Welcome to Punjab News Fast 47
Click to listen highlighted text!
Welcome to Punjab News Fast 47
ਫ਼ਿਰੋਜ਼ਪੁਰ ਵਿਖੇ ਵੱਖ-ਵੱਖ ਸੰਸਥਾਵਾਂ ਵੱਲੋਂ ਉਤਸ਼ਾਹ ਨਾਲ ਮਨਾਇਆ ਗਿਆ ਅੰਤਰਰਾਸ਼ਟਰੀ ਯੋਗਾ ਦਿਵਸ
ਭਾਰਤ ਵਿਕਾਸ ਪਰਿਸ਼ਦ ਅਤੇ ਸੀਨੀਅਰ ਸਿਟੀਜ਼ਨ ਫੋਰਮ ਨੇ ਸਾਂਝੇ ਤੌਰ ’ਤੇ ਨਗਰ ਪਾਲਿਕਾ ਪਾਰਕ ਵਿਚ ਲਗਾਏ ਯੋਗਾ ਕੈਂਪ, ਦੁੱਧ ਦਾ ਲੰਗਰ ਵਰਤਾਇਆ
ਫਿਰੋਜ਼ਪੁਰ 21 ਜੂਨ ( ਪੱਤਰਕਾਰ ਗੁਰਪ੍ਰੀਤ ਸਿੰਘ ਭੁੱਲਰ ): ਫ਼ਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਦੀਆਂ ਵੱਖ-ਵੱਖ ਪ੍ਰਮੁੱਖ ਸੰਸਥਾਵਾਂ ਵੱਲੋਂ ਅੰਤਰਰਾਸ਼ਟਰੀ ਯੋਗਾ ਦਿਵਸ ਬੜੇ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਤਹਿਤ ਭਾਰਤ ਵਿਕਾਸ ਪਰਿਸ਼ਦ ਅਤੇ ਸੀਨੀਅਰ ਸਿਟੀਜ਼ਨ ਫੋਰਮ ਵੱਲੋਂ ਸਾਂਝੇ ਤੌਰ ’ਤੇ ਨਗਰ ਪਾਲਿਕਾ ਪਾਰਕ ਵਿਚ ਇਕ ਵਿਸ਼ੇਸ਼ ਯੋਗਾ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸ਼ਹਿਰ ਦੀਆਂ ਕਈ ਨਾਮਵਰ ਸ਼ਖਸੀਅਤਾਂ ਅਤੇ ਆਮ ਲੋਕਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਇਸ ਸਮਾਗਮ ਦੀ ਪ੍ਰਧਾਨਗੀ ਭਾਰਤ ਵਿਕਾਸ ਪਰਿਸ਼ਦ ਦੇ ਪ੍ਰਧਾਨ ਸ਼ਵਿੰਦਰ ਮੱਛਰਾਲ ਅਤੇ ਮਹਿਲਾ ਵਿੰਗ ਦੀ ਪ੍ਰਧਾਨ ਜਨਕ ਚੌਧਰੀ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ। ਇਸ ਮੌਕੇ ਸੀਨੀਅਰ ਸਿਟੀਜ਼ਨ ਫੋਰਮ ਫ਼ਿਰੋਜ਼ਪੁਰ ਦੇ ਪ੍ਰਧਾਨ ਪ੍ਰਦੀਪ ਧਵਨ ਦੀ ਅਗਵਾਈ ਹੇਠ ਫੋਰਮ ਦੇ ਮੈਂਬਰਾਂ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਕੈਂਪ ਦੌਰਾਨ ਭਾਰਤ ਵਿਕਾਸ ਪਰਿਸ਼ਦ ਦੇ ਸੀਨੀਅਰ ਮੀਤ ਪ੍ਰਧਾਨ ਸਤੀਸ਼ ਪੂਰੀ ਨੇ ਹਾਜ਼ਰ ਸੰਗਤਾਂ ਨੂੰ ਵੱਖ-ਵੱਖ ਯੋਗ ਆਸਣਾਂ ਦਾ ਅਭਿਆਸ ਕਰਵਾਇਆ ਅਤੇ ਰੋਜ਼ਾਨਾ ਜ਼ਿੰਦਗੀ ਵਿਚ ਯੋਗ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਇਸ ਯੋਗਾ ਕੈਂਪ ਵਿਚ ਸ਼ਕਤੀ ਚੋਪੜਾ, ਸੁਭਾਸ਼ ਚੌਧਰੀ, ਅਵਤਾਰ ਸਿੰਘ ਭੋਲਾ ਮੀਤ ਪ੍ਰਧਾਨ ਤੇ ਕੈਸ਼ੀਅਰ, ਦੇਸ਼ ਬੰਧੂ ਤੁਲੀ ਪੈਟਰਨ, ਮੋਹਿੰਦਰ ਸਿੰਘ ਧਾਲੀਵਾਲ ਜਨਰਲ ਸਕੱਤਰ, ਸੁਰਿੰਦਰ ਸਿੰਘ ਪ੍ਰੈਸ ਸਕੱਤਰ, ਰਮਨ ਕੁਮਾਰ ਸ਼ਰਮਾ, ਯੋਗਿੰਦਰ ਨਾਥ ਕੱਕੜ, ਨਰਿੰਦਰ ਵਧਾਵਨ, ਗਤਿੰਦਰ ਕੁਮਾਰ ਕਮਲ, ਮਦਨ ਲਾਲ, ਪ੍ਰੋ. ਗੁਰਦੇਵ ਸਿੰਘ ਮਿੱਤਲ ਅਤੇ ਡਾਕਟਰ ਸੁਰਿੰਦਰ ਸਿੰਘ ਸਮੇਤ ਕਈ ਪਤਵੰਤਿਆਂ ਨੇ ਯੋਗ ਕਿਰਿਆਵਾਂ ਵਿਚ ਭਾਗ ਲਿਆ। ਸਮਾਗਮ ਦੌਰਾਨ ਸੁਭਾਸ਼ ਚੌਧਰੀ ਵੱਲੋਂ ਆਪਣੇ ਜਨਮ ਦਿਨ ਦੀ ਖੁਸ਼ੀ ਵਿਚ ਹਾਜ਼ਰੀਨ ਨੂੰ ਰਿਫਰੈਸ਼ਮੈਂਟ ਵੰਡੀ ਗਈ, ਜਦੋਂ ਕਿ ਕੈਸ਼ੀਅਰ ਅਵਤਾਰ ਸਿੰਘ ਭੋਲਾ ਵੱਲੋਂ ਵਿਸ਼ੇਸ਼ ਤੌਰ ’ਤੇ ਦੁੱਧ ਦਾ ਲੰਗਰ ਵਰਤਾਇਆ ਗਿਆ। ਇਸ ਮੌਕੇ ਸੀਨੀਅਰ ਸਿਟੀਜ਼ਨ ਫੋਰਮ ਵੱਲੋਂ ਭਾਰਤ ਵਿਕਾਸ ਪਰਿਸ਼ਦ ਵੱਲੋਂ ਲੋਕਾਂ ਦੀ ਸਿਹਤ ਸੰਭਾਲ ਲਈ ਲਗਾਈਆਂ ਜਾ ਰਹੀਆਂ ਨਿਰੰਤਰ ਯੋਗਾ ਕਲਾਸਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ। ਫੋਰਮ ਦੇ ਪ੍ਰਬੰਧਕਾਂ ਨੇ ਭਵਿੱਖ ਵਿਚ ਵੀ ਅਜਿਹੇ ਸਮਾਜ ਭਲਾਈ ਅਤੇ ਸਿਹਤ ਜਾਗਰੂਕਤਾ ਕੈਂਪਾਂ ਲਈ ਹਰ ਸੰਭਵ ਸਹਿਯੋਗ ਦੇਣ ਦਾ ਪੂਰਨ ਵਿਸ਼ਵਾਸ ਦਿਵਾਇਆ।
Back to top button
error: Content is protected !!
Click to listen highlighted text!