Welcome to Punjab News Fast 47   Click to listen highlighted text! Welcome to Punjab News Fast 47
E-Paperਰਾਜਨੀਤੀ

ਵਿਧਾਨ ਸਭਾ ਹਲਕਾ ਜੀਰਾ ਦੇ ਪਿੰਡ ਬੁਲੇ ਵਿੱਚ ਦੋ ਰਿਸ਼ਤੇਦਾਰ ਵਿੱਚ ਮਿੱਟੀ ਮਾਈਨਿੰਗ ਨੂੰ ਲੈ ਕੇ ਤਕਰਾਰ ਦੌਰਾਨ ਚੱਲੀ ਗੋਲੀ

ਡੀਐਸਪੀ ਜੀਰਾ ਜਸਪਾਲ ਸਿੰਘ ਢਿੱਲੋ ਪਹੁੰਚੇ ਮੌਕੇ ਤੇ

ਵਿਧਾਨ ਸਭਾ ਹਲਕਾ ਜੀਰਾ ਦੇ ਪਿੰਡ ਬੁਲੇ ਵਿੱਚ ਦੋ ਰਿਸ਼ਤੇਦਾਰ ਵਿੱਚ ਮਿੱਟੀ ਮਾਈਨਿੰਗ ਨੂੰ ਲੈ ਕੇ ਤਕਰਾਰ ਦੌਰਾਨ ਚੱਲੀ ਗੋਲੀ
ਡੀਐਸਪੀ ਜੀਰਾ ਜਸਪਾਲ ਸਿੰਘ ਢਿੱਲੋ ਪਹੁੰਚੇ ਮੌਕੇ ਤੇ

ਪੰਜਾਬ ਵਿੱਚ ਕਾਨੂੰਨ ਵਿਵਸਥਾ ਜਿਸ ਤਰ੍ਹਾਂ ਬੇਹਾਲ ਹੋ ਚੁੱਕੀ ਹੈ ਉਸ ਨੂੰ ਲੈ ਕੇ ਹਰ ਇੱਕ ਪੰਜਾਬੀ ਸੜਕ ਤੇ ਜਾਣ ਤੋਂ ਵੀ ਥਰ ਥਰ ਕੰਮਬਦਾ ਹੈ ਉਸ ਨੂੰ ਇਹ ਲੱਗਦਾ ਹੈ ਕਿ ਕੀ ਘਰ ਤੋਂ ਉਹ ਕੰਮ ਤਾਂ ਚਲਾ ਗਿਆ ਪਰ ਪਤਾ ਨਹੀਂ ਘਰ ਵਾਪਸ ਪਰਤਣਾ ਹੈ ਕਿ ਨਹੀਂ ਇਸੇ ਤਰ੍ਹਾਂ ਦਾ ਹਾਦਸਾ ਵਿਧਾਨ ਸਭਾ ਜੀਰਾ ਹਲਕੇ ਦੇ ਪਿੰਡ ਬੂਲੇ ਦੇ ਮੇਨ ਸੜਕ ਤੇ ਦੇਖਣ ਨੂੰ ਮਿਲਿਆ ਜਿੱਥੇ ਦੋ ਧਿਰਾਂ ਵੱਲੋਂ ਆਪਸ ਵਿੱਚ ਲੜਦੇ ਦੌਰਾਨ ਇੱਕ ਦੂਜੇ ਉੱਪਰ ਫਾਇਰਿੰਗ ਕੀਤੀ ਗਈ ਤੇ ਉਸ ਫਾਇਰਿੰਗ ਦੌਰਾਨ ਮਨਪ੍ਰੀਤ ਜੋ ਆਪਣੇ ਰਿਸ਼ਤੇਦਾਰ ਕੋਲ ਜਾ ਰਿਹਾ ਸੀ ਉਸ ਦੀ ਗੱਡੀ ਤੇ ਡਰਾਈਵਰ ਸੀਟ ਸਾਹਮਣੇ ਸ਼ੀਸ਼ੇ ਤੇ ਆ ਕੇ ਇੱਕ ਫਾਇਰ ਲੱਗਾ ਜੋ ਉਸ ਦੇ ਜਬੜੇ ਵਿੱਚ ਲੱਗਾ ਜਿਸ ਨੂੰ ਸਰਕਾਰੀ ਹਸਪਤਾਲ ਜੀਰਾ ਲਿਆਂਦਾ ਗਿਆ ਉਸ ਤੋਂ ਬਾਅਦ ਉਸਨੂੰ ਸਰਕਾਰੀ ਮੈਡੀਕਲ ਫਰੀਦਕੋਟ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਇਸ ਦੌਰਾਨ ਡੀਐਸਪੀ ਜੀਰਾ ਜਸਪਾਲ ਸਿੰਘ ਢਿੱਲੋ ਵੱਲੋਂ ਮੌਕੇ ਤੇ ਜਾ ਕੇ ਪੜਤਾਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਜਸਵੰਤ ਸਿੰਘ ਤੇ ਉਸਦੇ ਭਤੀਜਿਆਂ ਵਿੱਚ ਕਾਫੀ ਸਮੇਂ ਤੋਂ ਮਿੱਟੀ ਮਾਈਨਿੰਗ ਨੂੰ ਲੈ ਕੇ ਤਕਰਾਰ ਚਲਦੀ ਆ ਰਹੀ ਹੈ ਤੇ ਉਹਨਾਂ ਦੀ ਤਕਰਾਰ ਕਰਕੇ ਇਹ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਪੜਤਾਲ ਕੀਤੀ ਜਾ ਰਹੀ ਹੈ। ਮਾਮਲੇ ਦੀ ਪੜਤਾਲ ਉਪਰਾਂਤ ਬਣਦੀ ਕਾਰਵਾਈ ਕੀਤੀ ਜਾਏਗੀ ਇਸ ਦੌਰਾਨ ਜਸਵੰਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਦੇ ਭਤੀਜੇ ਜੋ ਮਾਝੇ ਵਿੱਚੋਂ ਆ ਕੇ ਜੀਰੇ ਵਿੱਚ ਰਹਿ ਰਹੇ ਹਨ ਉਹਨਾਂ ਵੱਲੋਂ ਬਦਮਾਸ਼ੀ ਕੀਤੀ ਜਾ ਰਹੀ ਹੈ ਤੇ ਉਹ ਉਹਨਾਂ ਉੱਪਰ ਮਾਝੇ ਵਿੱਚ ਵੀ ਐਫਆਈਆਰ ਦਰਜ ਹਨ ਜਿਨਾਂ ਵੱਲੋਂ ਚੋਰੀਆਂ ਤੇ ਹੋਰ ਗੈਰ ਕਾਨੂੰਨੀ ਕੰਮ ਕੀਤੇ ਜਾਂਦੇ ਹਨ ਉਹਨਾਂ ਇਨਸਾਫ ਦੀ ਮੰਗ ਕੀਤੀ

ਸਰਕਾਰੀ ਹਸਪਤਾਲ ਜੀਰਾ ਵਿੱਚ ਜਸਵੰਤ ਸਿੰਘ ਵੱਲੋਂ ਦੱਸਿਆ ਗਿਆ ਕਿ ਉਸਦੇ ਭਤੀਜੇ ਜੱਜ ਸਿੰਘ, ਤਰਸੇਮ ਸਿੰਘ,ਦੀਦਾਰ ਸਿੰਘ,ਗੁਰਪ੍ਰੀਤ ਸਿੰਘ, ਜੋ ਮਾਝੇ ਤੋਂ ਆ ਕੇ ਜੀਰਾ ਵਿੱਚ ਰਹਿ ਰਹੇ ਹਨ ਉਹਨਾਂ ਵੱਲੋਂ ਫਾਇਰ ਕੀਤੇ ਗਏ ਹਨ ਇਸ ਫਾਇਰਿੰਗ ਦੌਰਾਨ ਉਹਨਾਂ ਨੇ ਆਪਣੀ ਹਿਫਾਜ਼ਤ ਵਾਸਤੇ ਭਤੀਜਾ ਉੱਪਰ ਫਾਇਰਿੰਗ ਕੀਤੀ ਇਸ ਦੌਰਾਨ ਭਤੀਜਾ ਵੱਲੋਂ ਜਦ ਗੋਲੀ ਚਲਾਈ ਗਈ ਤਾਂ ਇੱਕ ਰਾਹਗੀਰ ਮਨਪ੍ਰੀਤ ਸਿੰਘ ਜੋ ਆਪਣੀ ਪਤਨੀ ਨਾਲ ਫਰੀਦਕੋਟ ਤੋਂ ਵਾਪਸ ਆ ਰਿਹਾ ਸੀ ਦੀ ਕਾਰ ਸ਼ੀਸ਼ੇ ਤੇ ਗੋਲੀ ਲੱਗਣ ਨਾਲ ਜਖਮੀ ਹੋ ਗਿਆ ਜਿਸ ਦੀ ਜਾਨ ਵਾਲ ਵਾਲ ਬਚੀ

ਡੀਐਸਪੀ ਜੀਰਾ ਨੇ ਕਿਹਾ ਤਫਤੀਸ਼ ਕਰ ਰਹੇ ਹਾਂ ਸਾਰੇ ਮਾਮਲੇ ਦੀ ਜਾਂਚ ਕਰਕੇ ਹੋਰ ਜਾਣਕਾਰੀ ਦਿੱਤੀ ਜਾਵੇਗੀ ਪਰ ਤਿੰਨੇ ਜਖਮੀ ਵਿਅਕਤੀ ਦੀ ਹਾਲਤ ਸਥਿਰ ਬਣੀ ਹੋਈ ਹੈ ਜਿਨਾਂ ਨੂੰ ਫਰੀਦਕੋਟ ਹੈ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ

Related Articles

Leave a Reply

Your email address will not be published. Required fields are marked *

Back to top button
error: Content is protected !!
Click to listen highlighted text!