Welcome to Punjab News Fast 47   Click to listen highlighted text! Welcome to Punjab News Fast 47
E-Paper

6 ਤਰੀਕ ਤੋਂ ਬੈਠੇ ਸਫਾਈ ਕਰਮਚਾਰੀਆਂ ਨੂੰ ਮਿਲਣ ਪਹੁੰਚੇ ਵਿਧਾਇਕ ਨਰੇਸ਼ ਕਟਾਰੀਆ

6 ਤਰੀਕ ਤੋਂ ਬੈਠੇ ਸਫਾਈ ਕਰਮਚਾਰੀਆਂ ਨੂੰ ਮਿਲਣ ਪਹੁੰਚੇ ਵਿਧਾਇਕ ਨਰੇਸ਼ ਕਟਾਰੀਆ

6 ਤਰੀਕ ਤੋਂ ਬੈਠੇ ਸਫਾਈ ਕਰਮਚਾਰੀਆਂ ਨੂੰ ਮਿਲਣ ਪਹੁੰਚੇ ਵਿਧਾਇਕ ਨਰੇਸ਼ ਕਟਾਰੀਆ

ਜੀਰਾ 15 ਮਈ ਦੀਪਕ ਭਾਰਗੋ

6 ਮਈ ਤੋਂ ਲਗਾਤਾਰ ਹੜਤਾਲ ਤੇ ਬੈਠੇ ਸਫਾਈ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਤੇ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਸਰਕਾਰ ਪੂਰਾ ਕਰੇ ਨਹੀਂ ਤਾਂ ਇਹ ਹੜਤਾਲ ਲੰਬੇ ਸਮੇਂ ਤੱਕ ਜਾਰੀ ਰਹੇਗੀ ਇਸ ਹੜਤਾਲ ਨੂੰ ਦੇਖਦੇ ਹੋਏ ਜੀਰਾ ਦੇ ਵਿਧਾਇਕ ਨਰੇਸ਼ ਕਟਾਰੀਆ, ਧਰਮਪਾਲ ਚੁੱਘ,ਰੋਕੀ ਕਥੂਰੀਆ, ਮਹਿੰਦਰ ਸਿੰਘ ਤੇ ਆਮ ਆਦਮੀ ਪਾਰਟੀ ਦੇ ਹੋਰ ਵੀ ਵਰਕਰ ਸਫਾਈ ਕਰਮਚਾਰੀਆਂ ਨਾਲ ਗੱਲਬਾਤ ਕਰਨ ਪਹੁੰਚੇ ਤੇ ਇਸ ਮੌਕੇ ਵਿਧਾਇਕ ਨਰੇਸ਼ ਕਟਾਰੀਆ ਦੇ ਨਾਲ ਕਾਰਜ ਸਾਧਕ ਅਫਸਰ ਨਰਿੰਦਰ ਕੁਮਾਰ ਵੀ ਹਾਜ਼ਰ ਸਨ ਇਸ ਮੌਕੇ ਯੂਨੀਅਨ ਦੇ ਆਗੂ ਰੋਹਣ ਕਰੋਤੀਆ ਮੀਤ ਪ੍ਰਧਾਨ ਜੀਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਧਾਇਕ ਨਰੇਸ਼ ਕਟਾਰੀਆ ਵੱਲੋਂ ਜੋ ਸਾਡੀਆਂ ਲੋਕਲ ਮੰਗਾਂ ਹਨ ਉਹਨੂੰ ਉਹਨਾਂ ਨੂੰ ਜਲਦ ਤੋਂ ਜਲਦ ਹੱਲ ਕਰਵਾਉਣ ਲਈ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨਰਿੰਦਰ ਕੁਮਾਰ ਨੂੰ ਆਦੇਸ਼ ਦਿੱਤੇ ਤੇ ਸਟੇਟ ਲੈਵਲ ਦੀਆਂ ਮੰਗਾਂ ਨੂੰ ਵਿਧਾਨ ਸਭਾ ਵਿੱਚ ਰੱਖਣ ਲਈ ਵਾਅਦਾ ਕੀਤਾ ਇਸ ਮੌਕੇ ਯੂਨੀਅਨ ਦੇ ਸਫਾਈ ਕਰਮਚਾਰੀਆਂ ਤੋਂ ਇਲਾਵਾ ਪ੍ਰਧਾਨ ਅਸ਼ੋਕ ਕੁਮਾਰ, ਵਾਈਸ ਪ੍ਰਧਾਨ ਰੋਹਨ ਕਰੋਤੀਆ, ਅਜੇ ਕੁਮਾਰ ਚੇਅਰਮੈਨ, ਵਿਸ਼ਾਨ ਕਰੋਤੀਆਂ ਸਲਾਹਕਾਰ, ਗਰਧਾਰੀ ਲਾਲ ਹਾਜਰ ਸਨ ਤੇ ਉਨਾਂ ਨੇ ਵਿਧਾਇਕ ਨਰੇਸ਼ ਕਟਾਰੀਆਂ ਨੂੰ ਕਿਹਾ ਕਿ ਜੋ ਹਾਈ ਕਮਾਂਡ ਦਾ ਫੈਸਲਾ ਆਵੇਗਾ ਉਸ ਸਮੇਂ ਤੱਕ ਹੜਤਾਲ ਖਤਮ ਨਹੀਂ ਕੀਤੀ ਜਾਵੇਗੀ ਤੇ ਸ਼ਹਿਰ ਵਿੱਚ ਸਫਾਈ ਨਾ ਹੀ ਕੀਤੀ ਜਾਵੇਗੀ ਤੇ ਨਾ ਹੀ ਕਰਨ ਦਿੱਤੀ ਜਾਵੇਗੀ

Related Articles

Leave a Reply

Your email address will not be published. Required fields are marked *

Back to top button
error: Content is protected !!
Click to listen highlighted text!