Welcome to Punjab News Fast 47   Click to listen highlighted text! Welcome to Punjab News Fast 47
ਅਪਰਾਧ

ਫ਼ਿਰੋਜ਼ਪੁਰ ’ਚ ‘‘ਯੁੱਧ ਨਸ਼ਿਆਂ ਵਿਰੁੱਧ’’ ਮੁਹਿੰਮ ਤਹਿਤ 3.5 ਕਿੱਲੋ ਹੈਰੋਇਨ ਤੇ ਪਿਸਤੌਲਾਂ ਸਮੇਤ ਤਸਕਰ ਕਾਬੂ ਤਸਕਰ ਕੋਲੋਂ 2 ਪਿਸਤੌਲ, 4 ਜਿੰਦਾ ਰੌਂਦ ਤੇ ਮੋਬਾਇਲ ਵੀ ਬਰਾਮ

ਫ਼ਿਰੋਜ਼ਪੁਰ ’ਚ ‘‘ਯੁੱਧ ਨਸ਼ਿਆਂ ਵਿਰੁੱਧ’’ ਮੁਹਿੰਮ ਤਹਿਤ 3.5 ਕਿੱਲੋ ਹੈਰੋਇਨ ਤੇ ਪਿਸਤੌਲਾਂ ਸਮੇਤ ਤਸਕਰ ਕਾਬੂ ਤਸਕ ਰ ਕੋਲੋਂ 2 ਪਿਸਤੌਲ, 4 ਜਿੰਦਾ ਰੌਂਦ ਤੇ ਮੋਬਾਇਲ ਵੀ ਬਰਾਮ

  • ਫ਼ਿਰੋਜ਼ਪੁਰ ’ਚ ‘‘ਯੁੱਧ ਨਸ਼ਿਆਂ ਵਿਰੁੱਧ’’ ਮੁਹਿੰਮ ਤਹਿਤ 3.5 ਕਿੱਲੋ ਹੈਰੋਇਨ ਤੇ ਪਿਸਤੌਲਾਂ ਸਮੇਤ ਤਸਕਰ ਕਾਬੂ
    ਤਸਕਰ ਕੋਲੋਂ 2 ਪਿਸਤੌਲ, 4 ਜਿੰਦਾ ਰੌਂਦ ਤੇ ਮੋਬਾਇਲ ਵੀ ਬਰਾ
    ਫਿਰੋਜ਼ਪੁਰ 3 ਅਗਸਤ (): ਜ਼ਿਲ੍ਹਾ ਫ਼ਿਰੋਜ਼ਪੁਰ ਪੁਲਿਸ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਚਲਾਈ ਗਈ ‘‘ਯੁੱਧ ਨਸ਼ਿਆਂ ਵਿਰੁੱਧ’’ ਵਿਸ਼ੇਸ਼ ਮੁਹਿੰਮ ਤਹਿਤ ਸੀਆਈਏ ਜ਼ੀਰਾ ਦੀ ਟੀਮ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇਕ ਤਸਕਰ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ’ਚੋਂ 3 ਕਿੱਲੋ 540 ਗ੍ਰਾਮ ਹੈਰੋਇਨ, .30 ਬੋਰ ਦੀਆਂ 2 ਪਿਸਤੌਲਾਂ, 4 ਜਿੰਦਾ ਰੌਂਦ ਅਤੇ 2 ਮੋਬਾਇਲ ਫ਼ੋਨ ਬਰਾਮਦ ਕੀਤੇ ਹਨ। ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ’ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਵਿਚ ਨਸ਼ਿਆਂ ਦੇ ਖਾਤਮੇ ਅਤੇ ਸਮਾਜ ਵਿਰੋਧੀ ਅਨਸਰਾਂ ’ਤੇ ਠੱਲ੍ਹ ਪਾਉਣ ਲਈ ‘‘ਯੁੱਧ ਨਸ਼ਿਆਂ ਵਿਰੁੱਧ’’ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸੇ ਮੁਹਿੰਮ ਤਹਿਤ ਐੱਸਆਈ ਗੁਰਮੀਤ ਸਿੰਘ ਇੰਚਾਰਜ਼ ਸੀਆਈਏ ਜ਼ੀਰਾ ਦੀ ਅਗਵਾਈ ਹੇਠ ਗਸ਼ਤ ਅਤੇ ਚੈਕਿੰਗ ਕਰ ਰਹੀ ਪੁਲਿਸ ਪਾਰਟੀ ਦੇ ਸਹਾਇਕ ਥਾਣੇਦਾਰ ਅੰਗਰੇਜ਼ ਸਿੰਘ ਨੂੰ ਮੁਖਬਰ ਖਾਸ ਤੋਂ ਇਤਲਾਹ ਮਿਲੀ ਸੀ ਕਿ ਗੁਰਜੀਤ ਸਿੰਘ ਉਰਫ਼ ਜੀਤਾ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ 1 ਅਗਸਤ 2026 ਨੂੰ ਦੋਸ਼ੀ ਨੂੰ ਦਰਗਾਹ ਬਾਬਾ ਮਲੰਗ ਸ਼ਾਹ ਦੇ ਨੇੜੇ, ਫ਼ਿਰੋਜ਼ਪੁਰ-ਫ਼ਾਜ਼ਿਲਕਾ ਮੇਨ ਰੋਡ ਤੋਂ ਕਾਬੂ ਕੀਤਾ, ਜਿਸ ਕੋਲੋਂ 3 ਕਿੱਲੋ 540 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਸਬੰਧੀ ਥਾਣਾ ਸਦਰ ਫ਼ਿਰੋਜ਼ਪੁਰ ਵਿਖੇ ਮੁਕੱਦਮਾ ਨੰਬਰ 261 ਅਤੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਰਿਮਾਂਡ ਦੌਰਾਨ ਦੋਸ਼ੀ ਵੱਲੋਂ ਕੀਤੇ ਗਏ ਇੰਕਸ਼ਾਫ਼ ਦੇ ਆਧਾਰ ’ਤੇ 2 ਅਗਸਤ 2026 ਨੂੰ ਉਸ ਦੇ ਘਰੋਂ 2 ਪਿਸਤੌਲ (.30 ਬੋਰ) ਸਮੇਤ 04 ਜਿੰਦਾ ਰੌਂਦ ਵੀ ਬਰਾਮਦ ਕੀਤੇ ਗਏ। ਦੋਸ਼ੀ ਕੋਲੋਂ 2 ਮੋਬਾਈਲ ਫ਼ੋਨ ਵੀ ਜ਼ਬਤ ਕੀਤੇ ਗਏ ਹਨ।
    ……………..
    ਦੋਸ਼ੀ ਦਾ ਪਿਛੋਕੜ ਅਤੇ ਅਪਰਾਧਿਕ ਰਿਕਾਰਡ
    ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਦੀ ਪਛਾਣ ਗੁਰਜੀਤ ਸਿੰਘ ਉਰਫ਼ ਜੀਤਾ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਖਾਈ ਫੇਮੇ ਕੀ, ਥਾਣਾ ਸਦਰ ਫ਼ਿਰੋਜ਼ਪੁਰ ਵਜੋਂ ਹੋਈ ਹੈ। ਦੋਸ਼ੀ ਦਾ ਪੁਰਾਣਾ ਅਪਰਾਧਿਕ ਰਿਕਾਰਡ ਕਾਫ਼ੀ ਗੰਭੀਰ ਹੈ, ਜਿਸ ’ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ
    ਮੁਕੱਦਮਾ ਨੰਬਰ 63 (ਮਿਤੀ 27.04.2014) – ਧਾਰਾ 380, 342, 148, 149 ਆਈ.ਪੀ.ਸੀ. ਥਾਣਾ ਕੈਂਟ ਫਿਰੋਜ਼ਪੁਰ
    ਮੁਕੱਦਮਾ ਨੰਬਰ 263 (ਮਿਤੀ 19.12.2020) – ਧਾਰਾ ਐੱਨਡੀਪੀਐੱਸ ਐਕਟ 19 ਗ੍ਰਾਮ ਹੈਰੋਇਨ, ਥਾਣਾ ਸਦਰ ਫ਼ਿਰੋਜ਼ਪੁਰ
    ਮੁਕੱਦਮਾ ਨੰਬਰ 353/2021 – ਧਾਰਾ ਐੱਨਡੀਪੀਐੱਸ ਐਕਟ ਥਾਣਾ ਸੂਰਤਗੜ੍ਹ ਸਿਟੀ, ਸ਼੍ਰੀ ਗੰਗਾਨਗਰ, ਰਾਜਸਥਾਨ
    ਮੁਕੱਦਮਾ ਨੰਬਰ 182 ਮਿਤੀ 22 ਮਈ 2026 ਧਾਰਾ ਐੱਨਡੀਪੀਐੱਸ ਐਕਟ 4 ਕਿੱਲੋ 254 ਗ੍ਰਾਮ ਹੈਰੋਇਨ ਬਰਾਮਦਗੀ ਬਾਬਤ, ਥਾਣਾ ਸਿਟੀ ਫ਼ਿਰੋਜ਼ਪੁਰ। ਪੁਲਿਸ ਅਧਿਕਾਰੀਆਂ ਅਨੁਸਾਰ ਦੋਸ਼ੀ ਪੁਲਿਸ ਰਿਮਾਂਡ ’ਤੇ ਹੈ ਅਤੇ ਪੁੱਛਗਿੱਛ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *

Back to top button
error: Content is protected !!
Click to listen highlighted text!