E-Paperhttps://punjabnewsfast47.live/wp-content/uploads/2024/01/jjujuu.gif
Trending

ਰੇਲਵੇ ਫਾਟਕ ਅਤੇ ਰੇਲ ਲਾਈਨ ਪਾਰ ਕਰਦੇ ਸਮੇਂ ਚੌਕਸ ਰਹੋ, ਰੇਲਵੇ ਨਿਯਮਾਂ ਦੀ ਪਾਲਣਾ ਕਰੋ

ਫਿਰੋਜ਼ਪੁਰ ਮੰਡਲ ਵੱਲੋਂ ਯਾਤਰੀਆਂ ਦੀ ਸੁਰੱਖਿਆ ਲਈ ਜਾਗਰੂਕਤਾ ਮੁਹਿੰਮ


ਅਣਅਧਿਕਾਰਤ ਤੌਰ ’ਤੇ ਲਾਈਨ ਪਾਰ ਨਾ ਕਰਨ ਦੀ ਅਪੀਲ
ਫਿਰੋਜ਼ਪੁਰ 7 ਅਗਸਤ (): ਫਿਰੋਜ਼ਪੁਰ ਮੰਡਲ ਵੱਲੋਂ ਯਾਤਰੀਆਂ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਰੇਲਵੇ ਫਾਟਕਾਂ ਅਤੇ ਰੇਲ ਪਟੜੀਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਪਾਰ ਨਾ ਕਰਨ ਬਾਰੇ ਇੱਕ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦਾ ਮਕਸਦ ਲੋਕਾਂ ਨੂੰ ਰੇਲਵੇ ਦੇ ਨਿਯਮਾਂ ਪ੍ਰਤੀ ਜਾਗਰੂਕ ਕਰਨਾ ਅਤੇ ਹਾਦਸਿਆਂ ਤੋਂ ਬਚਾਉਣਾ ਹੈ। ਰੇਲਵੇ ਪ੍ਰਸ਼ਾਸਨ ਮੁਤਾਬਕ ਰੇਲ ਪਟੜੀ ਪਾਰ ਕਰਨ ਲਈ ਹਮੇਸ਼ਾ ਫੁੱਟ ਓਵਰ ਬ੍ਰਿਜ (ਪੈਦਲ ਪੁਲ), ਸਬ-ਵੇਅ ਜਾਂ ਅਧਿਕਾਰਤ ਰਸਤੇ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਜਦੋਂ ਰੇਲਵੇ ਫਾਟਕ ਬੰਦ ਹੋਵੇ, ਤਾਂ ਉਸ ਦੇ ਹੇਠਾਂ ਤੋਂ ਲੰਘਣ ਦੀ ਕੋਸ਼ਿਸ਼ ਬਿਲਕੁਲ ਨਾ ਕਰੋ ਅਤੇ ਫਾਟਕ ਖੁੱਲ੍ਹਣ ਤੱਕ ਸਬਰ ਨਾਲ ਇੰਤਜ਼ਾਰ ਕਰੋ। ਫਾਟਕ ਪਾਰ ਕਰਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਰਨਾ ਜਾਂ ਈਅਰਫੋਨ ਲਗਾਉਣਾ ਬਹੁਤ ਖਤਰਨਾਕ ਹੋ ਸਕਦਾ ਹੈ। ਆਲੇ-ਦੁਆਲੇ ਤੋਂ ਲੰਘਦੀਆਂ ਰੇਲਗੱਡੀਆਂ ਪ੍ਰਤੀ ਹਮੇਸ਼ਾ ਚੌਕੰਨੇ ਰਹੋ, ਕਿਉਂਕਿ ਇੱਕ ਛੋਟੀ ਜਿਹੀ ਲਾਪਰਵਾਹੀ ਵੀ ਜਾਨਲੇਵਾ ਸਾਬਤ ਹੋ ਸਕਦੀ ਹੈ। ਰੇਲਵੇ ਸੁਰੱਖਿਆ ਬਲ ਅਤੇ ਹੋਰ ਵਿਭਾਗਾਂ ਵੱਲੋਂ ਫਾਟਕਾਂ ਅਤੇ ਸਟੇਸ਼ਨਾਂ ’ਤੇ ਖਾਸ ਨਿਗਰਾਨੀ ਰੱਖੀ ਜਾ ਰਹੀ ਹੈ। ਲੋਕਾਂ ਤੱਕ ਸੰਦੇਸ਼ ਪਹੁੰਚਾਉਣ ਲਈ ਲਗਾਤਾਰ ਅਨਾਊਂਸਮੈਂਟ, ਪੋਸਟਰ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਜਾ ਰਹੀ ਹੈ। ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੀ ਸੁਰੱਖਿਆ ਨੂੰ ਪਹਿਲ ਦੇਣ ਅਤੇ ਨਿਯਮਾਂ ਦਾ ਪਾਲਣ ਕਰਨ। ਫਿਰੋਜ਼ਪੁਰ ਮੰਡਲ ਸਾਰੇ ਯਾਤਰੀਆਂ ਅਤੇ ਆਮ ਲੋਕਾਂ ਨੂੰ ਅਪੀਲ ਕਰਦਾ ਹੈ ਕਿ ਉਹ ਸੁਰੱਖਿਅਤ ਰਹਿਣ, ਚੌਕਸ ਰਹਿਣ ਅਤੇ ਰੇਲਵੇ ਨਿਯਮਾਂ ਦੀ ਇਨ-ਬਿਨ ਪਾਲਣਾ ਕਰਨ। ਤੁਹਾਡੀ ਸੁਰੱਖਿਆ ਹੀ ਰੇਲਵੇ ਦੀ ਸਭ ਤੋਂ ਵੱਡੀ ਪਹਿਲ ਹੈ।

Related Articles

Leave a Reply

Your email address will not be published. Required fields are marked *

Back to top button
Click to listen highlighted text!
error: Content is protected !!