Welcome to Punjab News Fast 47   Click to listen highlighted text! Welcome to Punjab News Fast 47
https://punjabnewsfast47.live/wp-content/uploads/2024/01/jjujuu.gif
Trending

ਕੇਂਦਰੀ ਜੇਲ੍ਹ ਦੇ ਬਾਹਰੋਂ ਥਰੋ ਰਾਹੀਂ ਸੁੱਟੇ ਨਸ਼ੀਲੇ ਪਦਾਰਥ

ਕੇਂਦਰੀ ਜੇਲ੍ਹ ਦੇ ਬਾਹਰੋਂ ਥਰੋ ਰਾਹੀਂ ਸੁੱਟੇ ਨਸ਼ੀਲੇ ਪਦਾਰਥ

ਕੇਂਦਰੀ ਜੇਲ੍ਹ ਦੇ ਬਾਹਰੋਂ ਥਰੋ ਰਾਹੀਂ ਸੁੱਟੇ ਨਸ਼ੀਲੇ ਪਦਾਰਥ
-ਪੁਲਿਸ ਨੇ ਕੀਤਾ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ
ਫਿਰੋਜ਼ਪੁਰ 2 ਜੁਲਾਈ (ਗੁਰਪ੍ਰੀਤ ਸਿੰਘ ਭੁੱਲਰ ਪੱਤਰਕਾਰ ): ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਦੇ ਬਾਹਰੋਂ ਅਣਪਛਾਤੇ ਵਿਅਕਤੀਆ ਵੱਲੋਂ ਥਰੋ ਰਾਹੀਂ ਨਸ਼ੀਲੇ ਪਦਾਰਥ ਸੁੱਟਣ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ 48 (3) ਦਾ ਪੰਜਾਬ ਪਰੀਜਨ ਐਂਡ ਕੋਰੈਕਸ਼ਨਲ ਸਰਵਿਸ ਐਕਟ 2026 ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਪੱਤਰ ਨੰਬਰ 5013 ਰਾਹੀਂ ਬਿੰਨੀ ਟਾਕ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਮਿਤੀ 27 ਜੂਨ 2026 ਨੂੰ ਦੌਰਾਨੇ ਚੈਕਿੰਗ ਅਣਪਛਾਤੇ ਵਿਅਕਤੀਆਂ ਵੱਲੋਂ ਥਰੋ ਦੌਰਾਨ ਦੋ ਫੈਕੇ ਜਿਨ੍ਹਾਂ ਵਿਚੋਂ ਇਕ ’ਚੋਂ 80.50 ਗ੍ਰਾਮ ਚਿੱਟੇ ਰੰਗ ਦਾ ਪਦਾਰਥ ਨਸ਼ੀਲਾ ਜਾਪਦਾ ਅਤੇ ਦੂਜੇ ਫੈਕੇ ਵਿਚੋਂ ਦੋ ਲਿਫਾਫੇ ਜਿਨ੍ਹਾਂ ਵਿਚੋਂ ਇਕ ਲਿਫਾਫੇ ਵਿਚੋਂ 90.20 ਗ੍ਰਾਮ ਦਾ ਚਿੱਟੇ ਰੰਗ ਦਾ ਨਸ਼ੀਲਾ ਜਾਪਦਾ ਪਦਾਰਥ ਬਰਾਮਦ ਹੋਇਆ। ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਇਸੇ ਤਰ੍ਹਾਂ ਦੂਜੇ ਲਿਫਾਫੇ ਵਿਚੋਂ 12 ਗ੍ਰਾਮ ਹਲਕੇ ਭੂਰੇ ਰੰਗ ਦਾ ਨਸ਼ੀਲਾ ਜਾਪਦਾ ਪਦਾਰਥ ਬਰਾਮਦ ਹੋਇਆ। ਇਸ ਮਾਮਲੇ ਦੀ ਜਾਂਚ ਕਰ ਰਹੇ ਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button
error: Content is protected !!
Click to listen highlighted text!