ਜ਼ੀਰਾ 6 ਮਈ ਦੀਪਕ ਭਾਰਗੋ

 

 

ਪ੍ਰਕਿਰਤੀ ਕਲੱਬ ਜ਼ੀਰਾ (ਰਜਿ ) ਵੱਲੋਂ ਮਈ ਮਹੀਨੇ ਦੀ ਮੀਟਿੰਗ ਜੀਵਨ ਮੱਲ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਕਿਰਤੀ ਪਾਰਕ ਵਿਖੇ ਜਰਨੈਲ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਕੀਤੀ ਗਈ । ਕਲੱਬ ਦੇ ਸੀਨੀਅਰ ਮੈਂਬਰ ਅੰਗਰੇਜਸਿੰਘ ਅਟਵਾਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਟਿੰਗ ਵਿੱਚ ਅਪ੍ਰੈਲ ਮਹੀਨੇ ਦਾ ਹਿਸਾਬ ਕਲੱਬ ਦੇ ਖਜ਼ਾਨਚੀ ਅਵਤਾਰ ਸਿੰਘ ਕਾਨੂੰਗੋ ਵੱਲੋਂ ਪੇਸ਼ ਕੀਤਾ ਗਿਆ ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਕਲੱਬ ਵੱਲੋਂ ਅਪ੍ਰੈਲ ਮਹੀਨੇ ਵਿੱਚ ਪਾਰਕ ਵਿੱਚ ਕੈਮਰੇ ਲਗਾਏ ਗਏ ਹਨ ਅਤੇ 200 ਮੀਟਰ ਸੈਰ ਟਰੈਕ ਉਪਰ ਟਾਈਲਾਂ ਪੁੱਟ ਕੇ ਦੁਬਾਰਾ ਲਗਾਈਆਂ ਗਈਆਂ ਹਨ । ਇਹਨਾਂ ਦੋਵਾਂ ਕੰਮਾਂ ਉਪਰ ਇੱਕ ਲੱਖ ਵੀਹ ਹਜ਼ਾਰ ਰੁਪਏ ਖਰਚ ਕੀਤੇ ਗਏ ਹਨ। ਕਲੱਬ ਵੱਲੋਂ ਇੰਨਾ ਕੰਮਾਂ ਉੱਪਰ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ। ਉੱਘੇ ਸਮਾਜ ਸੇਵੀ ਅਸ਼ੋਕ ਕਥੂਰੀਆ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਗਿਆ ਪ੍ਰਕਿਰਤੀ ਕਲੱਬ ਜ਼ੀਰਾ ਸ਼ਹਿਰ ਦਾ ਇੱਕ ਬ੍ਰਾਂਡ ਬਣ ਚੁੱਕੀ ਹੈ ਅਤੇ ਇਸ ਦੀਆਂ ਸਰਗਰਮੀਆਂ ਸਮਾਜ ਸੇਵਾ ਦੇ ਖੇਤਰ ਵਿੱਚ ਦਿਨੋ ਦਿਨ ਵਧ ਰਹੀਆਂ ਹਨ । ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਬਿਜਲੀ ਬੈਕਅਪ ਲਈ ਇਨਵਰਟਰ ਲਗਵਾਇਆ ਜਾਵੇ ਜਿਸ ਦੇ ਅਧਿਕਾਰ ਪ੍ਰਧਾਨ ਨੂੰ ਦਿੱਤੇ ਗਏ ਹਨ । ਮੀਟਿੰਗ ਦੇ ਦੌਰਾਨ ਕਲੱਬ ਦੀ ਆਰਥਿਕ ਮਦਦ ਕਰਨ ਵਾਲੇ ਦਾਨੀ ਸੱਜਣਾਂ ਅਸ਼ੋਕ ਕਥੂਰੀਆ , ਮਲੂਕ ਸਿੰਘ ਨਾਇਬ ਤਹਿਸੀਲਦਾਰ ਅਤੇ ਠੇਕੇਦਾਰ ਪ੍ਰਤਾਪ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ।

ਇਸ ਮੌਕੇ ਤੇ ਉਪਰੋਕਤ ਹਸਤੀਆਂ ਤੋਂ ਇਲਾਵਾ ਜਸਵੰਤ ਸਿੰਘ ਨਾਮਦੇਵ, ਗੁਰਤੇਜ ਸਿੰਘ ਗਿੱਲ (ਰਿਟਾਇਰਡ ਨਾਇਬ ਤਹਿਸੀਲਦਾਰ) ਗੁਰਦੀਪ ਸਿੰਘ ਧਾਲੀਵਾਲ, ਅੰਗਰੇਜ਼ ਸਿੰਘ ਅਟਵਾਲ, ਹਰਪਾਲ ਸਿੰਘ ਗਿੱਲ, ਬਲਦੇਵ ਸਿੰਘ ਬਾਵਾ, ਸੁਰਜੀਤ ਕੁਮਾਰ ਚੌਧਰੀ, ਅਵਤਾਰ ਸਿੰਘ ਕਾਨੂੰਗੋ, ਚਮਕੌਰ ਸਿੰਘ ਸਰਾਂ (ਜਿਲ੍ਹਾ ਸਿੱਖਿਆ ਅਫ਼ਸਰ ਰਿਟਾ: ) , ਚਰਨਪ੍ਰੀਤ ਸਿੰਘ ਸੋਨੂੰ , ਜੁਗਿੰਦਰ ਸਿੰਘ ਝਤਰਾ, ਰਾਜ ਕੁਮਾਰ ਸੰਧੂ , ਜਗਜੀਤ ਸਿੰਘ ਪਟਵਾਰੀ, ਮਾਸਟਰ ਮੇਜਰ ਸਿੰਘ ਗਿੱਲ, ਸਤਨਾਮ ਸਿੰਘ ਬਾਠ, ਪ੍ਰਤਾਪ ਸਿੰਘ ਹੀਰਾ, ਹਰਜਿੰਦਰ ਸਿੰਘ ਨਾਰੰਗ, ਪਰਮਜੀਤ ਸਿੰਘ ਪੱਬੀ, ਦਲਜੀਤ ਸਿੰਘ ਗਿੱਲ, ਭਜਨ ਸਿੰਘ ਚੱਬਾ, ਗੁਰਚਰਨ ਸਿੰਘ ਢਿੱਲੋਂ, ਜਗਦੇਵ ਸ਼ਰਮਾ, ਦਿਨੇਸ਼ ਜੋਸ਼ੀ, ਰਾਜਵਿੰਦਰ ਸਿੰਘ ਮਾਨਸਾ, ਸੁਰੇਸ਼ ਕੁਮਾਰ ਕਾਲਾ, ਕ੍ਰਿਸ਼ਨ ਕੁਮਾਰ ਕਾਨੂੰਗੋ, ਸੁਨੀਲ ਸਹਿਗਲ, ਜਗਬੀਰ ਸਿੰਘ ਮਰਖਾਈ, ਸੁਰਿੰਦਰ ਸ਼ਰਮਾਂ, ਧਰਮਪਾਲ ਹਾਂਡਾ , ਭੂਪਿੰਦਰ ਸਿੰਘ ਅਤੇ ਬਾਜ਼ ਸਿੰਘ ਬੱਢਾ ਆਦਿ ਹਾਜ਼ਿਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected !!
Click to listen highlighted text!