Welcome to Punjab News Fast 47   Click to listen highlighted text! Welcome to Punjab News Fast 47
ਚੋਟੀ ਦੀਆਂ ਖਬਰਾਂ
Trending

ਮਖੂ ਗੇਟ ਵਿਖੇ ਲਾਭਪਾਤਰੀਆਂ ਨੂੰ ਵੰਡੀਆਂ ਗਈਆਂ ਰਾਸ਼ਨ ਕਿੱਟਾਂ

-ਲੋਕ ਮਾਲ ਸਰਕਾਰ ਦੇ ਸੋਹਿਲੇ ਗਾਉਂਦੇ ਨਜ਼ਰ ਆਏ


​ਫ਼ਿਰੋਜ਼ਪੁਰ 15 ਜੁਲਾਈ (ਪੱਤਰਕਾਰ ਗੁਰਪ੍ਰੀਤ ਭੁੱਲਰ): ਸਰਕਾਰ ਵੱਲੋਂ ਲਾਭਪਾਤਰੀਆਂ ਨੂੰ ਮਹੀਨਾਵਾਰ ਮਿਲਦੀ ਮੁਫਤ ਕਣਕ ਦੇ ਨਾਲ ਨਾਲ ਹੁਣ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਮੁਫਤ ਰਾਸ਼ਾਨ ਕਿੱਟਾਂ ਦੇਣ ਦਾ ਜੋ ਇਤਿਹਾਸਿਕ ਐਲਾਨ ਕੀਤਾ ਗਿਆ ਸੀ, ਉਸ ਨੂੰ ਅਮਲੀ ਰੂਪ ਦਿੰਦਿਆਂ ਹਰੇਕ ਰਾਸ਼ਨ ਡਿਪੂ ਤੇ ਲਾਭਪਾਤਰੀਆਂ ਨੂੰ ਮੁਫਤ ਰਾਸ਼ਨ ਕਿੱਟਾਂ ਜਿਨ੍ਹਾਂ ਵਿਚ ਦੋ ਕਿੱਲੋ ਖੰਡ, ਦੋ ਕਿੱਲੋ ਦਾਲ, ਇਕ ਕਿੱਲੋ ਲੂਣ, ਇਕ ਲੀਟਰ ਸਰੋਂ ਦਾ ਤੇਲ ਅਤੇ ਦੋ ਸੋ ਗ੍ਰਾਮ ਹਲਦੀ ਸ਼ਾਮਲ ਹੈ ਵੰਡੀਆਂ ਜਾ ਰਹੀਆਂ ਹਨ। ਇਸੇ ਹੀ ਕੜੀ ਤਹਿਤ ਅੱਜ ਸਥਾਨਕ ਸ਼ਹਿਰ ਦੇ ਮੱਖੂ ਗੇਟ ਸਥਿਤ ਡਿਪੂ ਹੋਲਡਰ ਹਰਵਿੰਦਰ ਸਿੰਘ ਨੇ ਵੀ ਇਹ ਕਿੱਟਾਂ ਵੰਡੀਆਂ। ਕਿੱਟਾਂ ਦੀ ਵੰਡ ਸਮੇਂ ਜਿੱਥੇ ਲਾਭਪਾਤਰੀਆਂ ਨੇ ਡਿਪੂ ਹੋਲਡਰ ਦੇ ਚੰਗੇ ਪ੍ਰਬੰਧਾਂ ਦੇ ਗੁਣ ਗਾਏ, ਉਥੇ ਮਾਨ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਜਿਵੇਂ ਮੁਫਤ ਰਾਸ਼ਨ, 600 ਯੂਨਿਟ ਬਿਜਲੀ ਮੁਆਫੀ, ਫਰੀ ਇਲਾਜ, ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਹਰੇਕ ਔਰਤ ਨੂੰ 1000 ਅਤੇ 1500 ਰੁਪਏ ਹਰ ਮਹੀਨੇ ਦਿੱਤੇ ਜਾਣ ਦੇ ਸੋਹਿਲੇ ਗਾਉਂਦੇ ਨਜ਼ਰ ਆਏ। ਇਥੇ ਇਹ ਵੀ ਦੱਸਣਯੋਗ ਹੈ ਕਿ ਮੱਖੂ ਗੇਟ ਸਥਿਤ ਇਸ ਡਿਪੂ ਚਾਲਕ ਵੱਲੋਂ ਲਾਭਪਾਤਰੀਆਂ ਦੇ ਬੈਠਣ, ਪੀਣ ਵਾਲਾ ਪਾਣੀ ਅਤੇ ਸੁਚੱਜੀ ਵੰਡ ਪ੍ਰਣਾਲੀ ਦੀ ਚਰਚਾ ਜ਼ੋਰਾਂ ’ਤੇ ਹੈ। ਇਸ ਸਮੇਂ ਹਰਵਿੰਦਰ ਸਿੰਘ, ਭਾਈ ਜਸਪਾਲ ਸਿੰਘ, ਰਿੰਕੂ ਗਰੋਵਰ ਅਤੇ ਸਾਹਿਲ ਆਦਿ ਮੌਜ਼ੂਦ ਸਨ

Related Articles

Leave a Reply

Your email address will not be published. Required fields are marked *

Back to top button
error: Content is protected !!
Click to listen highlighted text!