Welcome to Punjab News Fast 47
Click to listen highlighted text!
Welcome to Punjab News Fast 47

ਜ਼ੀਰਾ 21 ਜੂਨ ( ਪੱਤਰਕਾਰ ਗੁਰਪ੍ਰੀਤ ਸਿੰਘ ਭੁੱਲਰ ): ਜਲ ਸਪਲਾਈ ਤੇ ਸੈਨੀਟੇਸ਼ਨ ਮਸਟਰੋਲ ਇੰਪ. ਯੂਨੀਅਨ ਰਜਿ. ਜ਼ੀਰਾ ਦੀ ਮੀਟਿੰਗ ਜ਼ੀਰਾ ਦੇ ਪ੍ਰਧਾਨ ਸੂਬਾ ਸਿੰਘ ਮੱਲ੍ਹੇਸ਼ਾਹ ਤੇ ਜ਼ਿਲ੍ਹਾ ਸਕੱਤਰ ਗੁਰਜੰਟ ਸਿਘ ਹੌਲਾਂਵਾਲੀ ਦੀ ਅਗਵਾਈ ਵਿਚ ਮੀਟਿੰਗ ਹੋਈ। ਮੀਟਿੰਗ ਵਿਚ ਉਨ੍ਹਾਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਵਿਭਾਗ ਵਿਚ 28-29 ਸਾਲ ਤੋਂ ਲਗਾਤਾਰ ਕੰਮ ਕਰਦੇ ਦਿਹਾੜੀਦਾਰ ਕਾਮਿਆਂ ਨੂੰ ਪੂਰੀਆਂ ਸਹੂਲਤਾਂ ਦੇ ਕੇ ਰੈਗੂਲਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਿਸ ਪਾਲਸੀ ਤਹਿਤ ਪੱਕਾ ਕਰਨ ਕੀਤਾ ਜਾ ਰਿਹਾ ਹੈ, ਉਸ ਪਾਲਸੀ ਰਾਹੀਂ ਨਾ ਤਾਂ ਪੁਰਾਣੀ ਪੈਨਸ਼ਨ ਮਿਲਣਯੋਗ ਹੈ ਤੇ ਨਾ ਕੋਈ ਹੋਰ ਸਹੂਲਤ, ਉਨ੍ਹਾਂ ਆਗੂਆਂ ਨੇ ਜਲ ਸਪਲਾਈ ਵਿਭਾਗ ਵੱਲੋਂ ਪੱਕੇ ਕਰਨ ਦੀ ਬਣਾਈ ਪਾਲਸੀ ਦੀ ਸਖਤ ਸ਼ਬਦਾਂ ਰਾਹੀਂ ਨਿੰਦਾ ਕੀਤੀ। ਇਸ ਮੌਕੇ ਜਗਤਾਰ ਸਿੰਘ ਥਿੰਦ, ਭਜਨ ਸਿੰਘ, ਬਲਵੰਤ ਸਿੰਘ ਢਿੱਲੋਂ, ਹਰਜਿੰਦਰ ਸਿੰਘ, ਬਿੱਕਰ ਸਿੰਘ ਨੇ ਕਿਹਾ ਕਿ ਸਰਕਾਰ 18 ਪ੍ਰਤੀਸ਼ਤ ਡੀਏ ਜਾਰੀ ਕਰੇ, ਪਿਛਲੇ ਸਾਲਾਂ ਤੋਂ ਡੀਏ ਦਾ ਬਕਾਇਆ ਦਿੱਤਾ ਜਾਵੇ ਨਹੀਂ ਤਾਂ ਜਥੇਬੰਦੀ ਆਉਣ ਵਾਲੇ ਸਮੇਂ ਵਿਚ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗੀ। ਉਨ੍ਹਾਂ ਜਲ ਸਪਲਾਈ ਸਕੀਮਾਂ ਦੇ ਰੱਖ ਰਖਾਵ ਲਈ ਲੋੜੀਂਦਾ ਫੰਡ ਦੇਵੇ ਤਾਂ ਜੋ ਪਿੰਡਾਂ ਦੇ ਲੋਕਾਂ ਨੂੰ ਸਾਫ ਸੁਥਰਾ ਪਾਣੀ ਦਿੱਤਾ ਜਾ ਸਕੇ।
Back to top button
error: Content is protected !!
Click to listen highlighted text!