Welcome to Punjab News Fast 47   Click to listen highlighted text! Welcome to Punjab News Fast 47
E-Paper

ਸਯੁੰਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਭਾਰਤ ਦੇ ਸੱਦੇ ਤੇ ਫਿਰੋਜਪੁਰ ਵਿਖੇ ਹੋਇਆ ਵੱਡਾ ਪ੍ਰਦਰਸ਼ਨ 

ਸਯੁੰਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਭਾਰਤ ਦੇ ਸੱਦੇ ਤੇ ਫਿਰੋਜਪੁਰ ਵਿਖੇ ਹੋਇਆ ਵੱਡਾ ਪ੍ਰਦਰਸ਼ਨ 

ਸਯੁੰਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਭਾਰਤ ਦੇ ਸੱਦੇ ਤੇ ਫਿਰੋਜਪੁਰ ਵਿਖੇ ਹੋਇਆ ਵੱਡਾ ਪ੍ਰਦਰਸ਼ਨ

 

ਜੀਰਾ 6 ਅਗਸਤ ਦੀਪਕ ਭਾਰਗੋ

ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਵੱਲੋਂ ਪਿਛਲੇ ਦਿਨੀ ਪਿੰਡ ਪ੍ਰਿੰਗੜੀ ਵਿਖੇ ਕਿਸਾਨ ਕਨਵੈਂਸ਼ਨ ਕਰਕੇ ਜੋ ਵੱਖ-ਵੱਖ ਕਿਸਾਨ ਮੰਗਾਂ ਨੂੰ ਲੈ ਕਿ ਪੰਜਾਬ ਵਿੱਚ ਸਾਰੇ ਜਿਲਿਆਂ ਦੇ ਡੀਸੀ ਦਫਤਰਾਂ ਦੇ ਸਾਹਮਣੇ ਧਰਨਾ ਪ੍ਰਦਰਸ਼ਨ ਕਰਕੇ ਸਬੰਧਤ ਅਫਸਰਾਂ ਨੂੰ ਮੰਗ ਪੱਤਰ ਦੇਣ ਦਾ ਜੋ ਪ੍ਰੋਗਰਾਮ ਦਿੱਤਾ ਗਿਆ ਸੀ ਉਸ ਪ੍ਰੋਗਰਾਮ ਦੇ ਅਧੀਨ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਵਿੱਚ ਸ਼ਾਮਿਲ ਕਿਸਾਨ ਜਥੇਬੰਦੀਆਂ ਵੱਲੋਂ ਡੀਸੀ ਦਫਤਰ ਫਿਰੋਜਪੁਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਸ਼ਾਮਿਲ ਹੋਏ ਇਸ ਮੌਕੇ ਬੋਲਦਿਆਂ ਵੱਖ ਵੱਖ ਕਿਸਾਨ ਆਗੂਆਂ ਨੇ ਕਿਸਾਨਾਂ ਮਜ਼ਦੂਰਾਂ ਨਾਲ ਸਬੰਧਤ ਮੰਗਾਂ ਜਿਵੇਂ ਕਿ ਕੇਂਦਰ ਸਰਕਾਰ ਵੱਲੋਂ ਬਾਹਰਲੇ ਦੇਸ਼ਾਂ ਨਾਲ ਕੀਤੇ ਜਾ ਰਹੇ ਸਮਝੌਤਿਆਂ ਦਾ ਵਿਰੋਧ, ਸੁਆਮੀ ਨਾਥਨ ਦੀ ਰਿਪੋਰਟ ਅਨੁਸਾਰ ਕਿਸਾਨਾਂ ਨੂੰ ਫਸਲਾਂ ਦੇ ਭਾਅ ਦੇਣ, ਐਮ ਐਸ ਪੀ ਤੇ ਕਾਨੂੰਨੀ ਗਰੰਟੀ ਦੇਣ, ਬਿਜਲੀ ਸੋਧ ਬਿਲ ਵਾਪਸ ਲੈਣ, ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਪੂਰਨ ਤੌਰ ਤੇ ਮੁਆਫ ਕਰਨ ਅਤੇ ਪੰਜਾਬ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਲੈਂਡ ਪੂਲਿੰਗ ਸਕੀਮ ਨੂੰ ਰੱਦ ਕਰਨ ਦੀ ਮੰਗ ਕੀਤੀ, ਇਸ ਮੌਕੇ ਕਿਸਾਨ ਆਗੂਆਂ ਨੇ ਇਨਾਂ ਮੰਗਾਂ ਨੂੰ ਲੈ ਕੇ ਸਬੰਧਤ ਅਧਿਕਾਰੀ ਨੂੰ ਇੱਕ ਮੰਗ ਪੱਤਰ ਸੋਪਦਿਆ ਐਲਾਨ ਕੀਤਾ ਕਿ ਜਿੰਨਾ ਚਿਰ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਕਿਸਾਨਾਂ ਦੀਆਂ ਇਨਾਂ ਮੰਗਾਂ ਨੂੰ ਨਹੀਂ ਮੰਨਦੀਆਂ ਉਨਾ ਚਿਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਭਾਰਤ ਚੁੱਪ ਕਰਕੇ ਨਹੀਂ ਬੈਠੇ ਗਾ ਅਤੇ ਅੱਗੇ ਵੀ ਸਮੇਂ ਸਮੇਂ ਤੇ ਧਰਨੇ ਪ੍ਰਦਰਸ਼ਨ ਜਾਰੀ ਰਹਿਣ ਗੇ, ਇਸ ਮੌਕੇ ਬੀਬੀ ਪਰਮਜੀਤ ਕੌਰ ਮਾਨਸਾ ਸੂਬਾ ਪ੍ਰਧਾਨ ਬੀ ਕੇਯੂ ਮਾਨਸਾ, ਮੰਗਲ ਸਿੰਘ ਸੰਧੂ ਮੀਡੀਆ ਇਨਚਾਰਜ ਅਤੇ ਪ੍ਰੈਸ ਸਕੱਤਰ ਸ਼ੇਰ ਏ ਪੰਜਾਬ ਕਿਸਾਨ ਯੂਨੀਅਨ, ਮਨਪ੍ਰੀਤ ਸਿੰਘ ਗਿੱਲ ਸੂਬਾ ਮੀਤ ਪ੍ਰਧਾਨ ਸ਼ੇਰ ਏ ਪੰਜਾਬ ਕਿਸਾਨ ਯੂਨੀਅਨ, ਦੀਪਕ ਭਾਰਗੋ ਕੋ ਮੀਡੀਆ ਇਨਚਾਰਜ ਸ਼ੇਰ ਏ ਪੰਜਾਬ, ਸੁਖਦੇਵ ਸਿੰਘ ਮੰਡ ਜਿਲਾ ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਕਰਨੈਲ ਸਿੰਘ ਭੋਲਾ ਜਿਲਾ ਆਗੂ ਕੋਟ ਬੁੱਢਾ ਬਲਵਿੰਦਰ ਸਿੰਘ ਲੌਕਾ ਜਿਲਾ ਆਗੂ ਕੋਟ ਬੁੱਢਾ ਜਥੇਬੰਦੀ, ਦਵਿੰਦਰ ਸਿੰਘ ਭੁੱਲਰ ਵਨ ਜਿਲਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਮਝੈਲ, ਗੁਰਮੁਖ ਸਿੰਘ ਬਲਾਕ ਪ੍ਰਧਾਨ ਏਕਤਾ ਮਝੈਲ ਗੁਰਭੇਜ ਸਿੰਘ ਚੱਠਾ ਬਲਾਕ ਪ੍ਰਧਾਨ ਏਕਤਾ ਮਝੈਲ ਰਣਜੀਤ ਸਿੰਘ ਬਲਾਕ ਪ੍ਰਧਾਨ ਏਕਤਾ ਮਝੈਲ ਸਾਹਿਬ ਸਿੰਘ ਮੱਲ੍ਹੀ, ਗੁਰਮੀਤ ਸਿੰਘ ਵਕੀਲ ਬੀ ਕੇ ਯੂ ਮਾਨਸਾ ਸਮੇਤ ਇਹਨਾਂ ਜਥੇਬੰਦੀਆਂ ਦੇ ਹੋਰ ਵੀ ਆਗੂ ਅਤੇ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਿਲ ਸਨ

Related Articles

Leave a Reply

Your email address will not be published. Required fields are marked *

Back to top button
error: Content is protected !!
Click to listen highlighted text!